ਭਾਰੀ ਮੀਂਹ ਮਗਰੋਂ ਪਾਣੀ ਓਵਰਫਲੋ ਹੋਣ ਕਰਕੇ ਟੁੱਟਿਆ ਸੂਆ, ਕਈ ਖੇਤਾਂ ਦੀ ਜੀਰੀ ਹੋਈ ਖਰਾਬ - Ash broken due to heavy rain
Published : Jun 28, 2024, 11:00 PM IST
ਸੰਗਰੂਰ ਦੀ ਤਹਿਸੀਲ ਭਵਾਨੀਗੜ੍ਹ ਦੇ ਪਿੰਡ ਕਪਿਆਲ ਦੇ ਵਿੱਚ ਨਹਿਰੀ ਪਾਣੀ ਨੂੰ ਲੈ ਕੇ ਸੂਏ ਦੇ ਵਿੱਚ ਪਾੜ ਪੈ ਗਿਆ। ਜਾਣਕਾਰੀ ਅਨੁਸਾਰ ਪਿਛਲੇ ਦਿਨੀ ਹੋਈ ਭਾਰੀ ਬਰਸਾਤ ਦੇ ਕਾਰਨ ਨੱਕੇ ਬੰਦ ਹੋਣ ਕਾਰਨ ਸੂਆ ਓਵਰਫਲੋ ਹੋ ਗਿਆ। ਜਿਸ ਤੋਂ ਬਾਅਦ ਪਾਣੀ ਜਿਆਦਾ ਹੋਣ ਦੇ ਨਾਲ ਸੂਏ ਦੇ ਵਿੱਚ ਪਾੜ ਪੈ ਗਿਆ ਅਤੇ ਕਈ ਏਕੜ ਫਸਲ ਪਾਣੀ ਦੇ ਵਿੱਚ ਡੁੱਬ ਗਈ। ਇਸ ਮੌਕੇ ਜਾਣਕਾਰੀ ਦਿੰਦੇ ਪਿੰਡ ਵਾਸੀਆਂ ਨੇ ਦੱਸਿਆ ਬਾਰਿਸ਼ ਕਾਰਨ ਸੂਏ ਵਿੱਚ ਪਾਣੀ ਓਵਰਫਲੋ ਹੋਣ ਕਾਰਨ ਸੂਆ ਟੁੱਟ ਗਿਆ ਅਤੇ ਕਈ ਖੇਤਾਂ ਦੀ ਜੀਰੀ ਖਰਾਬ ਹੋ ਗਈ। ਇਸ ਮੌਕੇ ਨਹਿਰੀ ਵਿਭਾਗ ਦੇ ਜੇਈ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਸਾਡੇ ਵੱਲੋਂ ਪਾਣੀ ਨੂੰ ਪਹਿਲਾਂ ਹੀ ਰੋਕ ਦਿੱਤਾ ਗਿਆ ਸੀ ਅਤੇ ਕਿਸਾਨਾਂ ਦੇ ਵੱਲੋਂ ਖਾਲ ਨੂੰ ਬੰਦ ਕਰਨ 'ਤੇ ਪਾਣੀ ਜਿਆਦਾ ਹੋ ਗਿਆ ਅਤੇ ਪਾੜ ਪੈ ਗਿਆ, ਜਿਸ ਤੋਂ ਬਾਅਦ ਅਸੀਂ ਮੌਕੇ ਦੀ ਸਥਿਤੀ ਨੂੰ ਕਾਬੂ ਦੇ ਵਿੱਚ ਲੈ ਲਿਆ ਹੈ ਅਤੇ ਹਾਲਾਤ ਠੀਕ ਹਨl