ਹੈਦਰਾਬਾਦ: ਪਿਤਾ ਦਿਵਸ ਮੌਕੇ ਹਰ ਬੱਚਾ ਆਪਣੇ ਪਿਤਾ ਨੂੰ ਤੌਹਫ਼ੇ 'ਚ ਕੁਝ ਨਾ ਕੁਝ ਦੇਣ ਦੀ ਯੋਜਨਾ ਬਣਾਉਦਾ ਹੈ। ਪਰ ਤੌਹਫ਼ੇ 'ਚ ਕੀ ਦੇਣਾ ਹੈ, ਇਸ ਬਾਰੇ ਸੋਚਣਾ ਥੋੜ੍ਹਾ ਮੁਸ਼ਕਿਲ ਹੁੰਦਾ ਹੈ। ਇਸ ਲਈ ਤੁਸੀਂ ਆਪਣੇ ਪਾਪਾ ਨੂੰ ਪਿਤਾ ਦਿਵਸ ਮੌਕੇ ਸਮਾਰਟਫੋਨ ਖਰੀਦ ਕੇ ਦੇ ਸਕਦੇ ਹੋ। ਫੋਨ ਉਨ੍ਹਾਂ ਦੇ ਕੰਮ ਵੀ ਆ ਸਕਦਾ ਹੈ ਅਤੇ ਇੱਕ ਬਿਹਤਰ ਤੌਹਫ਼ਾ ਵੀ ਹੋ ਸਕਦਾ ਹੈ। ਇਸ ਲਈ ਇੱਥੇ ਦਿੱਤੇ ਗਏ ਕੁਝ ਸ਼ਾਨਦਾਰ ਸਮਾਰਟਫੋਨਾਂ ਦੇ ਨਾਮ ਅਤੇ ਫੀਚਰਸ ਬਾਰੇ ਤੁਸੀਂ ਜਾਣ ਸਕਦੇ ਹੋ।
ਪਿਤਾ ਦਿਵਸ ਮੌਕੇ ਤੌਹਫ਼ਾ ਦੇਣ ਦੇ ਸੁਝਾਅ:
HONOR Pad X8: ਤੁਸੀਂ ਪਿਤਾ ਦਿਵਸ ਮੌਕੇ HONOR Pad X8 ਸਮਾਰਟਫੋਨ ਖਰੀਦ ਕੇ ਆਪਣੇ ਪਾਪਾ ਨੂੰ ਤੌਹਫ਼ੇ ਵਜੋ ਦੇ ਸਕਦੇ ਹੋ। ਇਸ ਫੋਨ ਨੂੰ ਐਮਾਜ਼ਾਨ ਰਾਹੀ ਸਿਰਫ਼ 8,999 ਰੁਪਏ 'ਚ ਖਰੀਦਿਆਂ ਜਾ ਸਕਦਾ ਹੈ। ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 10.1 ਇੰਚ ਦੀ FHD ਡਿਸਪਲੇ ਮਿਲਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ Mediatek MT8786 ਚਿਪਸੈੱਟ ਦਿੱਤੀ ਗਈ ਹੈ।
Lenovo Tab M10: Lenovo Tab M10 ਵੀ ਇੱਕ ਬਿਹਤਰ ਆਪਸ਼ਨ ਹੈ। ਇਸ ਟੈਬਲੇਟ ਨੂੰ 9,879 ਰੁਪਏ 'ਚ ਐਮਾਜ਼ਾਨ ਰਾਹੀ ਖਰੀਦਿਆ ਜਾ ਸਕਦਾ ਹੈ। ਇਸ ਟੈਬਲੇਟ 'ਚ 10.1 ਇੰਚ ਦੀ HD ਡਿਸਪਲੇ ਮਿਲਦੀ ਹੈ, ਜਿਸਨੂੰ 400nits ਦੀ ਪੀਕ ਬ੍ਰਾਈਟਨੈੱਸ ਦਾ ਸਪੋਰਟ ਮਿਲਦਾ ਹੈ। ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਟੈਬਲੇਟ 'ਚ ਵੀਡੀਓ ਕਾਲਿੰਗ ਲਈ 8MP ਦਾ ਬੈਕ ਅਤੇ 5MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। Lenovo Tab M10 'ਚ 5,000mAh ਦੀ ਬੈਟਰੀ ਮਿਲਦੀ ਹੈ, ਜੋ ਕਿ 10ਵਾਟ ਦੀ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
Samsung Galaxy Tab A 10.1: ਇਸ ਤੋਂ ਇਲਾਵਾ, ਤੁਸੀਂ Samsung Galaxy Tab A 10.1 ਨੂੰ ਵੀ ਖਰੀਦ ਸਕਦੇ ਹੋ। ਇਹ ਟੈਬਲੇਟ ਵੀ ਤੁਹਾਡੇ ਬਜਟ 'ਚ ਆ ਜਾਵੇਗਾ। ਇਸ ਨੂੰ ਤੁਸੀਂ ਐਮਾਜ਼ਾਨ ਰਾਹੀ ਸਿਰਫ਼ 8,999 ਰੁਪਏ 'ਚ ਖਰੀਦ ਸਕਦੇ ਹੋ। ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਟੈਬਲੇਟ 'ਚ 10.1 ਇੰਚ ਦੀ FHD ਡਿਸਪਲੇ ਦਿੱਤੀ ਗਈ ਹੈ। ਪ੍ਰੋਸੈਸਰ ਦੇ ਤੌਰ 'ਤੇ ਇਸ 'ਚ ਮੀਡੀਆਟੇਕ MT8786 ਚਿਪਸੈੱਟ ਦਿੱਤੀ ਗਈ ਹੈ।