ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਗ੍ਰਾਹਕਾਂ ਲਈ ਨਵੇਂ ਅਪਡੇਟ ਪੇਸ਼ ਕਰਦੀ ਰਹਿੰਦੀ ਹੈ। ਇਹ ਐਪ ਦਿਨੋ ਦਿਨ ਮਸ਼ਹੂਰ ਹੋ ਰਹੀ ਹੈ, ਜਿਸਦਾ ਕਾਰਨ ਵਟਸਐਪ ਦੁਆਰਾ ਆਪਣੀ ਐਪ 'ਚ ਲਗਾਤਾਰ ਕੀਤੇ ਜਾਣ ਵਾਲੇ ਬਦਲਾਅ ਹਨ। ਹੁਣ ਕੰਪਨੀ ਨੇ ਆਪਣੇ ਯੂਜ਼ਰਸ ਦੇ ਅਨੁਭਵ ਨੂੰ ਹੋਰ ਬਿਹਤਰ ਬਣਾਉਣ ਲਈ ਐਪ ਇੰਟਰਫੇਸ ਲਈ ਇੱਕ ਨਵਾਂ ਡਿਜ਼ਾਈਨ ਰੋਲਆਊਟ ਕੀਤਾ ਹੈ। ਇਸ ਨਵੇਂ ਡਿਜ਼ਾਈਨ ਤੋਂ ਬਾਅਦ ਤੁਹਾਨੂੰ ਐਪ 'ਚ ਕਾਫ਼ੀ ਬਦਲਾਅ ਨਜ਼ਰ ਆਵੇਗਾ। ਕੰਪਨੀ ਨੇ ਨਵੇਂ ਡਿਜ਼ਾਈਨ ਦੇ ਨਾਲ ਯੂਜ਼ਰਸ ਲਈ ਕਈ ਫੀਚਰਸ ਵੀ ਪੇਸ਼ ਕੀਤੇ ਹਨ।
ਵਟਸਐਪ ਦੀ ਹਰ ਅਪਡੇਟ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ Wabetainfo ਨੇ ਇਸ ਅਪਡੇਟ ਬਾਰੇ ਜਾਣਕਾਰੀ ਦਿੱਤੀ ਹੈ। Wabetainfo ਦੀ ਰਿਪੋਰਟ ਅਨੁਸਾਰ, ਵਟਸਐਪ ਦੇ ਨਵੇਂ ਡਿਜ਼ਾਈਨ 'ਚ ਰੰਗਾਂ ਦਾ ਘੱਟ ਇਸਤੇਮਾਲ ਕੀਤਾ ਗਿਆ ਹੈ। ਡਿਵੈਲਪਰਾਂ ਨੇ ਇਸਨੂੰ ਸਧਾਰਨ ਰੰਗਾਂ ਵਿੱਚ ਇੱਕ ਮਾਡਰਨ ਲੁੱਕ ਦਿੱਤਾ ਹੈ। ਇਹ ਬਦਲਾਅ iOS ਅਤੇ ਐਂਡਰਾਈਡ ਯੂਜ਼ਰਸ ਨੂੰ ਦੇਖਣ ਨੂੰ ਮਿਲੇਗਾ।
ਵਟਸਐਪ 'ਚ ਹੋਇਆ ਬਦਲਾਅ:
ਡਿਜ਼ਾਈਨ: ਵਟਸਐਪ ਲਈ ਕੰਪਨੀ ਨੇ ਡਿਜ਼ਾਈਨ 'ਚ ਬਦਲਾਅ ਕਰ ਦਿੱਤਾ ਹੈ। ਇਸ ਡਿਜ਼ਾਈਨ 'ਚ ਕੰਪਨੀ ਨੇ ਕਲਰਾਂ ਦਾ ਕਾਫ਼ੀ ਘੱਟ ਇਸਤੇਮਾਲ ਕੀਤਾ ਹੈ, ਤਾਂਕਿ ਯੂਜ਼ਰਸ ਨੂੰ ਪਹਿਲਾ ਤੋਂ ਸਾਫ਼ ਇੰਟਰਫੇਸ ਦੇਖਣ ਨੂੰ ਮਿਲੇ। ਵਟਸਐਪ ਨੇ ਹਰੇ ਰੰਗ ਦਾ ਇਸਤੇਮਾਲ ਕੀਤਾ ਹੈ, ਜੋ ਐਪ ਦੇ ਨਾਮ, ਫਲੋਟਿੰਗ ਟੈਕਸਟ ਬਟਨ ਅਤੇ ਆਈਕਨਸ 'ਤੇ ਦੇਖਣ ਨੂੰ ਮਿਲੇਗਾ।