ਹੈਦਰਾਬਾਦ:ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਗ੍ਰਾਹਕਾਂ ਲਈ ਨਵੇਂ ਫੀਚਰਸ ਪੇਸ਼ ਕਰਦੀ ਰਹਿੰਦੀ ਹੈ। ਮੈਟਾ ਵੱਲੋ ਯੂਜ਼ਰਸ ਦੀ ਸੁਰੱਖਿਆ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਇਸ ਵਾਰ ਵਟਸਐਪ ਯੂਜ਼ਰਸ ਦੀਆ ਪਰਸਨਲ ਚੈਟਾਂ ਨੂੰ ਸੁਰੱਖਿਅਤ ਰੱਖਣ ਲਈ ਇੱਕ 'Secret Code' ਫੀਚਰ ਲਾਂਚ ਕਰਨ ਦੀ ਤਿਆਰੀ 'ਚ ਹੈ।
ਵਟਸਐਪ ਯੂਜ਼ਰਸ ਨੂੰ ਮਿਲੇਗਾ 'Secret Code' ਫੀਚਰ: WABetaInfo ਦੀ ਨਵੀਂ ਰਿਪੋਰਟ ਅਨੁਸਾਰ, ਵਟਸਐਪ 'Secret Code' ਫੀਚਰ ਪੇਸ਼ ਕਰਨ ਦੀ ਤਿਆਰੀ 'ਚ ਹੈ। ਇਸ ਫੀਚਰ ਨੂੰ ਵਟਸਐਪ ਦੇ ਵੈੱਬ ਵਰਜ਼ਨ ਲਈ ਰੋਲਆਊਟ ਕੀਤਾ ਜਾ ਰਿਹਾ ਹੈ। ਜੇਕਰ ਤੁਸੀਂ ਵਟਸਐਪ ਦਾ ਇਸਤੇਮਾਲ ਕੰਪਿਊਟਰ 'ਚ ਕਰਦੇ ਹੋ, ਤਾਂ ਹੁਣ ਯੂਜ਼ਰਸ ਆਪਣੀਆ ਪਰਸਨਲ ਚੈਟਾਂ ਨੂੰ ਲੌਕ ਲਗਾ ਸਕਣਗੇ। ਇਸ ਤਰ੍ਹਾਂ ਕੋਈ ਦੂਜਾ ਵਿਅਕਤੀ ਕੰਪਿਊਟਰ 'ਚ ਤੁਹਾਡੀਆ ਪਰਸਨਲ ਚੈਟਾਂ ਨੂੰ ਨਹੀਂ ਖੋਲ੍ਹ ਸਕੇਗਾ। ਯੂਜ਼ਰਸ ਨੂੰ ਕੰਪਿਊਟਰ 'ਚ ਆਪਣੀਆ ਪਰਸਨਲ ਚੈਟਾਂ ਖੋਲ੍ਹਣ ਲਈ 'Secret Code' ਦੀ ਲੋੜ ਹੋਵੇਗੀ। ਉਸ 'Secret Code' ਨੂੰ ਵਟਸਐਪ ਵੈੱਬ 'ਚ ਭਰਨ ਤੋਂ ਬਾਅਦ ਹੀ ਯੂਜ਼ਰਸ ਆਪਣੀਆ ਲੌਕ ਕੀਤੀਆ ਚੈਟਾਂ ਨੂੰ ਖੋਲ੍ਹ ਸਕਣਗੇ।
ਸਮਾਰਟਫੋਨ 'ਚ 'ਚੈਟ ਲੌਕ' ਫੀਚਰ ਪਹਿਲਾ ਤੋਂ ਹੀ ਮੌਜ਼ੂਦ: ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ 'Secret Code' ਫੀਚਰ ਸਮਾਰਟਫੋਨ 'ਚ ਪਹਿਲਾ ਤੋਂ ਹੀ ਮੌਜ਼ੂਦ ਹੈ। ਸਮਾਰਟਫੋਨ 'ਚ ਇਸ ਫੀਚਰ ਦਾ ਨਾਮ ਚੈਟ ਲੌਕ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਆਪਣੇ ਵਟਸਐਪ ਅਕਾਊਂਟ 'ਚ ਕਿਸੇ ਵੀ ਚੈਟ ਨੂੰ ਲੌਕ ਲਗਾ ਸਕਦੇ ਹਨ, ਜਿਸ ਤੋਂ ਬਾਅਦ ਚੈਟ ਨੂੰ ਕੋਈ ਹੋਰ ਵਿਅਕਤੀ ਨਹੀਂ ਖੋਲ੍ਹ ਸਕੇਗਾ। ਤੁਸੀਂ ਫਿੰਗਰਪ੍ਰਿੰਟ ਸੈਂਸਰ ਦਾ ਇਸਤੇਮਾਲ ਕਰਕੇ ਲੌਕ ਕੀਤੀਆ ਚੈਟਾਂ ਨੂੰ ਖੋਲ੍ਹ ਸਕੋਗੇ।
'Secret Code' ਫੀਚਰ ਪੇਸ਼ ਕਰਨ ਦਾ ਉਦੇਸ਼: ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ 'Secret Code' ਫੀਚਰ ਵੈੱਬ ਵਰਜ਼ਨ 'ਚ ਪਹਿਲਾ ਮੌਜ਼ੂਦ ਨਹੀਂ ਸੀ। ਅਕਸਰ ਲੋਕ ਕੰਪਿਊਟਰ 'ਚ ਆਪਣਾ ਵਟਸਐਪ ਇਸਤੇਮਾਲ ਕਰਨ ਤੋਂ ਬਾਅਦ ਬੰਦ ਕਰਨਾ ਭੁੱਲ ਜਾਂਦੇ ਹਨ ਅਤੇ ਕੋਈ ਵੀ ਵਿਅਕਤੀ ਉਨ੍ਹਾਂ ਦੀਆ ਚੈਟਾਂ ਨੂੰ ਪੜ੍ਹ ਸਕਦਾ ਹੈ। ਇਸ ਕਰਕੇ ਵਟਸਐਪ ਨੇ ਵੈੱਬ ਵਰਜ਼ਨ ਲਈ ਚੈਟਾਂ ਨੂੰ ਲੌਕ ਕਰਨ ਦਾ ਫੀਚਰ ਪੇਸ਼ ਕੀਤਾ ਹੈ। ਇਹ ਫੀਚਰ ਫਿਲਹਾਲ ਬੀਟਾ ਯੂਜ਼ਰਸ ਲਈ ਰੋਲਆਊਟ ਕੀਤਾ ਗਿਆ ਹੈ। 'Secret Code' ਫੀਚਰ ਅਜੇ ਟੈਸਟਿੰਗ ਪੜਾਅ 'ਚ ਹੈ। ਜਲਦ ਹੀ ਇਸ ਫੀਚਰ ਨੂੰ ਬਾਕੀ ਯੂਜ਼ਰਸ ਲਈ ਵੀ ਰੋਲਆਊਟ ਕੀਤਾ ਜਾ ਸਕਦਾ ਹੈ।