ਹੈਦਰਾਬਾਦ: ਗੂਗਲ ਪਲੇ ਸਟੋਰ ਯੂਜ਼ਰਸ ਲਈ ਨਵਾਂ ਫੀਚਰ ਆ ਰਿਹਾ ਹੈ। ਇਸ ਫੀਚਰ ਦਾ ਨਾਮ 'App Auto Open' ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਜਦੋ ਤੁਸੀਂ ਕਿਸੇ ਐਪ ਨੂੰ ਡਾਊਨਲੋਡ ਕਰੋਗੇ, ਤਾਂ ਉਹ ਐਪ ਆਪਣੇ ਆਪ ਖੁੱਲ੍ਹ ਜਾਵੇਗੀ। ਦੱਸ ਦਈਏ ਕਿ ਅਜੇ ਤੱਕ ਨਵੇਂ ਐਪ ਦੇ ਨਾਲ ਯੂਜ਼ਰਸ ਨੂੰ ਐਪ ਅਨਇੰਸਟਾਲ ਅਤੇ ਓਪਨ ਕਰਨ ਦਾ ਆਪਸ਼ਨ ਨਜ਼ਰ ਆਉਦਾ ਹੈ। ਹਾਲਾਂਕਿ, ਸਮਾਰਟਫੋਨ ਐਪਾਂ ਨੂੰ ਲੈ ਕੇ ਇਹ ਬਹੁਤ ਜਲਦ ਬਦਲਣ ਵਾਲਾ ਹੈ। ਗੂਗਲ ਪਲੇ ਸਟੋਰ ਤੋਂ ਐਪ ਡਾਊਨਲੋਡ ਕਰਨ ਦੇ ਨਾਲ ਹੀ ਇਹ ਆਟੋ ਲਾਂਚ ਹੋ ਜਾਵੇਗਾ।
ਗੂਗਲ ਪਲੇ ਸਟੋਰ 'ਚ ਆਵੇਗਾ 'App Auto Open' ਫੀਚਰ:Android Authority ਦੀ ਇੱਕ ਨਵੀਂ ਰਿਪੋਰਟ ਅਨੁਸਾਰ, ਗੂਗਲ ਪਲੇ ਸਟੋਰ 'ਤੇ ਬਹੁਤ ਜਲਦ ਯੂਜ਼ਰਸ ਲਈ 'App Auto Open' ਨਾਮ ਤੋਂ ਇੱਕ ਫੀਚਰ ਪੇਸ਼ ਕੀਤਾ ਜਾਵੇਗਾ। ਇਸ ਫੀਚਰ ਦੀ ਮਦਦ ਨਾਲ ਫੋਨ 'ਚ ਕਿਸੇ ਐਪ ਦੇ ਇੰਸਟਾਲ ਹੋਣ ਦੇ ਨਾਲ ਹੀ ਐਪ ਓਪਨ ਹੋ ਜਾਵੇਗੀ। ਰਿਪੋਰਟ ਅਨੁਸਾਰ, ਇਸ ਫੀਚਰ ਨੂੰ Google Play Store version 41.4.19 ਦੇ ਨਾਲ ਦੇਖਿਆ ਗਿਆ ਹੈ। ਹਾਲਾਂਕਿ, ਇਸ ਫੀਚਰ ਬਾਰੇ ਅਜੇ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ।