ਮੋਗਾ ਵਿੱਚ ਨੌਜਵਾਨ ਨੇ ਅਪਣੇ ਗੁਆਂਢ 'ਚ ਉੱਚੀ ਗਾਣੇ ਵੱਜਣ 'ਤੇ ਕੀਤੀ ਖੁਦਕੁਸ਼ੀ ! - Suicide In Moga On Playing song
Published : Mar 8, 2024, 3:02 PM IST
ਮੋਗਾ ਦੇ ਥਾਣਾ ਕੋਟ ਇਸੇ ਖਾਂ ਦੇ ਅਧੀਨ ਪਿੰਡ ਚੂੜ੍ਹਚੱਕ ਇੱਕ ਨੌਜਵਾਨ ਵਲੋਂ ਸਲਫਾਸ ਖਾ ਕੇ ਖੁਦਕੁਸ਼ੀ ਕਰ ਲਈ ਗਈ। ਮ੍ਰਿਤਕ ਗੁਰਦੀਪ ਸਿੰਘ ਦੇ ਪਿਤਾ ਨੇ ਦੱਸਿਆ ਕਿ ਗੁਆਂਢ ਵਿੱਚ ਡੇਰੇ ਦੇ ਅੰਦਰ ਉੱਚੀ ਉੱਚੀ ਗਾਣੇ ਚੱਲ ਰਹੇ ਸੀ ਜਿਸ ਕਰਕੇ ਉਸ ਨੇ ਖੁਦਕੁਸ਼ੀ ਕਰ ਲਈ। ਉਨ੍ਹਾਂ ਦੱਸਿਆ ਕਿ ਉੱਚੀ ਆਵਾਜ਼ ਵਿੱਚ ਗੀਤ ਚਲਾਉਂਦੇ ਸੀ, ਜੋ ਕਿ ਰੋਕਣ ਉੱਤੇ ਵੀ ਨਹੀਂ ਰੁਕੇ। ਦੁਖੀ ਹੋ ਕੇ ਨੌਜਵਾਨ ਨੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਉੱਚੀ ਗਾਣਿਆ ਤੋਂ ਪਰੇਸ਼ਾਨ ਹੋ ਕੇ ਉਸ ਦੇ ਪਤੀ ਨੇ ਜ਼ਹਿਰੀਲੀ ਦਵਾ ਨਿਗਲ ਲਈ ਜਿਸ ਤੋਂ ਬਾਅਦ ਉਸ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਇਲਾਜ਼ ਲਈ ਲਿਆਂਦਾ ਗਿਆ ਜਿੱਥੇ ਇਲਾਜ਼ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਗੁਰਦੀਪ ਸਿੰਘ ਜਿਸ ਦੀ ਉਮਰ 35 ਸਾਲ ਦੱਸੀ ਜਾ ਰਹੀ ਹੈ। ਮ੍ਰਿਤਕ ਗੁਰਦੀਪ ਸਿੰਘ ਦਾ 10 ਸਾਲਾਂ ਇੱਕ ਬੇਟਾ ਅਤੇ ਪਤਨੀ ਨੂੰ ਪਿੱਛੇ ਛੱਡ ਗਿਆ ਹੈ ਅਤੇ ਪਿਤਾ ਅਤੇ ਮਾਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਪੁਲਿਸ ਵਲੋਂ ਨਾਮਜ਼ਦ ਮੁਲਜ਼ਮਾਂ ਉੱਤੇ ਮਾਮਲਾ ਦਰਜ ਕਰ ਲਿਆ ਗਿਆ ਹੈ।