ਹੁਸ਼ਿਆਰਪੁਰ 'ਚ ਜ਼ਮੀਨੀ ਵਿਵਾਦ ਪਿੱਛੇ ਵਿਅਕਤੀ ਨੇ ਬਜ਼ੁਰਗ ਜੋੜੇ ਨਾਲ ਕੀਤੀ ਕੁੱਟਮਾਰ, ਔਰਤ ਦੀਆਂ ਤੋੜੀਆਂ ਹੱਡੀਆਂ - and dispute - AND DISPUTE
Published : Mar 22, 2024, 4:32 PM IST
ਹੁਸ਼ਿਆਰਪੁਰ ਦੇ ਥਾਣਾ ਮਾਹਿਲਪੁਰ ਅਧੀਨ ਆਉਂਦੇ ਪਿੰਡ ਖੈਰੜ ਰਾਵਲਬਸੀ ਤੋਂ ਇੱਕ ਬਜ਼ੁਰਗ ਜੋੜੇ ਨਾਲ ਕੁਟੱਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਦੋਨੋਂ ਪਤੀ ਪਤਨੀ ਇਸ ਵਕਤ ਹਸਪਤਾਲ 'ਚ ਜ਼ੇਰੇ ਇਲਾਜ ਹੈ ਅਤੇ ਡਾਕਟਰਾਂ ਵੱਲੋਂ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਸ਼ਹਿਰ ਦੇ ਇੱਕ ਵਿਅਕਤੀ ਵੱਲੋਂ ਜ਼ਮੀਨੀ ਵਿਵਾਦ ਨੂੰ ਲੈ ਕੇ ਇਸ ਜੋੜੇ ਨਾਲ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ। ਪੀੜਤ ਨੇ ਦੱਸਿਆ ਕਿ ਉਹਨਾਂ ਨੇ ਪਰਮਜੀਤ ਸਿੰਘ ਪੰਮਾ ਨਾਮ ਦੇ ਵਿਅਕਤੀ ਕੋਲੋਂ 25 ਮਰਲੇ ਜ਼ਮੀਨ ਖਰੀਦੀ ਸੀ। ਉਹਨਾਂ ਕੁਝ ਸਮੇਂ ਬਾਅਦ ਹੀ ਜ਼ਮੀਨ ਨੂੰ ਲੈ ਕੇ ਉਸ ਵੱਲੋਂ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਗਿਆ ਤੇ 18 ਮਾਰਚ ਨੂੰ ਉਹਨਾਂ ਨੇ ਸਾਡੇ ਘਰ 'ਚ ਦਾਖਿਲ ਹੋ ਕੇ ਕੁੱਟਮਾਰ ਕੀਤੀ। ਪੀੜਤ ਨੇ ਦੱਸਿਆ ਕਿ ਮੁਲਜ਼ਮਾਂ ਨੇ ਇਨੀਂ ਬੇਰਹਿਮੀ ਨਾਲ ਕੁੱਟਮਾਰ ਕੀਤੀ ਕੀ ਪਤੀ ਪਤਨੀ ਦੀਆਂ ਹੱਡੀਆਂ ਤੱਕ ਤੋੜ ਦਿੱਤੀਆਂ ਗਈਆਂ। ਬ਼ਜੁਰਗ ਨੇ ਦੱਸਿਆ ਕਿ ਪਰਮਜੀਤ ਵਲੋਂ ਕੁੱਟਮਾਰ ਕਰਕੇ ਗੰਦੀਆਂ ਗਾਲ੍ਹਾਂ ਵੀ ਕੱਢੀਆਂ ਗਈਆਂ ਤੇ ਸਾਨੂੰ ਬਹੁਤ ਜਿਆਦਾ ਪ੍ਰੇਸ਼ਾਨ ਕੀਤਾ। ਦੂਜੇ ਪਾਸੇ ਥਾਣਾ ਮਾਹਿਲਪੁਰ ਦੇ ਐਸਐਚਓ ਬਲਜਿੰਦਰ ਸਿੰਘ ਮੱਲੀ ਨੇ ਕਿਹਾ ਕਿ ਪੀੜਤਾਂ ਦੇ ਬਿਆਨਾਂ ਦੇ ਪੁਲਿਸ ਵਲੋਂ ਵੱਖ ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਲਦ ਕਥਿਤ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।