ਹੈਦਰਾਬਾਦ: Realme ਨੇ 5 ਜੂਨ ਨੂੰ ਆਪਣੇ ਭਾਰਤੀ ਗ੍ਰਾਹਕਾਂ ਲਈ Realme Narzo N63 ਸਮਾਰਟਫੋਨ ਲਾਂਚ ਕੀਤਾ ਸੀ। ਅੱਜ ਇਸ ਫੋਨ ਦੀ ਪਹਿਲੀ ਸੇਲ ਲਾਈਵ ਹੋ ਗਈ ਹੈ। ਇਸ ਫੋਨ ਨੂੰ ਤੁਸੀਂ ਸੇਲ ਦੌਰਾਨ ਘੱਟ ਕੀਮਤ ਦੇ ਨਾਲ ਖਰੀਦ ਸਕੋਗੇ। Realme Narzo N63 ਸਮਾਰਟਫੋਨ Leather Blue ਅਤੇ Twilight Purple ਕਲਰ ਆਪਸ਼ਨਾਂ ਦੇ ਨਾਲ ਖਰੀਦਣ ਲਈ ਉਪਲਬਧ ਹੋਵੇਗਾ।
Realme Narzo N63 ਸਮਾਰਟਫੋਨ ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੇ 4GB+64GB ਸਟੋਰੇਜ ਵਾਲੇ ਮਾਡਲ ਦੀ ਕੀਮਤ 8,499 ਰੁਪਏ ਅਤੇ 4GB+128GB ਦੀ ਕੀਮਤ 8,999 ਰੁਪਏ ਰੱਖੀ ਗਈ ਹੈ।
Realme Narzo N63 ਸਮਾਰਟਫੋਨ 'ਤੇ ਡਿਸਕਾਊਂਟ: Realme Narzo N63 ਸਮਾਰਟਫੋਨ 'ਤੇ ਡਿਸਕਾਊਂਟ ਵੀ ਦਿੱਤਾ ਜਾ ਰਿਹਾ ਹੈ। ਇਸ ਫੋਨ ਨੂੰ ਤੁਸੀਂ 7,999 ਰੁਪਏ ਦੀ ਸ਼ੁਰੂਆਤੀ ਕੀਮਤ ਦੇ ਨਾਲ ਖਰੀਦ ਸਕੋਗੇ। ਫੋਨੋ ਦੇ ਦੋਨੋ ਮਾਡਲਾਂ 'ਤੇ 500 ਰੁਪਏ ਕੂਪਨ ਡਿਸਕਾਊਂਟ ਆਫ਼ਰ ਕੀਤਾ ਜਾ ਰਿਹਾ ਹੈ।
Realme Narzo N63 ਸਮਾਰਟਫੋਨ ਦੀ ਖਰੀਦਦਾਰੀ: Realme Narzo N63 ਸਮਾਰਟਫੋਨ ਦੀ ਪਹਿਲੀ ਸੇਲ ਅੱਜ ਦੁਪਹਿਰ 12 ਵਜੇ ਸ਼ੁਰੂ ਹੋ ਚੁੱਕੀ ਹੈ। ਇਸ ਫੋਨ ਨੂੰ ਤੁਸੀਂ Realme ਦੀ ਅਧਿਕਾਰਿਤ ਵੈੱਬਸਾਈਟ ਅਤੇ ਐਮਾਜ਼ਾਨ ਰਾਹੀ ਖਰੀਦ ਸਕੋਗੇ।
Realme Narzo N63 ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.74 ਇੰਚ ਦੀ HD+IPS LCD ਸਕ੍ਰੀਨ ਮਿਲਦੀ ਹੈ, ਜਿ ਕਿ 90Hz ਦੇ ਰਿਫ੍ਰੈਸ਼ ਦਰ ਅਤੇ 450nits ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ UNISOC T612 Octa-Core 12nm ਚਿਪਸੈੱਟ ਦਿੱਤੀ ਗਈ ਹੈ। ਇਸ ਫੋਨ ਨੂੰ 4GB ਰੈਮ+64GB/128GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਹੈ। ਫੋਟੋਗ੍ਰਾਫ਼ੀ ਲਈ ਇਸ ਫੋਨ 'ਚ 50MP ਦਾ ਰਿਅਰ ਕੈਮਰਾ ਅਤੇ 8MP ਦਾ ਸੈਲਫ਼ੀ ਕੈਮਰਾ ਦਿੱਤਾ ਗਿਆ ਹੈ। ਇਸ ਫੋਨ 'ਚ 5,000mAh ਦੀ ਬੈਟਰੀ ਮਿਲਦੀ ਹੈ, ਜੋ ਕਿ 45ਵਾਟ ਦੀ SUPERVOOC ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।