ਪੰਜਾਬ

punjab

ETV Bharat / technology

Uber ਨੇ ਭਾਰਤ 'ਚ ਲਾਂਚ ਕੀਤਾ 'Concurrent Ride' ਫੀਚਰ, ਇੱਕ ਵਾਰ 'ਚ ਤਿੰਨ ਰਾਈਡ ਕਰ ਸਕੋਗੇ ਬੁੱਕ, ਜਾਣੋ ਕਿਵੇਂ ਕੰਮ ਕਰੇਗਾ ਇਹ ਫੀਚਰ - Uber Concurrent Ride Feature - UBER CONCURRENT RIDE FEATURE

Uber Concurrent Ride Feature: Uber ਨੇ ਭਾਰਤ 'ਚ 'Concurrent Ride' ਫੀਚਰ ਲਾਂਚ ਕੀਤਾ ਹੈ। ਇਸ ਫੀਚਰ ਰਾਹੀ ਯੂਜ਼ਰਸ ਇੱਕ ਵਾਰ 'ਚ ਤਿੰਨ ਰਾਈਡ ਬੁੱਕ ਕਰ ਸਕਦੇ ਹਨ।

Uber Concurrent Ride Feature
Uber Concurrent Ride Feature (Getty Images)

By ETV Bharat Tech Team

Published : Jul 30, 2024, 7:02 PM IST

ਹੈਦਰਾਬਾਦ: ਕੈਬ ਬੁੱਕਿੰਗ ਐਪ Uber ਨੇ ਭਾਰਤ 'ਚ 'Concurrent Ride' ਨਾਮ ਦਾ ਇੱਕ ਫੀਚਰ ਲਾਂਚ ਕੀਤਾ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਇੱਕ ਵਾਰ 'ਚ ਤਿੰਨ ਰਾਈਡ ਬੁੱਕ ਕਰ ਸਕਦੇ ਹਨ। ਯੂਜ਼ਰਸ ਇਸ ਫੀਚਰ ਦਾ ਇਸਤੇਮਾਲ ਕਰਕੇ ਡਰਾਈਵਰ ਨੂੰ ਕੈਸ਼ ਜਾਂ ਫਿਰ ਐਪ ਰਾਹੀ ਭੁਗਤਾਨ ਕਰ ਸਕਣਗੇ। ਇਸ ਸੁਵਿਧਾ ਨੂੰ ਕਿਹੜੇ ਸ਼ਹਿਰਾਂ 'ਚ ਲਾਂਚ ਕੀਤਾ ਜਾਵੇਗਾ, ਇਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

'Concurrent Ride' ਫੀਚਰ ਦੀ ਵਰਤੋ: ਇਸ ਫੀਚਰ ਰਾਹੀ ਜਦੋ ਯੂਜ਼ਰਸ ਰਾਈਡ ਬੁੱਕ ਕਰਨਗੇ, ਤਾਂ ਉਸ ਰਾਈਡ ਦੀ ਜਾਣਕਾਰੀ ਯੂਜ਼ਰਸ ਨੂੰ ਟੈਕਸਟ ਮਾਸੇਜ ਤੋਂ ਇਲਾਵਾ ਵਟਸਐਪ 'ਤੇ ਵੀ ਮਿਲੇਗੀ। ਰਾਈਡ ਡਿਟੇਲ 'ਚ ਡਰਾਈਵਰ ਦਾ ਨਾਮ ਅਤੇ ਫੋਰ-ਡਿਜਿਟ ਪਿੰਨ ਦਿੱਤਾ ਜਾਵੇਗਾ। ਇਸ ਪਿੰਨ ਨੂੰ ਡਰਾਈਵਰ ਦੇ ਨਾਲ ਸ਼ੇਅਰ ਕਰਨ ਤੋਂ ਬਾਅਦ ਰਾਈਡ ਸ਼ੁਰੂ ਹੋਵੇਗੀ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਹ ਫੀਚਰ ਕਈ ਦੇਸ਼ਾਂ 'ਚ ਪਹਿਲਾ ਤੋਂ ਹੀ ਪੇਸ਼ ਕੀਤਾ ਜਾ ਚੁੱਕਾ ਹੈ ਅਤੇ ਹੁਣ ਭਾਰਤ 'ਚ ਲਿਆਂਦਾ ਗਿਆ ਹੈ।

Uber ਐਪ OLA ਨੂੰ ਦੇਵੇਗੀ ਟੱਕਰ: Uber ਦੇ ਨਵੇਂ ਫੀਚਰ ਕਰਕੇ OLA ਨੂੰ ਟੱਕਰ ਮਿਲੇਗੀ, ਕਿਉਕਿ ਜਿੱਥੇ Uber 'ਚ ਯੂਜ਼ਰਸ ਇੱਕ ਵਾਰ 'ਚ ਤਿੰਨ ਰਾਈਡ ਬੁੱਕ ਕਰ ਸਕਣਗੇ, ਉੱਥੇ ਹੀ OLA 'ਤ ਯੂਜ਼ਰਸ ਇੱਕ ਵਾਰ 'ਚ ਸਿਰਫ਼ ਦੋ ਰਾਈਡ ਹੀ ਬੁੱਕ ਕਰ ਸਕਦੇ ਹਨ। ਇਸ ਤੋਂ ਇਲਾਵਾ, OLA ਯੂਜ਼ਰਸ ਨੂੰ ਸਿੰਗਲ ਭੁਗਤਾਨ 'ਤੇ ਇੱਕ ਹੀ ਸਮੇਂ 'ਚ ਦੋ ਬੁੱਕਿੰਗ ਦਾ ਆਪਸ਼ਨ ਨਹੀਂ ਮਿਲਦਾ ਹੈ। ਦੋ ਬੁੱਕਿੰਗ ਕਰਨ ਲਈ ਅਲੱਗ-ਅਲੱਗ ਔਨਲਾਈਨ ਆਪਸ਼ਨ ਚੁਣਨਾ ਪੈਂਦਾ ਹੈ ਜਾਂ ਕੈਸ਼ ਦੇਣਾ ਪੈਂਦਾ ਹੈ।

ABOUT THE AUTHOR

...view details