ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਨਵੇਂ ਫੀਚਰ ਪੇਸ਼ ਕਰਦੀ ਰਹਿੰਦੀ ਹੈ। ਹੁਣ ਮੈਟਾ ਨੇ ਆਪਣੇ ਯੂਜ਼ਰਸ ਲਈ ਇੱਕ ਹੋਰ ਅਪਡੇਟ ਪੇਸ਼ ਕੀਤਾ ਹੈ। ਇਸ ਅਪਡੇਟ ਦੀ ਜਾਣਕਾਰੀ ਮੈਟਾ ਦੇ ਸੀਈਓ ਨੇ ਖੁਦ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ, ਹੁਣ ਤੁਸੀਂ ਵਟਸਐਪ 'ਤੇ ਇੱਕ ਨਹੀਂ ਸਗੋਂ ਤਿੰਨ ਮੈਸੇਜਾਂ ਨੂੰ ਪਿੰਨ ਕਰ ਸਕੋਗੇ।
ਵਟਸਐਪ ਯੂਜ਼ਰਸ ਹੁਣ ਇੱਕ ਨਹੀਂ ਤਿੰਨ ਮੈਸੇਜਾਂ ਨੂੰ ਕਰ ਸਕਣਗੇ ਪਿੰਨ, ਮਾਰਕ ਜ਼ੁਕਰਬਰਗ ਨੇ ਦਿੱਤੀ ਜਾਣਕਾਰੀ - Pin Message Feature - PIN MESSAGE FEATURE
Pin Message Feature: ਮੈਟਾ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਇੱਕ ਨਵਾਂ ਅਪਡੇਟ ਸ਼ੇਅਰ ਕੀਤਾ ਹੈ। ਇਹ ਅਪਡੇਟ ਮਾਰਕ ਜ਼ੁਕਰਬਰਗ ਨੇ ਆਪਣੇ ਅਧਿਕਾਰਿਤ ਵਟਸਐਪ ਚੈਨਲ ਰਾਹੀ ਸ਼ੇਅਰ ਕੀਤਾ ਹੈ। ਇਸ ਅਪਡੇਟ ਅਨੁਸਾਰ, ਵਟਸਐਪ ਚੈਟਾਂ 'ਚ ਹੁਣ ਤਿੰਨ ਮੈਸੇਜਾਂ ਨੂੰ ਪਿੰਨ ਕਰਨ ਦੀ ਸੁਵਿਧਾ ਮਿਲ ਰਹੀ ਹੈ।
Published : Mar 22, 2024, 10:16 AM IST
ਮਾਰਕ ਜ਼ੁਕਰਬਰਗ ਨੇ ਦਿੱਤੀ ਜਾਣਕਾਰੀ: ਮਾਰਕ ਜ਼ੁਕਰਬਰਗ ਨੇ ਆਪਣੇ ਅਧਿਕਾਰਿਤ ਵਟਸਐਪ ਚੈਨਲ ਰਾਹੀ ਨਵੇਂ ਅਪਡੇਟ ਬਾਰੇ ਜਾਣਕਾਰੀ ਸ਼ੇਅਰ ਕੀਤੀ ਹੈ। ਇਸ ਅਪਡੇਟ ਅਨੁਸਾਰ, ਵਟਸਐਪ 'ਚ ਹੁਣ ਤਿੰਨ ਮੈਸੇਜਾਂ ਨੂੰ ਪਿੰਨ ਕਰਨ ਦੀ ਸੁਵਿਧਾ ਮਿਲ ਰਹੀ ਹੈ। ਜ਼ੁਕਰਬਰਗ ਨੇ ਮੈਸੇਜ ਨੂੰ ਪਿੰਨ ਕਰਕੇ ਵੀ ਦਿਖਾਇਆ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਪਹਿਲਾ ਸਿਰਫ਼ ਇੱਕ ਹੀ ਮੈਸੇਜ ਨੂੰ ਪਿੰਨ ਕਰਨ ਦਾ ਆਪਸ਼ਨ ਮਿਲਦਾ ਸੀ, ਜਿਸ ਕਰਕੇ ਬਾਕੀ ਜ਼ਰੂਰੀ ਮੈਸੇਜ ਪਿੱਛੇ ਰਹਿ ਜਾਂਦੇ ਸੀ। ਪਰ ਹੁਣ ਇਸ ਸਮੱਸਿਆ ਨੂੰ ਖਤਮ ਕਰਨ ਲਈ ਮੈਟਾ ਨੇ ਪਿੰਨ ਮੈਸੇਜ ਫੀਚਰ ਨੂੰ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਹੈ।
ਕੀ ਹੈ ਵਟਸਐਪ 'ਤੇ ਪਿੰਨ ਮੈਸੇਜ ਫੀਚਰ?:ਪਿੰਨ ਮੈਸੇਜ ਫੀਚਰ ਦੀ ਮਦਦ ਨਾਲ ਵਟਸਐਪ ਯੂਜ਼ਰਸ ਆਪਣੇ ਜ਼ਰੂਰੀ ਮੈਸੇਜਾਂ ਨੂੰ ਸੰਭਾਲ ਕੇ ਰੱਖਣ ਸਕਣਗੇ। ਜਦੋ ਕਿਸੇ ਜ਼ਰੂਰੀ ਮੈਸੇਜ ਨੂੰ ਪਿੰਨ ਕੀਤਾ ਜਾਵੇਗਾ, ਤਾਂ ਉਹ ਚੈਟ ਟਾਪ 'ਤੇ ਨਜ਼ਰ ਆਵੇਗੀ। ਚਾਹੇ ਮੈਸੇਜ ਪੁਰਾਣਾ ਵੀ ਹੋਵੇ, ਪਿੰਨ ਕਰਨ 'ਤੇ ਉਹ ਮੈਸੇਜ ਟਾਪ 'ਤੇ ਆ ਜਾਵੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਅਜੇ ਸਿਰਫ਼ ਇੱਕ ਹੀ ਚੈਟ ਨੂੰ ਪਿੰਨ ਕਰਨ ਦੀ ਸੁਵਿਧਾ ਮਿਲਦੀ ਸੀ। ਇੱਕ ਸਮੇਂ ਵਿੱਚ ਤੁਸੀਂ ਇੱਕ ਹੀ ਚੈਟ ਨੂੰ ਪਿੰਨ ਕਰ ਸਕਦੇ ਸੀ। ਪਰ ਹੁਣ ਅਜਿਹਾ ਨਹੀਂ ਹੋਵੇਗਾ। ਹੁਣ ਤੁਸੀਂ ਇੱਕ ਨਹੀਂ, ਸਗੋ ਤਿੰਨ ਜ਼ਰੂਰੀ ਚੈਟਾਂ ਨੂੰ ਇੱਕੱਠੇ ਹੀ ਪਿੰਨ ਕਰ ਸਕੋਗੇ।