ਦੋ ਮੰਜ਼ਿਲਾ ਘਰ 'ਚ ਲੱਗੀ ਅੱਗ, ਲੋਕਾਂ ਨੇ ਭੱਜ ਕੇ ਬਚਾਈ ਜਾਨ - HOUSE CATCHES FIRE IN PATHANKOT
Published : Jan 8, 2025, 11:05 PM IST
ਪਠਾਨਕੋਟ ਦੇ ਮੁਹੱਲਾ ਭਦਰੋਆ ਵਿਖੇ ਦੋ ਮੰਜ਼ਿਲਾ ਘਰ ਵਿੱਚ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਜਿਸ ਤੋਂ ਬਾਅਦ ਫਾਇਰ ਵਿਭਾਗ ਦੀਆਂ ਤਿੰਨ ਗੱਡੀਆਂ ਨੇ ਮਸ਼ੱਕਤ ਤੋਂ ਬਾਅਦ ਅੱਗ 'ਤੇ ਪਾਇਆ ਕਾਬੂ। ਘਰ ਵਿੱਚ ਮੌਜੂਦ ਲੋਕਾਂ ਨੇ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ। ਦੱਸ ਦਈਏ ਕਿ ਇਸ ਘਰ ਦੇ ਵਿੱਚ ਪਹਿਲਾਂ ਵੀ ਨਵੰਬਰ ਮਹੀਨੇ ਅੱਗ ਲੱਗ ਚੁੱਕੀ ਹੈ ਅਤੇ ਉਸ ਵੇਲੇ ਵੀ ਫਾਇਰਅਫਸਰਾਂ ਵੱਲੋਂ ਘਰ ਦੇ ਮਾਲਕਾਂ ਨੂੰ ਇਸ ਸੰਬੰਧੀ ਚਿਤਾਵਨੀ ਦਿੱਤੀ ਗਈ ਸੀ ਕਿ ਅੱਗ ਬਝਉਣ ਵਾਲੇ ਜੰਤਰ ਜਰੂਰ ਘਰ ਵਿਚ ਰੱਖੇ ਜਾਣ ਪਰ ਮਾਲਕਾਂ ਵੱਲੋਂ ਉਸ ਚਿਤਾਵਨੀ ਨੂੰ ਅਣਗੌਲਿਆ ਕੀਤਾ ਗਿਆ। ਜਿਸ ਵਜ੍ਹਾ ਨਾਲ ਅੱਜ ਮੁੜ ਇੱਕ ਵਾਰ ਫਿ ਇਮਾਰਤ ਨੁਕਸਾਨੀ ਗਈ ਹੈ ਅਤੇ ਇਹ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।