ਪੰਜਾਬ

punjab

ETV Bharat / technology

ਵਟਸਐਪ ਯੂਜ਼ਰਸ ਲਈ ਪੇਸ਼ ਕਰਨ ਜਾ ਰਿਹੈ ਇਹ ਸ਼ਾਨਦਾਰ ਫੀਚਰ, ਬਿਨ੍ਹਾਂ ਇੰਟਰਨੈੱਟ ਦੇ ਕਰ ਸਕੋਗੇ ਇਸਤੇਮਾਲ - WhatsApp File Sharing Feature - WHATSAPP FILE SHARING FEATURE

WhatsApp File Sharing Feature: ਵਟਸਐਪ ਆਪਣੇ ਯੂਜ਼ਰਸ ਲਈ ਨਵਾਂ ਫੀਚਰ ਪੇਸ਼ ਕਰਨ ਦੀ ਤਿਆਰੀ ਵਿੱਚ ਹੈ। ਇਸ ਫੀਚਰ ਦਾ ਨਾਮ 'ਫਾਈਲ ਸ਼ੇਅਰਿੰਗ' ਹੋ ਸਕਦਾ ਹੈ।

WhatsApp File Sharing Feature
WhatsApp File Sharing Feature (Getty Images)

By ETV Bharat Tech Team

Published : Jul 21, 2024, 7:41 PM IST

ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਯੂਜ਼ਰਸ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਸਮੇਂ-ਸਮੇਂ 'ਤੇ ਨਵੇਂ ਫੀਚਰਸ ਪੇਸ਼ ਕਰਦੀ ਰਹਿੰਦੀ ਹੈ। ਹੁਣ ਯੂਜ਼ਰਸ ਨੂੰ ਜਲਦ ਹੀ ਨਵਾਂ ਫੀਚਰ ਮਿਲਣ ਜਾ ਰਿਹਾ ਹੈ। ਇੱਕ ਰਿਪੋਰਟ ਅਨੁਸਾਰ, ਕੰਪਨੀ 'ਫਾਈਲ ਸ਼ੇਅਰਿੰਗ' ਫੀਚਰ 'ਤੇ ਕੰਮ ਕਰ ਰਹੀ ਹੈ, ਜਿਸ ਰਾਹੀ ਯੂਜ਼ਰਸ ਇੰਟਰਨੈੱਟ ਦੇ ਬਿਨ੍ਹਾਂ ਹੀ ਆਪਣੇ ਆਲੇ-ਦੁਆਲੇ ਦੇ ਲੋਕਾਂ ਨਾਲ ਵੱਡੀਆਂ ਫਾਈਲਾਂ ਸ਼ੇਅਰ ਕਰ ਸਕਣਗੇ। ਹੁਣ ਯੂਜ਼ਰਸ ਨੂੰ ਹਰ ਸਮੇਂ ਇੰਟਰਨੈੱਟ 'ਤੇ ਨਿਰਭਰ ਰਹਿਣ ਦੀ ਲੋੜ ਨਹੀਂ ਹੋਵੇਗੀ। ਇਸ ਫੀਚਰ ਬਾਰੇ WABetaInfo ਨੇ ਜਾਣਕਾਰੀ ਸ਼ੇਅਰ ਕੀਤੀ ਹੈ ਅਤੇ ਦੱਸਿਆ ਹੈ ਕਿ ਇਹ ਫੀਚਰ ਆਈਫੋਨ ਯੂਜ਼ਰਸ ਲਈ ਟੈਸਟਫਲਾਈਟ ਪ੍ਰੋਗਰਾਮ ਦੇ ਰਾਹੀ 24.15.10.70 'ਚ ਵਿਕਸਿਤ ਕੀਤਾ ਜਾ ਰਿਹਾ ਹੈ।

ਬਿਨ੍ਹਾਂ ਇੰਟਰਨੈੱਟ ਦੇ ਕੰਮ ਕਰੇਗਾ ਵਟਸਐਪ ਦਾ ਇਹ ਫੀਚਰ: WABetaInfo ਦੀ ਰਿਪੋਰਟ ਅਨੁਸਾਰ, 'ਫਾਈਲ ਸ਼ੇਅਰਿੰਗ' ਫੀਚਰ IOS ਯੂਜ਼ਰਸ ਲਈ ਆਉਣ ਵਾਲੇ ਅਪਡੇਟ 'ਚ ਪੇਸ਼ ਹੋ ਸਕਦਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾ ਅਪ੍ਰੈਲ 2024 'ਚ ਐਂਡਰਾਈਡ 'ਤੇ ਇਸ ਫੀਚਰ ਨੂੰ ਲੈ ਕੇ ਕੰਮ ਕੀਤਾ ਗਿਆ ਸੀ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਆਪਣੇ ਆਲੇ-ਦੁਆਲੇ ਦੇ ਬਿਨ੍ਹਾਂ ਇੰਟਰਨੈੱਟ ਕੰਟੈਕਟਸ ਵਾਲੇ ਡਿਵਾਈਸ 'ਤੇ ਆਸਾਨੀ ਨਾਲ ਫਾਈਲਾਂ ਨੂੰ ਭੇਜ ਅਤੇ ਹਾਸਿਲ ਕਰ ਸਕਣਗੇ, ਜਿਸ 'ਚ ਫੋਟੋ, ਵੀਡੀਓ, ਦਸਤਾਵੇਜ਼ ਅਤੇ ਹੋਰ ਕਈ ਕੁਝ ਸ਼ਾਮਲ ਹੋ ਸਕਦਾ ਹੈ।

ਫਾਈਲ ਸ਼ੇਅਰਿੰਗ ਫੀਚਰ ਦੀ ਵਰਤੋ: IOS 'ਚ ਫਾਈਲ ਸ਼ੇਅਰ ਕਰਨ ਲਈ QR ਕੋਡ ਨੂੰ ਸਕੈਨ ਕਰਨਾ ਹੋਵੇਗਾ। ਇਹ ਫੀਚਰ ਉਨ੍ਹਾਂ ਕੰਟੈਕਟਸ ਅਤੇ ਵਟਸਐਪ ਅਕਾਊਂਟ ਦੇ ਵਿਚਕਾਰ ਫਾਈਲ ਸ਼ੇਅਰਿੰਗ ਨੂੰ ਬਿਹਤਰ ਬਣਾਉਣ 'ਚ ਮਦਦ ਕਰ ਸਕਦਾ ਹੈ, ਜਿੱਥੇ ਇੰਟਰਨੈੱਟ ਰਾਹੀ ਫਾਈਲ ਸ਼ੇਅਰ ਕਰਨਾ ਸੰਭਵ ਨਹੀ ਹੈ। ਇਸਦੇ ਨਾਲ ਹੀ, ਉਨ੍ਹਾਂ ਖੇਤਰਾਂ 'ਚ ਵੀ ਫਾਈਲ ਸ਼ੇਅਰ ਕਰਨਾ ਆਸਾਨ ਹੋਵੇਗਾ, ਜਿੱਥੇ ਇੰਟਰਨੈੱਟ ਦੀ ਸੁਵਿਧਾ ਬਿਹਤਰ ਨਹੀਂ ਹੁੰਦੀ ਹੈ।

ਇਸ ਫੀਚਰ ਨੂੰ ਐਂਡਰਾਈਡ ਤੋਂ ਲੈ ਕੇ IOS ਤੱਕ ਦੇ ਸਾਰੇ ਪਲੇਟਫਾਰਮਾਂ ਦਾ ਸਪੋਰਟ ਮਿਲ ਸਕਦਾ ਹੈ। ਇਹ ਫੀਚਰ ਅਜੇ ਸ਼ੁਰੂਆਤੀ ਪੜਾਅ 'ਚ ਹੈ ਅਤੇ ਫਾਈਲ ਨੂੰ ਸ਼ੇਅਰ ਕਰਨ ਦੇ ਤਰੀਕੇ 'ਚ ਵੀ ਬਦਲਾਅ ਕੀਤਾ ਜਾ ਸਕਦਾ ਹੈ। ਇਹ ਫੀਚਰ ਕਦੋ ਪੇਸ਼ ਹੋਵੇਗਾ, ਫਿਲਹਾਲ ਇਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ABOUT THE AUTHOR

...view details