ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਏ ਦਿਨ ਆਪਣੇ ਗ੍ਰਾਹਕਾਂ ਲਈ ਨਵੇਂ ਫੀਚਰਸ ਪੇਸ਼ ਕਰਦੀ ਰਹਿੰਦੀ ਹੈ। ਹੁਣ ਵਟਸਐਪ ਨੇ ਇਨ-ਐਪ ਡਾਕੂਮੈਂਟ ਸਕੈਨਿੰਗ ਫੀਚਰ ਪੇਸ਼ ਕੀਤਾ ਹੈ। ਇਸ ਫੀਚਰ ਰਾਹੀ ਤੁਹਾਨੂੰ ਡਾਕੂਮੈਂਟ ਸਕੈਨ ਕਰਨ ਲਈ ਥਰਡ ਪਾਰਟੀ ਐਪ ਦੀ ਲੋੜ ਨਹੀਂ ਹੋਵੇਗੀ ਸਗੋਂ ਤੁਸੀਂ ਵਟਸਐਪ ਕੈਮਰੇ ਰਾਹੀ ਹੀ ਡਾਕੂਮੈਂਟ ਸਕੈਨ ਕਰ ਸਕੋਗੇ। ਇਸ ਫੀਚਰ ਨੂੰ iOS ਯੂਜ਼ਰਸ ਲਈ ਜਾਰੀ ਕੀਤਾ ਗਿਆ ਹੈ।
ਹੌਲੀ-ਹੌਲੀ ਸਾਰੇ ਯੂਜ਼ਰਸ ਲਈ ਕੀਤਾ ਜਾਵੇਗਾ ਰੋਲਆਊਟ
ਇਨ-ਐਪ ਡਾਕੂਮੈਂਟ ਸਕੈਨਿੰਗ ਫੀਚਰ ਫੀਚਰ ਨੂੰ ਸਭ ਤੋਂ ਪਹਿਲਾ ਵਟਸਐਪ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ WABetaInfo ਨੇ ਦੇਖਿਆ ਸੀ ਅਤੇ ਇਸ ਫੀਚਰ ਦਾ ਸਕ੍ਰੀਨਸ਼ਾਰਟ ਵੀ ਸ਼ੇਅਰ ਕੀਤਾ ਹੈ। ਇਸ ਫੀਚਰ ਨੂੰ ਹੌਲੀ-ਹੌਲੀ ਰੋਲਆਊਟ ਕੀਤਾ ਜਾ ਰਿਹਾ ਹੈ। ਆਉਣ ਵਾਲੇ ਹਫ਼ਤਿਆਂ 'ਚ ਇਸ ਫੀਚਰ ਦੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚਣ ਦੀ ਉਮੀਦ ਹੈ।
ਇਨ੍ਹਾਂ ਲੋਕਾਂ ਲਈ ਉਪਲਬਧ ਇਨ-ਐਪ ਡਾਕੂਮੈਂਟ ਸਕੈਨਿੰਗ ਫੀਚਰ
ਫਿਲਹਾਲ, ਇਨ-ਐਪ ਡਾਕੂਮੈਂਟ ਸਕੈਨਿੰਗ ਫੀਚਰ iOS ਯੂਜ਼ਰਸ ਲਈ ਉਪਲਬਧ ਹੈ। ਪਰ ਆਉਣ ਵਾਲੇ ਹਫ਼ਤਿਆਂ 'ਚ ਇਸ ਨੂੰ ਹੋਰ ਜ਼ਿਆਦਾ ਯੂਜ਼ਰਸ ਤੱਕ ਪਹੁਚਾਉਣ ਦੀ ਉਮੀਦ ਹੈ।
ਇਨ-ਐਪ ਡਾਕੂਮੈਂਟ ਸਕੈਨਿੰਗ ਫੀਚਰ ਦੇ ਫਾਇਦੇ
