ਪੰਜਾਬ

punjab

ਵਟਸਐਪ ਯੂਜ਼ਰਸ ਲਈ ਆ ਰਿਹਾ ਨਵਾਂ ਫੀਚਰ, ਗਰੁੱਪ ਨਾਲ ਜੁੜਨ ਤੋਂ ਪਹਿਲਾ ਹੀ ਮਿਲ ਜਾਵੇਗੀ ਜਾਣਕਾਰੀ - WhatsApp Group Descriptions Feature

By ETV Bharat Tech Team

Published : Aug 12, 2024, 12:54 PM IST

WhatsApp Group Descriptions Feature: ਵਟਸਐਪ ਨੇ ਆਪਣੇ ਯੂਜ਼ਰਸ ਲਈ ਇੱਕ ਨਵਾਂ ਫੀਚਰ ਪੇਸ਼ ਕੀਤਾ ਹੈ। ਇਸ ਫੀਚਰ ਨੂੰ ਗਰੁੱਪ 'ਚ ਸ਼ਾਮਲ ਕੀਤਾ ਗਿਆ ਹੈ। ਇਸ ਫੀਚਰ ਦਾ ਨਾਮ ਗਰੁੱਪ ਡਿਸਕ੍ਰਿਪਸ਼ਨ ਹੋਵੇਗਾ।

WhatsApp Group Descriptions Feature
WhatsApp Group Descriptions Feature (Getty Images)

ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਗ੍ਰਾਹਕਾਂ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਐਪ 'ਚ ਆਏ ਦਿਨ ਨਵੇਂ ਫੀਚਰਸ ਪੇਸ਼ ਕਰਦੀ ਰਹਿੰਦੀ ਹੈ। ਹੁਣ ਵਟਸਐਪ ਨੇ ਨਵਾਂ ਫੀਚਰ ਗਰੁੱਪ ਲਈ ਸ਼ਾਮਲ ਕੀਤਾ ਹੈ। ਗਰੁੱਪ ਡਿਸਕ੍ਰਿਪਸ਼ਨ ਫੀਚਰ ਰਾਹੀ ਯੂਜ਼ਰਸ ਨੂੰ ਗਰੁੱਪ ਦਾ ਹਿੱਸਾ ਬਣਨ ਤੋਂ ਪਹਿਲਾ ਹੀ ਗਰੁੱਪ ਬਾਰੇ ਜਾਣਕਾਰੀ ਦਿੱਤੀ ਜਾਵੇਗੀ।

ਇਸ ਫੀਚਰ ਬਾਰੇ ਵਟਸਐਪ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ WabetaInfo ਨੇ ਜਾਣਕਾਰੀ ਸ਼ੇਅਰ ਕੀਤੀ ਹੈ। ਇਸ 'ਚ ਦੱਸਿਆ ਗਿਆ ਹੈ ਕਿ ਕਮਿਊਨਿਟੀ ਲਈ ਗਰੁੱਪ ਡਿਸਕ੍ਰਿਪਸ਼ਨ ਫੀਚਰ ਹੁਣ ਸਾਰੇ ਯੂਜ਼ਰਸ ਲਈ ਰੋਲਆਊਟ ਕੀਤਾ ਜਾ ਰਿਹਾ ਹੈ। ਇਹ ਬਦਲਾਅ ਵਟਸਐਪ ਫਾਰ IOS ਵਰਜ਼ਨ 24.16.75 'ਚ ਦੇਖਿਆ ਗਿਆ ਹੈ ਅਤੇ ਫੀਚਰ ਦਾ ਸਕ੍ਰੀਨਸ਼ਾਰਟ ਵੀ ਸਾਹਮਣੇ ਆਇਆ ਹੈ।

ਗਰੁੱਪ ਡਿਸਕ੍ਰਿਪਸ਼ਨ ਫੀਚਰ ਦੀ ਵਰਤੋ: ਦੱਸ ਦਈਏ ਕਿ ਜਦੋਂ ਪਹਿਲਾ ਵਟਸਐਪ 'ਚ ਕਿਸੇ ਯੂਜ਼ਰ ਨੂੰ ਨਵੇਂ ਗਰੁੱਪ ਦਾ ਹਿੱਸਾ ਬਣਾਇਆ ਜਾਂਦਾ ਸੀ, ਤਾਂ ਨਾਮ ਤੋਂ ਗਰੁੱਪ ਬਣਾਉਣ ਦੀ ਵਜ੍ਹਾਂ ਅਤੇ ਫਾਇਦੇ ਬਾਰੇ ਪਤਾ ਨਹੀਂ ਲੱਗਦਾ ਸੀ। ਅਜਿਹੇ 'ਚ ਗਰੁੱਪ ਡਿਸਕ੍ਰਿਪਸ਼ਨ ਫੀਚਰ ਦੇ ਨਾਲ ਗਰੁੱਪ ਦਾ ਹਿੱਸਾ ਬਣਨ ਤੋਂ ਪਹਿਲਾ ਹੀ ਜਾਣਕਾਰੀ ਮਿਲ ਜਾਵੇਗੀ। ਯੂਜ਼ਰਸ ਨੂੰ ਪਤਾ ਲੱਗੇਗਾ ਕਿ ਉਹ ਗਰੁੱਪ ਦਾ ਹਿੱਸਾ ਬਣਨਾ ਚਾਹੁੰਦੇ ਹਨ ਜਾਂ ਨਹੀਂ ਅਤੇ ਗਰੁੱਪ ਬਣਾਉਣ ਦੀ ਵਜ੍ਹਾਂ ਕੀ ਹੈ।

ਗਰੁੱਪ ਡਿਸਕ੍ਰਿਪਸ਼ਨ ਫੀਚਰ ਇਨ੍ਹਾਂ ਯੂਜ਼ਰਸ ਨੂੰ ਮਿਲ ਰਿਹਾ:ਫਿਲਹਾਲ, ਇਹ ਫੀਚਰ IOS ਐਪ 'ਚ ਸਟੇਬਲ ਵਰਜ਼ਨ ਦਾ ਹਿੱਸਾ ਬਣਾਇਆ ਗਿਆ ਹੈ। ਅਜਿਹੇ 'ਚ ਕੁਝ ਯੂਜ਼ਰਸ ਨੂੰ ਇਸਦਾ ਫਾਇਦਾ ਮਿਲਣਾ ਸ਼ੁਰੂ ਹੋ ਗਿਆ ਹੈ ਅਤੇ ਹੋਰਨਾਂ ਨੂੰ ਵੀ ਅਗਲੇ ਕੁਝ ਹਫ਼ਤਿਆਂ 'ਚ ਇਹ ਫੀਚਰ ਮਿਲਣਾ ਸ਼ੁਰੂ ਹੋ ਜਾਵੇਗਾ। IOS ਤੋਂ ਬਾਅਦ ਐਂਡਰਾਈਡ ਐਪ 'ਚ ਵੀ ਇਹ ਫੀਚਰ ਦਿੱਤਾ ਜਾਵੇਗਾ।

ABOUT THE AUTHOR

...view details