ਦਿਵਾਲੀ ਤੋਂ ਪਹਿਲਾਂ ਭਿਆਨਕ ਹਾਦਸੇ ਨੇ ਘਰਾਂ 'ਚ ਵਿਛਾਏ ਸੱਥਰ, ਦੋ ਨੌਜਵਾਨਾਂ ਦੀ ਦਰਦਨਾਕ ਮੌਤ
Published : 5 hours ago
ਸਰਹਿੰਦ-ਪਟਿਆਲਾ ਰੋਡ ਉੱਤੇ ਪਿੰਡ ਜਖਵਾਲੀ ਦੇ ਕੋਲ ਇੱਕ ਕਾਰ ਦਰੱਖਤ ਨਾਲ ਟਕਰਾ ਜਾਣ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ ਜਸ਼ਨਪ੍ਰੀਤ ਸਿੰਘ 23 ਸਾਲ ਪਿੰਡ ਕੈਥਲ ਅਤੇ ਹਰਪ੍ਰੀਤ ਸਿੰਘ 22 ਸਾਲ ਪਿੰਡ ਸਾਨੀਪੁਰ ਜ਼ਿਲ੍ਹਾ ਪਟਿਆਲਾ ਵਜੋਂ ਹੋਈ ਹੈ। ਸਹਾਇਕ ਥਾਣੇਦਾਰ ਜਗਜੀਤ ਸਿੰਘ ਨੇ ਦੱਸਿਆ ਕਿ ਜਸ਼ਨਪ੍ਰੀਤ ਸਿੰਘ ਅਤੇ ਹਰਪ੍ਰੀਤ ਸਿੰਘ ਕਾਰ ਵਿੱਚ ਸਵਾਰ ਹੋ ਕੇ ਪਟਿਆਲਾ ਤੋਂ ਸਰਹੰਦ ਨੂੰ ਆ ਰਹੇ ਸਨ ਅਤੇ ਪਿੰਡ ਜਖਵਾਲੀ ਕੋਲ ਆ ਕੇ ਉਹਨਾਂ ਦੀ ਕਾਰ ਬੇਕਾਬੂ ਹੋ ਕੇ ਇੱਕ ਦਰੱਖਤ ਨਾਲ ਟਕਰਾ ਗਈ l ਜਿਸ ਨਾਲ ਦੋਨੋਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ l ਪੁਲਿਸ ਨੇ ਪੋਸਟਮਾਰਟਮ ਮਗਰੋਂ ਲਾਸ਼ਾਂ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਹਨ।