ਹੈਦਰਾਬਾਦ: Motorola ਨੇ ਆਪਣੇ ਗ੍ਰਾਹਕਾਂ ਲਈ Motorola Edge 50 Pro 5G ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਅੱਜ ਇਸ ਫੋਨ ਦੀ ਪਹਿਲੀ ਸੇਲ ਲਾਈਵ ਹੋਣ ਜਾ ਰਹੀ ਹੈ। ਤੁਸੀਂ ਫਲਿੱਪਕਾਰਟ ਰਾਹੀ ਇਸ ਫੋਨ ਦੀ ਖਰੀਦਦਾਰੀ ਕਰ ਸਕੋਗੇ। ਇਸ ਫੋਨ 'ਚ ਕਈ ਸ਼ਾਨਦਾਰ ਫੀਚਰਸ ਆਫ਼ਰ ਕੀਤੇ ਗਏ ਹਨ। Motorola Edge 50 Pro 5G ਦੀ ਪਹਿਲੀ ਸੇਲ ਅੱਜ ਦੁਪਹਿਰ 12 ਵਜੇ ਸ਼ੁਰੂ ਹੋਣ ਵਾਲੀ ਹੈ। ਇਸ ਸੇਲ ਦੌਰਾਨ ਤੁਸੀਂ ਕਈ ਆਫ਼ਰਸ ਦਾ ਲਾਭ ਲੈ ਸਕਦੇ ਹੋ।
Motorola Edge 50 Pro 5G ਦੀ ਕੀਮਤ:Motorola Edge 50 Pro 5G ਦੀ ਪਹਿਲੀ ਸੇਲ ਫਲਿੱਪਕਾਰਟ 'ਤੇ ਲਾਈਵ ਹੋਵੇਗੀ। ਇਸ ਫੋਨ ਦੇ 8GB+256GB ਸਟੋਰੇਜ ਵਾਲੇ ਮਾਡਲ ਦੀ ਕੀਮਤ 31,999 ਰੁਪਏ, ਜਦਕਿ 12GB+256GB ਦੀ ਕੀਮਤ 35,999 ਰੁਪਏ ਰੱਖੀ ਗਈ ਹੈ।
Motorola Edge 50 Pro 5G 'ਤੇ ਮਿਲਣਗੇ ਆਫ਼ਰਸ: Motorola Edge 50 Pro 5G ਸਮਾਰਟਫੋਨ 'ਤੇ ਪਹਿਲੀ ਸੇਲ ਦੌਰਾਨ ਕਈ ਸ਼ਾਨਦਾਰ ਆਫ਼ਰਸ ਮਿਲ ਰਹੇ ਹਨ। ਫੋਨ ਖਰੀਦਦੇ ਸਮੇਂ ਫਲਿੱਪਕਾਰਟ Axis ਬੈਂਕ ਕਾਰਡ ਤੋਂ ਭੁਗਤਾਨ ਕਰਨ 'ਤੇ 5 ਫੀਸਦੀ ਕੈਸ਼ਬੈਕ ਮਿਲੇਗਾ। HDFC ਬੈਂਕ ਦੇ ਕ੍ਰੇਡਿਟ ਕਾਰਡ 'ਤੇ ਵੀ 2,000 ਰੁਪਏ ਤੱਕ ਦੀ ਛੋਟ ਦਿੱਤੀ ਜਾ ਰਹੀ ਹੈ। ਇਸ ਫੋਨ ਨੂੰ ਤੁਸੀਂ 4,000 ਰੁਪਏ ਹਰ ਮਹੀਨੇ EMI ਆਪਸ਼ਨ ਦੇ ਨਾਲ ਵੀ ਖਰੀਦ ਸਕਦੇ ਹੋ।
Motorola Edge 50 Pro 5G ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.7 ਇੰਚ ਦੀ OLED ਡਿਸਪਲੇ ਦਿੱਤੀ ਗਈ ਹੈ, ਜੋ ਕਿ HDR10+, 144Hz, 2000nits ਬ੍ਰਾਈਟਨੈੱਸ਼, 1220x2712 ਪਿਕਸਲ Resolution 20:9 ਨੂੰ ਸਪੋਰਟ ਕਰਦੀ ਹੈ। ਇਹ ਡਿਸਪਲੇ ਕਾਰਨਿੰਗ ਗੋਰਿਲਾ ਗਲਾਸ ਪ੍ਰੋਟੈਕਸ਼ਨ ਦੇ ਨਾਲ ਆਉਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ ਸਨੈਪਡ੍ਰੈਗਨ 7 ਜੇਨ 3 ਚਿਪਸੈੱਟ ਮਿਲ ਸਕਦੀ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੇ ਬੈਕ ਪੈਨਲ 'ਤੇ OIS ਦੇ ਨਾਲ 50MP ਪ੍ਰਾਈਮਰੀ ਕੈਮਰਾ, 10MP ਟੈਲੀਫੋਟੋ ਲੈਂਸ ਅਤੇ 13MP ਦਾ ਸੈਂਸਰ ਦਿੱਤਾ ਗਿਆ ਹੈ। ਸੈਲਫ਼ੀ ਲਈ ਇਸ ਫੋਨ 'ਚ 50MP ਦਾ ਫਰੰਟ ਕੈਮਰਾ ਮਿਲਦਾ ਹੈ। ਇਸ ਫੋਨ 'ਚ 4,500mAh ਦੀ ਬੈਟਰੀ ਮਿਲਦੀ ਹੈ, ਜੋ ਕਿ 125 ਵਾਟ ਦੀ ਵਾਈਰਡ ਚਾਰਜਿੰਗ ਨੂੰ ਸਪੋਰਟ ਕਰੇਗੀ। ਇਹ ਫੋਨ Luxe Lavender, Black Beauty ਅਤੇ Moonlight Pearl ਕਲਰ ਆਪਸ਼ਨਾਂ 'ਚ ਖਰੀਦਣ ਲਈ ਉਪਲਬਧ ਹੋਵੇਗਾ।