ਇਨ-ਐਪ ਡਾਕੂਮੈਂਟ ਸਕੈਨਿੰਗ ਫੀਚਰ ਨਾਲ ਥਰਡ ਪਾਰਟੀ ਐਪ ਦੀ ਲੋੜ ਖਤਮ ਹੋ ਜਾਵੇਗੀ। ਦੱਸ ਦੇਈਏ ਕਿ ਲੋਕ ਜ਼ਿਆਦਾਤਰ ਡਾਕੂਮੈਂਟ ਸਕੈਨ ਕਰਨ ਲਈ ਥਰਡ ਪਾਰਟੀ ਦਾ ਇਸਤੇਮਾਲ ਕਰਦੇ ਹਨ ਅਤੇ ਫਿਰ ਵਟਸਐਪ 'ਤੇ ਕਿਸੇ ਵਿਅਕਤੀ ਨੂੰ ਭੇਜ ਪਾਉਂਦੇ ਹਨ। ਪਰ ਹੁਣ ਤੁਸੀਂ ਸਿੱਧਾ ਵਟਸਐਪ 'ਤੇ ਡਾਕੂਮੈਂਟ ਸਕੈਨ ਕਰਕੇ ਭੇਜ ਸਕੋਗੇ। ਇਸ ਫੀਚਰ ਦਾ ਫਾਇਦਾ ਉਨ੍ਹਾਂ ਲੋਕਾਂ ਨੂੰ ਮਿਲੇਗਾ ਜੋ ਤੇਜ਼ੀ ਨਾਲ ਕਿਸੇ ਡਾਕੂਮੈਂਟ ਨੂੰ ਸ਼ੇਅਰ ਕਰਨਾ ਚਾਹੁੰਦੇ ਹਨ। ਵਟਸਐਪ ਨੇ ਸਕੈਨ ਕੁਆਲਿਟੀ ਨੂੰ ਆਪਟੀਮਾਈਜ਼ ਕੀਤਾ ਹੈ ਤਾਂਕਿ ਡਾਕੂਮੈਂਟ ਸਾਫ਼ ਅਤੇ ਪੜ੍ਹਨ ਯੋਗ ਹੋਣ।
ਇਨ-ਐਪ ਡਾਕੂਮੈਂਟ ਸਕੈਨਿੰਗ ਫੀਚਰ ਦਾ ਇਸਤੇਮਾਲ
- ਇਸ ਫੀਚਰ ਦਾ ਇਸਤੇਮਾਲ ਕਰਨ ਲਈ ਸਭ ਤੋਂ ਪਹਿਲਾ ਤੁਹਾਨੂੰ ਡਾਕੂਮੈਂਟ ਸ਼ੇਅਰਿੰਗ ਮੇਨੂ ਨੂੰ ਓਪਨ ਕਰਨਾ ਹੋਵੇਗਾ।
- ਫਿਰ 'ਸਕੈਨ ਡਾਕੂਮੈਂਟ' ਆਪਸ਼ਨ ਨੂੰ ਚੁਣਨਾ ਹੋਵੇਗਾ।
- ਇਸ ਤੋਂ ਬਾਅਦ ਇਹ ਡਾਕੂਮੈਂਟ ਦੀ ਤਸਵੀਰ ਕੈਪਚਰ ਕਰਨ ਲਈ ਤੁਹਾਡੀ ਡਿਵਾਈਸ ਦੇ ਕੈਮਰੇ ਨੂੰ ਐਕਟਿਵ ਕਰੇਗਾ।
- ਇੱਕ ਵਾਰ ਸਕੈਨ ਹੋ ਜਾਣ ਤੋਂ ਬਾਅਦ ਤੁਸੀਂ ਆਪਣੀ ਲੋੜ ਅਨੁਸਾਰ ਸਕੈਨ ਨੂੰ ਪ੍ਰੀਵਿਊ ਅਤੇ ਐਡਜਸਟ ਕਰ ਸਕਦੇ ਹੋ।
- ਇਸ ਤਰ੍ਹਾਂ ਡਾਕੂਮੈਂਟ ਦੀ ਸਕੈਨ ਪੂਰੀ ਹੋ ਜਾਵੇਗੀ ਅਤੇ ਤੁਸੀਂ ਉਸ ਸਕੈਨ ਨੂੰ ਵਟਸਐਪ 'ਤੇ ਚੈਟ 'ਚ ਸ਼ੇਅਰ ਕਰ ਸਕਦੇ ਹੋ।
ਇਹ ਵੀ ਪੜ੍ਹੋ:-