ਹੈਦਰਾਬਾਦ: HONOR ਆਪਣੇ ਭਾਰਤੀ ਗ੍ਰਾਹਕਾਂ ਲਈ HONOR X9b ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਹੁਣ ਇਸ ਸਮਾਰਟਫੋਨ ਦੀ ਲਾਂਚ ਡੇਟ ਸਾਹਮਣੇ ਆ ਗਈ ਹੈ। ਕੰਪਨੀ ਨੇ ਅਧਿਕਾਰਿਤ ਜਾਣਕਾਰੀ ਦਿੰਦੇ ਹੋਏ ਪੁਸ਼ਟੀ ਕੀਤੀ ਹੈ ਕਿ HONOR X9b ਸਮਾਰਟਫੋਨ ਨੂੰ ਫਰਵਰੀ ਦੇ ਦਿਨ ਲਾਂਚ ਕੀਤਾ ਜਾਵੇਗਾ। ਦਰਅਸਲ, HTech ਦੇ ਸੀਈਓ ਮਾਧਵ ਸੇਠ ਨੇ HONOR X9b ਨੂੰ ਲੈ ਕੇ ਨਵੀਂ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਆਪਣੇ X 'ਤੇ ਇੱਕ ਪੋਸਟ ਸ਼ੇਅਰ ਕੀਤਾ ਹੈ। HONOR X9b ਸਮਾਰਟਫੋਨ ਪਹਿਲਾ ਫੋਨ ਹੋਵੇਗਾ, ਜੋ ਅਲਟ੍ਰਾ ਬਾਊਂਸ ਡਿਸਪਲੇ ਦੇ ਨਾਲ ਲਿਆਂਦਾ ਜਾ ਰਿਹਾ ਹੈ। ਕੰਪਨੀ ਇਸ ਫੋਨ ਨੂੰ Airbag ਤਕਨਾਲੋਜੀ ਦੇ ਨਾਲ ਲਿਆ ਰਹੀ ਹੈ। ਇਸ ਸਮਾਰਟਫੋਨ 'ਚ ਹੋਰ ਵੀ ਕਈ ਸ਼ਾਨਦਾਰ ਫੀਚਰਸ ਮਿਲਣ ਦੀ ਉਮੀਦ ਹੈ।
HONOR X9b ਸਮਾਰਟਫੋਨ ਦੀ ਲਾਂਚ ਡੇਟ ਆਈ ਸਾਹਮਣੇ, ਮਿਲਣਗੇ ਸ਼ਾਨਦਾਰ ਫੀਚਰਸ - HONOR X9b ਸਮਾਰਟਫੋਨ ਦੇ ਫੀਚਰਸ
HONOR X9b Launch Date: HONOR ਆਪਣੇ ਗ੍ਰਾਹਕਾਂ ਲਈ HONOR X9b ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਸਮਾਰਟਫੋਨ ਨੂੰ ਭਾਰਤ 'ਚ ਲਾਂਚ ਕੀਤਾ ਜਾ ਰਿਹਾ ਹੈ। ਹੁਣ HONOR X9b ਸਮਾਰਟਫੋਨ ਦੀ ਲਾਂਚ ਡੇਟ ਵੀ ਸਾਹਮਣੇ ਆ ਗਈ ਹੈ।
Published : Jan 29, 2024, 5:15 PM IST
HTech ਦੇ ਸੀਈਓ ਮਾਧਵ ਸੇਠ ਨੇ HONOR X9b ਬਾਰੇ ਦਿੱਤੀ ਜਾਣਕਾਰੀ:HTech ਦੇ ਸੀਈਓ ਮਾਧਵ ਸੇਠ ਨੇ HONOR X9b ਨੂੰ ਲੈ ਕੇ ਨਵੀਂ ਜਾਣਕਾਰੀ ਦਿੱਤੀ ਹੈ। ਮਾਧਵ ਸੇਠ ਨੇ ਆਪਣੇ ਅਧਿਕਾਰਿਤ X 'ਤੇ ਇੱਕ ਪੋਸਟ ਦੇ ਨਾਲ HONOR X9b ਨੂੰ ਭਾਰਤ 'ਚ ਫਰਵਰੀ ਮਹੀਨੇ ਲਾਂਚ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਪੋਸਟ 'ਚ ਕਿਹਾ ਹੈ ਕਿ," HONOR X9b 15 ਫਰਵਰੀ ਨੂੰ ਆ ਰਿਹਾ ਹੈ, ਅੰਦਾਜ਼ਾ ਲਗਾਓ ਕਿ ਅਸੀਂ ਤੁਹਾਡੇ ਲਈ ਕਿੰਨੇ ਪ੍ਰੋਡਕਟਸ ਲਿਆ ਰਹੇ ਹਾਂ?"
HONOR X9b ਸਮਾਰਟਫੋਨ ਦੇ ਫੀਚਰਸ:HONOR X9b ਸਮਾਰਟਫੋਨ ਨੂੰ ਭਾਰਤ ਤੋਂ ਪਹਿਲਾ ਹੋਰ ਵੀ ਕਈ ਦੇਸ਼ਾਂ 'ਚ ਵੇਚਿਆ ਜਾ ਰਿਹਾ ਹੈ। ਇਸ ਲਈ ਉਮੀਦ ਕੀਤੀ ਜਾ ਰਹੀ ਹੈ ਕਿ HONOR X9b ਸਮਾਰਟਫੋਨ ਦੇ ਫੀਚਰਸ ਸੇਮ ਹੋ ਸਕਦੇ ਹਨ। ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਮਿਲੀ ਜਾਣਕਾਰੀ ਅਨੁਸਾਰ, ਇਸ ਸਮਾਰਟਫੋਨ 'ਚ 6.78 ਇੰਚ ਦੀ 1.5K AMOLED ਡਿਸਪਲੇ ਮਿਲ ਸਕਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਸਨੈਪਡ੍ਰੈਗਨ 6 ਜੇਨ 1 ਚਿਪਸੈੱਟ ਮਿਲ ਸਕਦੀ ਹੈ। HONOR X9b ਸਮਾਰਟਫੋਨ ਨੂੰ 12GB ਰੈਮ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਨੂੰ 108MP ਰਿਅਰ ਕੈਮਰੇ ਦੇ ਨਾਲ ਲਿਆਂਦਾ ਜਾ ਸਕਦਾ ਹੈ। HONOR X9b ਸਮਾਰਟਫੋਨ 'ਚ 5,800mAh ਦੀ ਬੈਟਰੀ ਮਿਲ ਸਕਦੀ ਹੈ।