ਖਾਲੜਾ ਤੋਂ ਲੁਧਿਆਣਾ ਜਾ ਰਹੇ ਚਾਰ ਨੌਜਵਾਨਾਂ ਦਾ ਭਿਆਨਕ ਐਕਸੀਡੈਂਟ, 2 ਦੀ ਹੋਈ ਮੌਕੇ 'ਤੇ ਮੌਤ, ਘਰਾਂ 'ਚ ਵਿਛੇ ਸੱਥਰ - Tarn Taran
Published : Mar 5, 2024, 7:13 AM IST
ਤਰਨ ਤਾਰਨ ਦੇ ਕਸਬਾ ਖਾਲੜਾ ਵਿਖੇ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ ਜਦੋਂ ਸਵੇਰੇ ਸਵੇਰੇ ਮੰਦਭਾਗੀ ਖਬਰ ਪਿੰਡ ਦੇ ਲੋਕਾਂ ਨੂੰ ਮਿਲੀ। ਜਾਣਕਾਰੀ ਅਨੁਸਾਰ ਕਸਬਾ ਖਾਲੜਾ ਦੇ ਤਿੰਨ ਨੌਜਵਾਨ ਅਤੇ ਇੱਕ ਨੌਜਵਾਨ ਨੇੜਲੇ ਪਿੰਡ ਅਮੀ ਸ਼ਾਹ ਦਾ ਸੀ। ਇਹ ਚਾਰੇ ਨੌਜਵਾਨ ਤੜਕੇ 5 ਵਜੇ ਦੇ ਕਰੀਬ ਲੁਧਿਆਣਾ ਵਿਖੇ ਨੌਕਰੀ ਉੱਤੇ ਜਾਂਦੇ ਸਨ। ਵੈਗਨਰ ਕਾਰ ਵਿੱਚ ਖਾਲੜਾ ਤੋਂ ਲੁਧਿਆਣਾ ਦੀ ਸਟੀਲ ਫੈਕਟਰੀ ਵਿਖੇ ਡਿਊਟੀ ਉੱਤੇ ਜਾਣ ਵਾਸਤੇ ਕਾਰ ਵਿੱਚ ਚੱਲੇ ਇਨ੍ਹਾਂ ਨੌਜਵਾਨਾਂ ਦਾ ਰਸਤੇ ਵਿੱਚ ਪੀਰ ਮੁਹੰਮਦ ਦੇ ਕੋਲ ਲੱਕੜਾਂ ਨਾਲ ਭਰੀ ਟਰਾਲੀ ਨਾਲ ਦਰਦਨਾਕ ਐਕਸੀਡੇਂਟ ਹੋ ਗਿਆ। ਹਾਦਸੇ ਦੌਰਾਨ ਖਾਲੜਾ ਨਿਵਾਸੀ ਬਲਜੀਤ ਸਿੰਘ ਪੁੱਤਰ ਗੁਰਦੇਵ ਸਿੰਘ ਉਮਰ 32 ਸਾਲ, ਅੰਗਰੇਜ ਸਿੰਘ ਪੁੱਤਰ ਕਾਰਜ ਸਿੰਘ ਉਮਰ 32 ਸਾਲ ਦੀ ਮੌਕੇ ਉੱਤੇ ਮੌਤ ਹੋ ਗਈ ਜਦੋਂ ਕਿ ਜੋਬਨਜੀਤ ਸਿੰਘ ਪੁੱਤਰ ਨਿਰਵੈਲ ਸਿੰਘ ਵਾਸੀ ਖਾਲੜਾ ਅਤੇ ਬਲਦੇਵ ਸਿੰਘ ਪਿੰਡ ਅਮੀ ਸ਼ਾਹ ਦੇ ਗੰਭੀਰ ਸੱਟਾਂ ਲੱਗੀਆਂ ਹਨ।