ਵਿਵਾਦ ਤੋਂ ਬਾਅਦ ਸੰਗਤਾਂ ਨੇ ਗੁਰਦੁਆਰਾ ਸਾਹਿਬ 'ਚ ਫਿਰ ਲਗਵਾਈ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ - ਜਰਨੈਲ ਸਿੰਘ ਭਿੰਡਰਾਂਵਾਲਿਆਂ
Published : Jan 29, 2024, 5:20 PM IST
ਅੰਮ੍ਰਿਤਸਰ : ਪਿਛਲੇ ਦਿਨੀਂ 26 ਜਨਵਰੀ ਤੋਂ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਦੇ ਚੱਲ ਰਹੇ ਵਿਵਾਦ ਤੋਂ ਬਾਅਦ ਸੰਗਤਾਂ ਨੇ ਫਿਰ ਦੁਬਾਰਾ ਗੁਰਦੁਆਰਾ ਸਾਹਿਬ ਵਿਖੇ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਲਗਵਾਈ। ਜਾਣਕਾਰੀ ਅਨੁਸਾਰ ਗੁਰਦੁਆਰਾ ਬਾਬਾ ਬਾਬਾ ਦੀਪ ਸਿੰਘ ਜੀ ਪਹੂਵਿੰਡ ਵਿਖੇ ਮੇਲੇ ਦੌਰਾਨ ਸੰਗਤਾਂ ਦੀਆ ਟੁਟੀਆਂ ਹੋਈਆਂ ਜੁਤੀਆਂ ਫ੍ਰੀ ਠੀਕ ਕਰਨ ਦੀ ਸੇਵਾ ਕਰ ਸੇਵਾਦਾਰ ਵੱਲੋਂ ਆਪਣੇ ਪਿਛਲੇ ਪਾਸੇ ਬੰਦੀ ਸਿੰਘਾਂ ਅਤੇ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਤਸਵੀਰ ਲਗਾਈ ਗਈ ਸੀ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਵੱਲੋਂ ਤਸਵੀਰ ਨਾ ਲਗਾਉਣ ਲਈ ਕਿਹਾ ਗਿਆ ਤੇ ਮੌਕੇ 'ਤੇ ਉਥੋਂ ਗੱਲਬਾਤ ਕਰਦਿਆਂ ਫੋਟੋ ਚੁਕੀ ਗਈ। ਫੋਟੋ ਉਤਾਰਦਿਆਂ ਦੀ ਵਿਵਾਦਤ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਗਈ। ਜਿਸ ਤੋਂ ਬਾਅਦ ਸਿੱਖ ਸੰਗਤਾਂ ਵਿੱਚ ਰੋਸ ਜਾਗਿਆ ਅਤੇ ਸੰਗਤਾਂ ਵੱਲੋਂ 28 ਜਨਵਰੀ ਨੂੰ ਰੋਸ ਵੱਜੋਂ ਪ੍ਰਧਾਨ ਹਰੀ ਸਿਮਰਨ ਸਿੰਘ ਦਾ ਵਿਰੋਧ ਵਿਚ ਧਰਨਾ ਲਾਇਆ। ਵਿਰੋਧ ਆਈਆ ਸੰਗਤਾਂ ਨੇ ਘੇਰ ਕੇ ਕੀਤੀ ਗੱਡੀ ਦੀ ਭੱਨ ਤੋੜ ਕੀਤੀ। ਮੌਕੇ 'ਤੇ ਪੁਲਿਸ ਨੇ ਡੀਐਸਪੀ ਪ੍ਰੀਤਇੰਦਰ ਸਿੰਘ ਦੀ ਅਗਵਾਈ ਹੇਠ ਪਹੁੰਚ ਕੇ ਭੀੜ 'ਤੇ ਕੰਟਰੋਲ ਕੀਤਾ। ਜਿਸ ਵਿੱਚ ਸਿੱਖ ਸੰਗਤਾਂ ਵਿਚੋਂ ਇਕ ਦੋ ਜਾਣੇ ਅਤੇ ਇੱਕ ਐਸ ਐਚ ਓ ਨੂੰ ਕੁਝ ਸੱਟਾ ਵੀ ਲੱਗੀਆਂ।