ਟੈਂਟ ਦੇ ਗੁਦਾਮ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਸਮਾਨ ਸੜ ਕੇ ਸਵਾਹ - Fire in tent warehouse in Moga - FIRE IN TENT WAREHOUSE IN MOGA
Published : Jul 22, 2024, 3:57 PM IST
ਮੋਗਾ : ਮੋਗਾ ਦੇ ਪਿੰਡ ਤਲਵੰਡੀ ਭੰਗੇਰੀਆਂ ਦੇ ਕੋਲ ਬਣੇ ਇੱਕ ਟੈਂਟ ਦੇ ਗੁਦਾਮ ਨੂੰ ਬੀਤੀ ਦੇਰ ਰਾਤ ਭਿਆਨਕ ਅੱਗ ਲੱਗ ਗਈ। ਗੋਦਾਮ ਵਿੱਚ ਪਿਆ ਲੱਖਾਂ ਦਾ ਟੈਂਟ ਦਾ ਸਮਾਨ ਸੜ ਕੇ ਸਵਾਹ ਹੋ ਗਿਆ। ਅੱਜ ਤੜਕਸਾਰ ਸਵੇਰੇ 5:30 ਵਜੇ ਗੁਵਾਂਢੀਆਂ ਨੇ ਅੱਗ ਲੱਗਣ ਦੀ ਸੂਚਨਾ ਦਿੱਤੀ ਫਾਇਰ ਬ੍ਰਿਗੇਡ ਨੂੰ ਮੌਕੇ ਤੇ ਪਹੁੰਚ ਕੇ ਫਾਇਰ ਬ੍ਰਗੇਡ ਕਰਮਚਾਰੀਆਂ ਨੇ ਅੱਗ 'ਤੇ ਕਾਬੂ ਪਾਇਆ । ਇਸੇ ਦੌਰਾਨ ਟੈਂਟ ਵਾਲੇ ਗੋਦਾਮ ਦੇ ਦੁਕਾਨ ਮਾਲਕ ਨੇ ਦੱਸਿਆ ਕਿ ਕਰੀਬ 40 ਤੋਂ 50 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ, ਜਿਸਦੀ ਵਜ੍ਹਾ ਸ਼ੋਰਟ ਸਰਕਟ ਦੱਸੀ ਜਾ ਰਹੀ ਹੈ।