ਨਾਜਾਇਜ਼ ਮਾਈਨਿੰਗ ਮਾਮਲਾ, ਪਠਾਨਕੋਟ ਵਿੱਚ 9 ਗੈਰ-ਕਾਨੂੰਨੀ ਵਾਹਨ ਜ਼ਬਤ - Illegal Mining
Published : Jul 20, 2024, 11:13 AM IST
ਬਰਸਾਤ ਕਾਰਨ ਸੀਜ਼ਨ 'ਚ ਜਿੱਥੇ ਮਾਈਨਿੰਗ ਵਿਭਾਗ ਵੱਲੋਂ ਮਾਈਨਿੰਗ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾਈ ਹੋਈ ਹੈ, ਉੱਥੇ ਹੀ ਪਠਾਨਕੋਟ ਦੇ ਨਾਲ ਲੱਗਦੇ ਜੰਮੂ-ਕਸ਼ਮੀਰ ਅਤੇ ਹਿਮਾਚਲ 'ਚ ਬਿਨਾਂ ਦਸਤਾਵੇਜ਼ਾਂ ਤੋਂ ਰੇਤਾ-ਬੱਜਰੀ ਦਾ ਗੈਰ-ਕਾਨੂੰਨੀ ਕਾਰੋਬਾਰ ਹੋ ਰਿਹਾ ਹੈ, ਜਿਸ ਤਹਿਤ ਮਾਈਨਿੰਗ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਪਠਾਨਕੋਟ ਵਿੱਚ ਰੇਤ ਅਤੇ ਬਜਰੀ ਨਾਲ ਭਰੇ 9 ਗੈਰ-ਕਾਨੂੰਨੀ ਵਾਹਨ ਜ਼ਬਤ ਕੀਤੇ ਗਏ ਹਨ ਅਤੇ ਇੱਕ ਟਰੈਕਟਰ ਟਰਾਲੀ ਵੀ ਜ਼ਬਤ ਕੀਤੀ ਗਈ ਹੈ, ਜਿਸ ਦੇ ਤਹਿਤ ਰੇਤ ਅਤੇ ਬਜਰੀ ਨਾਲ ਸਬੰਧਤ ਦਸਤਾਵੇਜ਼ ਪੂਰੇ ਨਾ ਹੋਣ ਕਾਰਨ ਮਾਈਨਿੰਗ ਵਿਭਾਗ ਨੇ ਕਾਰਵਾਈ ਕੀਤੀ ਹੈ। ਉਨ੍ਹਾਂ ਖਿਲਾਫ ਲੱਖਾਂ ਰੁਪਏ ਲਗਾਇਆ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਮਾਈਨਿੰਗ ਵਿਭਾਗ ਦੇ ਅਧਿਕਾਰੀ ਆਕਾਸ਼ ਅਗਰਵਾਲ ਨੇ ਪੂਰੀ ਜਾਣਕਾਰੀ ਸਾਂਝੀ ਕੀਤੀ ਹੈ।