ਪੰਜਾਬ

punjab

ETV Bharat / technology

ਫਲਿੱਪਕਾਰਟ ਨੇ Super.Money ਪੇਮੈਂਟ ਐਪ ਕੀਤੀ ਲਾਂਚ, 5 ਫੀਸਦੀ ਤੱਕ ਮਿਲੇਗਾ ਕੈਸ਼ਬੈਕ - Flipkart UPI App - FLIPKART UPI APP

Flipkart UPI App: ਫਲਿੱਪਕਾਰਟ ਨੇ ਸੂਪਰ ਮਨੀ ਦੇ ਨਾਮ ਤੋਂ ਆਪਣੇ ਭੁਗਤਾਨ ਐਪ ਦਾ ਬੀਟਾ ਵਰਜ਼ਨ ਗ੍ਰਾਹਕਾਂ ਲਈ ਜਾਰੀ ਕਰ ਦਿੱਤਾ ਹੈ। ਨਵਾਂ ਐਪ ਯੂਜ਼ਰਸ ਨੂੰ UPI ਰਾਹੀ ਮੋਬਾਈਲ ਭੁਗਤਾਨ ਕਰਨ ਦੀ ਆਗਿਆ ਦਿੰਦਾ ਹੈ।

Flipkart UPI App
Flipkart UPI App (Getty Images)

By ETV Bharat Tech Team

Published : Jun 27, 2024, 1:03 PM IST

ਹੈਦਰਾਬਾਦ:ਫਲਿੱਪਕਾਰਟ ਦਾ ਇਸਤੇਮਾਲ ਕਈ ਯੂਜ਼ਰਸ ਔਨਲਾਈਨ ਸ਼ਾਪਿੰਗ ਕਰਨ ਲਈ ਕਰਦੇ ਹਨ। ਹੁਣ ਅਜਿਹੇ ਗ੍ਰਾਹਕਾਂ ਲਈ ਨਵਾਂ ਅਪਡੇਟ ਸਾਹਮਣੇ ਆਇਆ ਹੈ। ਫਲਿੱਪਕਾਰਟ ਨੇ ਸੂਪਰ ਮਨੀ ਦੇ ਨਾਮ ਤੋਂ ਆਪਣੀ ਭੁਗਤਾਨ ਐਪ ਦਾ ਬੀਟਾ ਵਰਜ਼ਨ ਜਾਰੀ ਕਰ ਦਿੱਤਾ ਹੈ। ਨਵੀਂ ਐਪ ਯੂਜ਼ਰਸ ਨੂੰ UPI ਰਾਹੀ ਮੋਬਾਈਲ ਭੁਗਤਾਨ ਕਰਨ ਦੀ ਆਗਿਆ ਦਿੰਦੀ ਹੈ। ਇਸਦਾ ਬੀਟਾ ਵਰਜ਼ਨ ਗੂਗਲ ਪਲੇ ਸਟੋਰ 'ਤੇ ਉਪਲਬਧ ਹੈ। ਦੱਸ ਦਈਏ ਕਿ ਅਣਜਾਣ ਲੋਕਾਂ ਲਈ ਫਲਿੱਪਕਾਰਟ ਨੇ 2016 'ਚ PhonePe ਹਾਸਲ ਕੀਤਾ ਸੀ ਅਤੇ ਦਸੰਬਰ 2022 ਵਿੱਚ ਅਲੱਗ ਹੋ ਗਿਆ ਸੀ। ਹਾਲਾਂਕਿ, ਵਾਲਮਾਰਟ Flipkart ਅਤੇ PhonePe ਦੋਵਾਂ ਦੀ ਮੂਲ ਕੰਪਨੀ ਬਣੀ ਹੋਈ ਹੈ।

Super.Money ਟੀਮ ਦੇ ਬੁਲਾਰੇ ਦਾ ਕਹਿਣਾ ਹੈ ਕਿ ਸੂਪਰ ਮਨੀ ਟੀਮ ਆਉਣ ਵਾਲੇ ਹਫ਼ਤਿਆਂ 'ਚ ਗ੍ਰਾਹਕਾਂ ਦੇ ਫੀਡਬੈਕ ਦਾ ਮੁਲਾਂਕਣ ਕਰਨਾ ਜਾਰੀ ਰੱਖੇਗਾ ਅਤੇ ਪ੍ਰੋਡਕਟ 'ਚ ਹੋਰ ਸੁਧਾਰ ਕਰੇਗਾ। ਪਲੇ ਸਟੋਰ 'ਤੇ Super.money ਐਪ ਦੀ ਡਿਟੇਲ 'ਚ ਲਿਖਿਆ ਗਿਆ ਹੈ ਕਿ ਇਹ ਕੋਈ ਬੇਕਾਰ ਰਿਵਾਰਡ ਨਹੀਂ ਦੇਵੇਗਾ, ਸਗੋਂ ਅਸਲੀ ਕੈਸ਼ਬੈਕ ਦੇਵੇਗਾ। ਕੰਪਨੀ ਦਾ ਕਹਿਣਾ ਹੈ ਕਿ ਹੋਰ UPI ਐਪਸ ਦੇ ਉਲਟ ਇਹ ਐਪ ਕਦੇ ਵੀ ਬੇਕਾਰ ਕੂਪਨ, ਸਕ੍ਰੈਚ ਕਾਰਡ ਜਾਂ ਸਿੱਕੇ ਦੀ ਪੇਸ਼ਕਸ਼ ਨਹੀਂ ਕਰੇਗਾ। Super.Money ਇਸ ਐਪ ਨੂੰ ਕਦਮ-ਦਰ-ਕਦਮ ਲਾਂਚ ਕਰਨ 'ਤੇ ਵਿਚਾਰ ਕਰ ਰਹੀ ਹੈ। ਸ਼ੁਰੂਆਤੀ ਲਾਂਚ ਨੂੰ ਇੱਕ ਲੱਖ ਯੂਜ਼ਰਸ ਤੱਕ ਸੀਮਿਤ ਕੀਤਾ ਗਿਆ ਹੈ।

Super.money ਐਪ 'ਤੇ 5 ਫੀਸਦੀ ਕੈਸ਼ਬੈਕ:ਐਪ ਦਾ ਇਸਤੇਮਾਲ ਕਰਕੇ ਭੋਜਨ, ਯਾਤਰਾ ਅਤੇ ਹੋਰ ਭੁਗਤਾਨ 'ਤੇ 5 ਫੀਸਦੀ ਤੱਕ ਦਾ ਕੈਸ਼ਬੈਕ ਪਾਇਆ ਜਾ ਸਕਦਾ ਹੈ। ਦੱਸ ਦਈਏ ਕਿ ਸੂਪਰ.ਮਨੀ ਕੂਪਨ ਅਤੇ ਸਕ੍ਰੈਚ ਕਾਰਡ ਦੀ ਪੇਸ਼ਕਸ਼ ਨਹੀਂ ਕਰੇਗਾ।

ABOUT THE AUTHOR

...view details