ETV Bharat / state

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਘੇਰੇ ਪੰਜਾਬ ਭਰ 'ਚ ਡਿਪਟੀ ਕਮਿਸ਼ਨਰ ਅਤੇ ਡੀਐਸਪੀ ਦਫਤਰ - Congress Party Protest

author img

By ETV Bharat Punjabi Team

Published : Sep 17, 2024, 3:25 PM IST

Congress Party Protest: ਅੰਮ੍ਰਿਤਸਰ ਵਿੱਚ ਏਸੀਪੀ ਵੈਸਟ ਦਫਤਰ ਦੇ ਬਾਹਰ ਡਾਕਟਰ ਰਾਜ ਕੁਮਾਰ ਵੇਰਕਾ ਕਾਂਗਰਸੀ ਆਗੂ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਪੂਰੇ ਪੰਜਾਬ ਦੇ ਵਿੱਚ ਧਰਨੇ ਲਾਏ ਗਏ ਹਨ। ਪੜ੍ਹੋ ਪੂਰੀ ਖਬਰ...

Congress Party Protest
ਡਿਪਟੀ ਕਮਿਸ਼ਨਰ ਅਤੇ ਡੀਐਸਪੀ ਦਫਤਰਾਂ ਦੇ ਬਾਹਰ ਲਾਏ ਧਰਨੇ (ETV Bharat (ਪੱਤਰਕਾਰ, ਅੰਮ੍ਰਿਤਸਰ))

ਅੰਮ੍ਰਿਤਸਰ: ਅੱਜ ਪੰਜਾਬ ਭਰ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਡਿਪਟੀ ਕਮਿਸ਼ਨਰ ਅਤੇ ਡੀਸੀਪੀ ਦਫਤਰਾਂ ਦੇ ਬਾਹਰ ਧਰਨੇ ਲਗਾਏ ਜਾ ਰਹੇ ਹਨ। ਪੰਜਾਬ ਵਿੱਚ ਲਾਅ ਐਂਡ ਆਰਡਰ ਦਾ ਬੁਰਾ ਹਾਲ ਹੈ। ਅੱਜ ਦਿਨ ਲੁੱਟਾਂ ਖੋਹਾਂ 'ਤੇ ਡਾਕੇ ਮਾਰੇ ਜਾ ਰਹੇ ਹਨ। ਪੰਜਾਬ ਦੇ ਲੋਕ ਡਰੇ ਤੇ ਸਹਿਮੇ ਹੋਏ ਹਨ ਪਰ ਕੋਈ ਵੀ ਸੁਣਵਾਈ ਨਹੀਂ ਹੋ ਰਹੀ। ਜਿਸ ਦੇ ਚਲਦੇ ਅੰਮ੍ਰਿਤਸਰ ਵਿੱਚ ਏਸੀਪੀ ਵੈਸਟ ਦਫਤਰ ਦੇ ਬਾਹਰ ਡਾਕਟਰ ਰਾਜ ਕੁਮਾਰ ਵੇਰਕਾ ਕਾਂਗਰਸੀ ਆਗੂ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਧਰਨਾ ਲਗਾਇਆ ਗਿਆ।

ਸਾਰੀਆਂ ਸਬ ਡਿਵੀਜ਼ਨਾਂ 'ਚ ਲੱਗੇ ਧਰਨੇ

ਇਸ ਮੌਕੇ ਗੱਲਬਾਤ ਕਰਦੇ ਹੋਏ ਡਾਕਟਰ ਰਾਜਕੁਮਾਰ ਵੇਰਕਾ ਨੇ ਕਿਹਾ ਕਿ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਪੂਰੇ ਪੰਜਾਬ ਦੇ ਵਿੱਚ ਡਿਪਟੀ ਕਮਿਸ਼ਨਰਾਂ ਦੇ ਤੇ ਡੀਐਸਪੀ ਦੇ ਦਫਤਰ ਦੇ ਬਾਹਰ ਧਰਨੇ ਲਾਏ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਅੱਜ ਸਾਡੇ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਦਫਤਰ ਹਨ, ਜਿੰਨ੍ਹੇ ਵੀ ਸਬ ਡਿਵੀਜ਼ਨ ਹਨ, ਸਾਰੀਆਂ ਸਬ ਡਿਵੀਜ਼ਨਾਂ 'ਚ ਧਰਨੇ ਲਗਾਏ ਜਾ ਰਹੇ ਹਨ।

