ਹੈਦਰਾਬਾਦ:Sony ਨੇ ਹਾਲ ਹੀ ਵਿੱਚ ਗੇਮ ਦੇ ਸ਼ੌਕੀਨਾਂ ਲਈ Sony Inzone Buds ਨੂੰ ਲਾਂਚ ਕੀਤਾ ਸੀ। ਅੱਜ ਇਸ ਏਅਰਬਡ ਦੀ ਪਹਿਲੀ ਸੇਲ ਲਾਈਵ ਹੋ ਚੁੱਕੀ ਹੈ। ਇਨ੍ਹਾਂ ਏਅਰਬਡਸ ਨੂੰ ਭਾਰਤੀ ਗ੍ਰਾਹਕ ਲਈ ਲਾਂਚ ਕੀਤਾ ਗਿਆ ਹੈ। ਤੁਸੀਂ Sony Inzone Buds ਨੂੰ ਆਨਲਾਈਨ ਸ਼ਾਪਿੰਗ ਪਲੇਟਫਾਰਮ ਤੋਂ ਖਰੀਦ ਸਕਦੇ ਹੋ। ਇਨ੍ਹਾਂ ਏਅਰਬਡਸ ਨੂੰ ਵਾਈਟ ਅਤੇ ਬਲੈਕ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਗਿਆ ਹੈ।
Sony Inzone Buds ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਏਅਰਬਡਸ ਨੂੰ 5 ਮਿੰਟ 'ਚ ਚਾਰਜ਼ ਕੀਤਾ ਜਾ ਸਕੇਗਾ। ਇਹ ਏਅਰਬਡਸ 2 ਘੰਟੇ 'ਚ ਫੁੱਲ ਚਾਰਜ਼ ਹੋ ਜਾਂਦੇ ਹਨ। ਵਧੀਆਂ ਸਾਊਂਡ ਕਵਾਇਲੀਟੀ ਲਈ ਇਸ 'ਚ 30ms ਤੱਕ ਦੀ low-latency ਰੇਟ ਮਿਲਦੀ ਹੈ। ਇਸ 'ਚ ਆਡੀਓ ਟ੍ਰਾਂਸਮਿਸ਼ਨ ਲਈ LC3 ਕੋਡੇਕ ਦੇ ਨਾਲ ਬਲੂਟੁੱਥ ਲੋ ਐਨਰਜ਼ੀ ਮਿਲਦੀ ਹੈ। ਗੇਮ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਇਸ 'ਚ ਸਪੇਸ਼ੀਅਲ ਆਡੀਓ ਸਪੋਰਟ ਦਿੱਤਾ ਗਿਆ ਹੈ।। ਕੰਪਨੀ ਦਾ ਦਾਅਵਾ ਹੈ ਕਿ ਗੇਮਿੰਗ ਦੌਰਾਨ ਇਸਦੀ ਬੈਟਰੀ 12 ਘੰਟੇ ਦਾ ਬੈਕਅੱਪ ਦੇ ਸਕਦੀ ਹੈ ਅਤੇ ਨਾਰਮਲ ਯੂਜ਼ 'ਚ 24 ਘੰਟੇ ਦਾ ਬੈਕਅੱਪ ਦੇ ਸਕਦੀ ਹੈ। Sony INZONE Buds 'ਚ ਚਾਰਜਿੰਗ ਲਈ USB-C ਪੋਰਟ ਦਿੱਤਾ ਗਿਆ ਹੈ।