ਪੰਜਾਬ

punjab

ETV Bharat / technology

Vivo V40 ਸੀਰੀਜ਼ ਅਗਸਤ ਮਹੀਨੇ ਦੀ ਇਸ ਤਰੀਕ ਨੂੰ ਹੋ ਰਹੀ ਲਾਂਚ, ਪਾਣੀ ਅਤੇ ਮਿੱਟੀ ਤੋਂ ਬਚਿਆ ਰਹੇਗਾ ਇਹ ਫੋਨ - Vivo V40 Series Launch Date - VIVO V40 SERIES LAUNCH DATE

Vivo V40 Series Launch Date: Vivo ਆਪਣੇ ਗ੍ਰਾਹਕਾਂ ਲਈ Vivo V40 ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ ਵਿੱਚ ਹੈ। ਇਸ ਸੀਰੀਜ਼ 'ਚ ਦੋ ਸਮਾਰਟਫੋਨ ਪੇਸ਼ ਕੀਤੇ ਜਾਣਗੇ। ਇਹ ਫੋਨ Lotus Purple, Ganges Blue ਅਤੇ Titanium Grey ਕਲਰ ਆਪਸ਼ਨਾਂ ਦੇ ਨਾਲ ਲਿਆਂਦੇ ਜਾ ਰਹੇ ਹਨ।

Vivo V40 Series Launch Date
Vivo V40 Series Launch Date (Twitter)

By ETV Bharat Tech Team

Published : Aug 2, 2024, 7:53 PM IST

ਹੈਦਰਾਬਾਦ: Vivo ਆਪਣੇ ਭਾਰਤੀ ਗ੍ਰਾਹਕਾਂ ਲਈ Vivo V40 ਸੀਰੀਜ਼ ਲਾਂਚ ਕਰਨ ਜਾ ਰਿਹਾ ਹੈ। ਇਸ ਸੀਰੀਜ਼ 'ਚ Vivo V40 ਅਤੇ Vivo V40 Pro ਸਮਾਰਟਫੋਨ ਸ਼ਾਮਲ ਹੋਣਗੇ। ਕੰਪਨੀ ਨੇ ਇਸ ਸੀਰੀਜ਼ ਨੂੰ ਟੀਜ਼ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਲਾਂਚ ਡੇਟ ਦਾ ਵੀ ਖੁਲਾਸਾ ਕਰ ਦਿੱਤਾ ਗਿਆ ਸੀ। Vivo V40 ਸੀਰੀਜ਼ 7 ਅਗਸਤ ਨੂੰ ਭਾਰਤ 'ਚ ਲਾਂਚ ਹੋ ਰਹੀ ਹੈ। ਪਾਣੀ ਅਤੇ ਮਿੱਟੀ ਤੋਂ ਬਚਾਅ ਲਈ ਇਸ ਫੋਨ ਨੂੰ IP68 ਦੀ ਰੇਟਿੰਗ ਦਿੱਤੀ ਜਾ ਸਕਦੀ ਹੈ। ਲਾਂਚ ਤੋਂ ਪਹਿਲਾ ਹੀ ਫਲਿੱਪਕਾਰਟ ਨੇ ਕੈਮਰੇ ਬਾਰੇ ਵੀ ਜਾਣਕਾਰੀ ਸ਼ੇਅਰ ਕਰ ਦਿੱਤੀ ਹੈ।

Vivo V40 ਸੀਰੀਜ਼ ਦੇ ਫੀਚਰਸ: ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸੀਰੀਜ਼ 'ਚ 6.78 ਇੰਚ ਦੀ 1.5K ਕਰਵਡ AMOLED ਡਿਸਪਲੇ ਮਿਲ ਸਕਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਅਤੇ 4,500nits ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਸਨੈਪਡ੍ਰੈਗਨ 7 ਜੇਨ 3 ਚਿਪਸੈੱਟ ਮਿਲ ਸਕਦੀ ਹੈ। ਫਲਿੱਪਕਾਰਟ ਰਾਹੀ ਇਸ ਸੀਰੀਜ਼ ਦੇ ਕੈਮਰੇ ਬਾਰੇ ਵੀ ਜਾਣਕਾਰੀ ਸਾਹਮਣੇ ਆ ਗਈ ਹੈ। ਇਸ ਫੋਨ ਦੇ ਬੈਕ ਪੈਨਲ 'ਤੇ ਟ੍ਰਿਪਲ ਕੈਮਰਾ ਯੂਨਿਟ ਮਿਲ ਸਕਦਾ ਹੈ, ਜਿਸ 'ਚ 50MP ZEISS ਵਾਈਡ, 50MP ਅਲਟ੍ਰਾਵਾਈਡ ਐਂਗਲ ਲੈਂਸ ਅਤੇ OIS ਦੇ ਨਾਲ 50MP ਦਾ ਟੈਲੀਫੋਟੋ ਸੈਂਸਰ ਮਿਲ ਸਕਦਾ ਹੈ। ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ ਫੋਨ 'ਚ 50MP ਦਾ ਫਰੰਟ ਕੈਮਰਾ ਮਿਲ ਸਕਦਾ ਹੈ। ਇਸ ਸੀਰੀਜ਼ 'ਚ 5,500mAh ਦੀ ਬੈਟਰੀ ਦਿੱਤੀ ਜਾ ਸਕਦੀ ਹੈ, ਜੋ ਕਿ 80ਵਾਟ ਦੀ ਫਲੈਸ਼ ਚਾਰਜਿੰਗ ਨੂੰ ਸਪੋਰਟ ਕਰੇਗੀ।

Vivo V40 ਸੀਰੀਜ਼ ਦੇ ਦੋਨੋ ਫੋਨਾਂ ਨੂੰ IP68 ਰੇਟਿੰਗ ਮਿਲ ਸਕਦੀ ਹੈ, ਜੋ ਫੋਨ ਨੂੰ ਪਾਣੀ ਅਤੇ ਮਿੱਟੀ ਤੋਂ ਬਚਾਉਣ 'ਚ ਮਦਦਗਾਰ ਹੋਵੇਗੀ। ਇਸ ਫੋਨ ਨੂੰ ਤੁਸੀਂ ਡੇਢ ਮੀਟਰ ਪਾਣੀ 'ਚ 30 ਮਿੰਟ ਤੱਕ ਰੱਖ ਸਕਦੇ ਹੋ। ਫਿਲਹਾਲ, ਕੰਪਨੀ ਨੇ Vivo V40 ਸੀਰੀਜ਼ ਦੀ ਕੀਮਤ ਬਾਰੇ ਅਜੇ ਕੋਈ ਖੁਲਾਸਾ ਨਹੀਂ ਕੀਤਾ ਹੈ।

ABOUT THE AUTHOR

...view details