'ਪੂਰਾ ਪੰਜਾਬ ਹਨੇਰੇ ਵਿੱਚ'

ਡਾਕਟਰ ਰਾਜਕੁਮਾਰ ਵੇਰਕਾ ਨੇ ਕਿਹਾ ਕਿ ਅੱਜ ਲਾਅ ਐਂਡ ਆਰਡਰ ਦਾ ਜਿਹੜਾ ਜਨਾਜਾ ਨਿਕਲਿਆ ਪਿਆ ਹੈ ਕਿ ਪੰਜਾਬ ਅੱਜ ਬੁਰੀ ਸਥਿਤੀ ਦੇ ਵਿੱਚ ਹੈ। ਪੂਰਾ ਪੰਜਾਬ ਹਨੇਰੇ ਵਿੱਚ ਡੁੱਬਿਆ ਪਿਆ ਹੈ। ਕਿਹਾ ਕਿ ਭਗਵੰਤ ਮਾਨ ਬੰਸਰੀ ਵਜਾਉਦਾਂ ਫਿਰਦਾ ਹੈ ਪਰ ਉਹਨੂੰ ਸਮਝ ਨਹੀਂ ਲੱਗਦੀ ਕਿ ਲੁੱਟਾਂ ਖੋਹਾਂ ਹੋ ਰਹੀਆਂ, ਡਾਕੇ ਹੋ ਰਹੇ ਹਨ, ਨਸ਼ੇ ਨਾਲ ਲੋਕ ਮਾਰੇ ਜਾ ਰਹੇ ਹਨ।

ਡਾਕਟਰ ਵੇਰਕਾ ਨੇ ਕਿਹਾ ਕਿ ਅੱਜ ਪੰਜਾਬ 84 ਦੇ ਗੇੜ ਦੇ ਉੱਪਰ ਹੈ। ਭਗਵੰਤ ਮਾਨ ਦਿੱਲੀ ਅਤੇ ਪੰਜਾਬ ਤੋਂ ਬਾਹਰ ਦੇ ਚੱਕਰਾਂ ਦੇ ਵਿੱਚ ਪਿਆ ਹੋਇਆ ਹੈ। ਦੇਸ਼ ਦੇ ਅੰਦਰ ਜਿਸ ਤਰੀਕੇ ਦਾ ਮਾਹੌਲ ਪੰਜਾਬ ਵਿੱਚ ਹੈ ਇੰਨਾ ਤਾਂ ਪੂਰੇ ਦੇਸ਼ ਦੇ ਵਿੱਚ ਵੀ ਨਹੀਂ ਹੈ। ਇਸ ਦੇ ਚਲਦਿਆ ਅੱਜ ਹਲਕਾ ਵੈਸਟ ਦੇ ਸਾਡੇ ਸਾਰੇ ਸਾਥੀ, ਸਾਡੇ ਸਾਰੇ ਲੋਕਾਂ ਨੇ ਅੱਜ ਇੱਥੇ ਆ ਕੇ ਇਹ ਏਸੀਪੀ ਵੈਸਟ ਦੇ ਬਾਹਰ ਅਸੀਂ ਧਰਨਾ ਲਗਾਇਆ ਹੈ ਤਾਂ ਕਿ ਗੂੰਗੀ ਅਤੇ ਵੋਲੀ ਸਰਕਾਰ ਦੇ ਕੰਨ ਖੋਲ ਸਕਣ।

'ਨਸ਼ੇ ਨਾਲ ਮਾਰੇ ਜਾ ਰਹੇ ਨੌਜਵਾਨ'

ਡਾਕਟਰ ਵੇਰਕਾ ਨੇ ਕਿਹਾ ਕਿ ਅੱਜ ਜਿਸ ਤਰੀਕੇ ਨਾਲ ਡਰੱਗ ਦੇ ਨਾਲ ਲੋਕ ਮਾਰੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਦੀ ਮਿਲੀ ਭੁਗਤ ਦੇ ਨਾਲ ਹੀ ਅੱਜ ਨਸ਼ੇ ਵਿਕ ਰਹੇ ਹਨ। ਗਲੀਆਂ ਮੁਹੱਲਿਆਂ ਵਿੱਚ, ਬਾਜ਼ਾਰਾਂ ਵਿੱਚ ਅੱਜ ਮਾਵਾਂ ਤਰਾਸ-ਤਰਾਸ ਕਰ ਰਹੀਆਂ ਹਨ। ਅੱਜ ਲੁੱਟਾਂ ਖੋਹਾਂ ਹੋ ਰਹੀਆਂ, ਬਹੁਤ ਸਾਰੇ ਸਾਡੇ ਨੌਜਵਾਨ ਨਸ਼ੇ ਨਾਲ ਮਾਰੇ ਜਾ ਰਹੇ ਹਨ। ਉਨ੍ਹਾਂ ਦੀਆਂ ਲਾਸ਼ਾਂ ਢੋਈਆਂ ਜਾ ਰਹੀਆਂ ਹਨ।

ਡਾਕਟਰ ਵੇਰਕਾ ਨੇ ਕਿਹਾ ਕਿ ਅੱਜ ਪੰਜਾਬ 84 ਦੇ ਵਿੱਚ ਹੈ ਇਹਨੂੰ ਅਸੀਂ ਨਹੀਂ ਦੇਖ ਸਕਦੇ। ਇਸੇ ਲਈ ਪੂਰੇ ਪੰਜਾਬ ਦੇ ਵਿੱਚ ਅਸੀਂ ਅੱਜ ਧਰਨੇ ਏਸੀਪੀ ਦੇ ਦਫਤਰਾਂ ਦੇ ਬਾਹਰ ਲਗਾਏ ਹਨ। ਪਹਿਲੀ ਗੱਲ ਤਾਂ ਇਹ ਹੈ ਕਿ ਅੱਜ ਉਹ ਇਹ ਤਾਂ ਗੱਲ ਉਨ੍ਹਾਂ ਨੂੰ ਨਜ਼ਰ ਨਹੀਂ ਆਉਂਦੀ। ਚੌਂਕ ਚੁਰਾਹੇ ਵਿੱਚ ਜਾ ਕੇ ਦੇਖ ਲਓ ਲੁੱਟਾਂ ਖੋਹਾਂ ਹੋ ਰਹੀਆ ਹਨ। ਉਨ੍ਹਾਂ ਨੇ ਇਹ ਬੋਲਦੇ ਹੋਏ ਕਿਹਾ ਕਿ ਸਾਰੇ ਮੀਡੀਆ ਨੂੰ ਇਸ ਗੱਲ ਦੀ ਜਾਣਕਾਰੀ ਮਿਲਦੀ ਹੈ ਕਿ ਕਿੰਨਾ ਨਸ਼ਾ ਵੱਧ ਗਿਆ ਹੈ, ਕਿੰਨੇ ਲੋਕ ਮਾਰੇ ਜਾ ਰਹੇ ਹਨ। ਡਾਕਟਰ ਵੇਰਕਾ ਨੇ ਕਿਹਾ ਕਿ ਮੈਂ ਸਮਝਦਾ ਹਾਂ ਕਿ ਭਗਵੰਤ ਮਾਨ ਅੱਜ ਵੀ ਮੰਨਣ ਲਈ ਤਿਆਰ ਨਹੀਂ ਹੈ ਕਿ ਪੰਜਾਬ ਦੇ ਵਿੱਚ ਨਸ਼ਿਆਂ ਦੀ ਸਮੱਸਿਆ ਹੈ ਅਤੇ ਇਸ ਲਈ ਇਹ ਗੂੰਗੀ ਅਤੇ ਵੋਲੀ ਸਰਕਾਰ ਨੂੰ ਅਸੀਂ ਜਗਾਉਣ ਆਏ ਹਾਂ।

ETV Bharat Logo

Copyright © 2024 Ushodaya Enterprises Pvt. Ltd., All Rights Reserved.