ਹੈਦਰਾਬਾਦ: BGMI ਗੇਮ ਨੂੰ ਪਿਛਲੇ ਕੁਝ ਦਿਨਾਂ ਤੋਂ ਕਾਫ਼ੀ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ ਸੀ। ਹੁਣ ਇਸ ਗੇਮ ਨੂੰ ਲੈ ਕੇ ਖਬਰ ਸਾਹਮਣੇ ਆਈ ਹੈ ਕਿ BGMI ਨੇ ਅਦਾਕਾਰਾਂ ਦੀਪਿਕਾ ਪਾਦੂਕੋਣ ਨਾਲ ਸਾਂਝੇਦਾਰੀ ਕੀਤੀ ਹੈ। ਪੂਰੇ ਸਾਲ ਲਈ ਹੋਈ ਸਾਂਝੇਦਾਰੀ ਦੇ ਚਲਦਿਆਂ ਨਾ ਸਿਰਫ ਦੀਪਿਕਾ ਇਸ ਗੇਮ ਨਾਲ ਜੁੜੀ ਹੈ, ਸਗੋਂ ਉਸ ਦੇ ਕਿਰਦਾਰ ਨੂੰ ਵੀ BGMI ਗੇਮ ਦਾ ਹਿੱਸਾ ਬਣਾਇਆ ਜਾਵੇਗਾ। ਮਤਲਬ ਕਿ ਖਿਡਾਰੀ ਉਨ੍ਹਾਂ ਦੇ ਕਿਰਦਾਰ ਨਾਲ ਗੇਮਿੰਗ ਦਾ ਆਨੰਦ ਲੈ ਸਕਣਗੇ।
ਨਵੀਂ ਸਾਂਝੇਦਾਰੀ ਤੋਂ ਬਾਅਦ ਗੇਮ ਡਿਵੈਲਪਰ ਕ੍ਰਾਫਟਨ ਨੇ ਐਲਾਨ ਕੀਤਾ ਹੈ ਕਿ ਦੀਪਿਕਾ ਪਾਦੂਕੋਣ ਨੂੰ BGMI ਗੇਮ 'ਚ ਦੋ ਅਲੱਗ-ਅਲੱਗ ਕਿਰਦਾਰ ਸਕਿਨ ਵਿੱਚ ਖੇਡਣ ਯੋਗ ਪਾਤਰ ਵਜੋਂ ਸ਼ਾਮਲ ਕੀਤਾ ਜਾਵੇਗਾ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਕਿਰਦਾਰ ਦੀਪਿਕਾ ਦੇ ਆਈਕੋਨਿਕ ਸਟਾਈਲ ਅਤੇ ਸ਼ਖਸੀਅਤ ਦੀ ਝਲਕ ਦੇਣਗੇ। ਜਾਣਕਾਰੀ ਲਈ ਦੱਸ ਦਈਏ ਕਿ ਇਸ ਤੋਂ ਪਹਿਲਾਂ ਕ੍ਰਾਫਟਨ ਨੇ ਅਦਾਕਾਰ ਰਣਵੀਰ ਸਿੰਘ ਅਤੇ ਕ੍ਰਿਕਟਰ ਹਾਰਦਿਕ ਪੰਡਯਾ ਵਰਗੀਆਂ ਮਸ਼ਹੂਰ ਹਸਤੀਆਂ ਨਾਲ ਵੀ ਸਾਂਝੇਦਾਰੀ ਕੀਤੀ ਹੈ।
BGMI ਯੂਜ਼ਰਸ ਦਾ ਅਨੁਭਵ ਹੋਵੇਗਾ ਬਿਹਤਰ: ਗੇਮ ਡਿਵੈਲਪਰ ਨੇ ਦਾਅਵਾ ਕੀਤਾ ਹੈ ਕਿ ਨਵੇਂ ਬਦਲਾਅ ਦੇ ਨਾਲ-ਨਾਲ ਖਿਡਾਰੀਆਂ ਨੂੰ ਪਹਿਲਾ ਨਾਲੋ ਬਿਹਤਰ ਅਨੁਭਵ ਮਿਲੇਗਾ ਅਤੇ ਗੇਮਿੰਗ 'ਚ ਜ਼ਿਆਦਾ ਮਜ਼ਾ ਆਵੇਗਾ। ਕ੍ਰਾਫਟਨ ਇੰਡੀਆ ਦੇ ਸੀਈਓ ਨੇ ਇਸ ਸਾਂਝੇਦਾਰੀ ਨੂੰ ਲੈ ਕੇ ਕਿਹਾ ਹੈ ਕਿ ਗੇਮਿੰਗ ਅਤੇ ਮਨੋਰੰਜਨ ਦੀ ਦੁਨੀਆ ਨੂੰ ਇਕੱਠੇ ਲਿਆ ਕੇ BGMI ਅੱਜ ਦੇ ਸਮੇਂ ਵਿੱਚ ਵੱਡੀ ਸਟਾਰ ਦੀਪਿਕਾ ਦੇ ਨਾਲ ਕੰਮ ਕਰਨ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀ ਕੋਸ਼ਿਸ਼ ਖਿਡਾਰੀਆਂ ਨੂੰ ਵਧੀਆਂ ਅਨੁਭਵ ਦੇਣਾ ਹੈ।
ਦੀਪਿਕਾ ਇਸ ਸਾਂਝੇਦਾਰੀ ਨੂੰ ਲੈ ਕੇ ਉਤਸ਼ਾਹਿਤ: ਅਦਾਕਾਰਾਂ ਨੇ BGMI ਗੇਮ ਦਾ ਹਿੱਸਾ ਬਣ ਅਤੇ ਇਸ ਸਾਂਝੇਦਾਰੀ ਨੂੰ ਲੈ ਕੇ ਕਿਹਾ ਕਿ ਇਸ ਨਵੇਂ ਸਫ਼ਰ ਨੂੰ ਲੈ ਕੇ ਮੈਂ ਬਹੁਤ ਉਤਸ਼ਾਹਿਤ ਹਾਂ। ਅੱਜ ਭਾਰਤ 'ਚ ਗੇਮਿੰਗ ਮਸ਼ਹੂਰ ਹੋ ਗਈ ਹੈ ਅਤੇ ਇਸਨੂੰ ਪਸੰਦ ਕੀਤਾ ਜਾ ਰਿਹਾ ਹੈ। ਉਹ ਗੇਮਿੰਗ ਕੰਮਿਊਨਿਟੀ ਦੀ ਐਨਰਜ਼ੀ ਨਾਲ ਜੁੜਨ ਨੂੰ ਲੈ ਕੇ ਉਤਸ਼ਾਹਿਤ ਹੈ ਅਤੇ ਆਪਣੇ ਇਸ ਅਨੁਭਵ ਨੂੰ ਸਾਰਿਆ ਨਾਲ ਸ਼ੇਅਰ ਕਰੇਗੀ।
ਇਹ ਵੀ ਪੜ੍ਹੋ:-