ਹੈਦਰਾਬਾਦ: ਕਈ ਵਾਰ ਘਰ ਵਿੱਚ ਖਾਣਾ ਬਣਾਉਣ ਦਾ ਮਨ ਨਹੀਂ ਕਰਦਾ ਹੈ। ਇਸ ਲਈ ਜ਼ਿਆਦਾਤਰ ਲੋਕ ਬਾਹਰੋ ਖਾਣਾ ਆਰਡਰ ਕਰਨ ਨੂੰ ਤਰਜ਼ੀਹ ਦਿੰਦੇ ਹਨ। ਲੋਕ ਖਾਣਾ ਆਰਡਰ ਕਰਨ ਲਈ ਜ਼ਿਆਦਾ Zomato ਅਤੇ Swiggy ਵਰਗੀਆਂ ਐਪਾਂ ਦਾ ਇਸਤੇਮਾਲ ਕਰਦੇ ਹਨ। ਇਸ ਲਈ ਇਹ ਐਪਾਂ ਆਪਣੇ ਗ੍ਰਾਹਕਾਂ ਨੂੰ ਆਕਰਸ਼ਿਤ ਕਰਨ ਲਈ ਆਏ ਦਿਨ ਨਵੇਂ ਫੀਚਰਸ ਅਤੇ ਐਪਾਂ ਲਾਂਚ ਕਰਦੀਆਂ ਰਹਿੰਦੀਆਂ ਹਨ। ਹੁਣ Swiggy ਨੇ ਆਪਣੇ ਗ੍ਰਾਹਕਾਂ ਲਈ SNACC ਨਾਮ ਦੀ ਐਪ ਲਾਂਚ ਕੀਤੀ ਹੈ। ਇਸ ਐਪ ਰਾਹੀ 10-15 ਮਿੰਟਾਂ 'ਚ ਖਾਣਾ ਤੁਹਾਡੇ ਘਰ ਦੇ ਬਾਹਰ ਆ ਜਾਵੇਗਾ।
15 ਮਿੰਟਾਂ 'ਚ ਖਾਣਾ ਡਿਲੀਵਰ ਕਰੇਗਾ Swiggy
ਭਾਰਤ 'ਚ ਫੂਡ ਡਿਲੀਵਰੀ ਅਤੇ ਈ-ਕਮਾਰਸ 'ਚ ਤੇਜ਼ੀ ਨਾਲ ਬਦਲਾਅ ਹੋ ਰਿਹਾ ਹੈ। ਹੁਣ Swiggy ਨੇ ਹੋਰਾਂ ਐਪਾਂ ਨੂੰ ਟੱਕਰ ਦੇਣ ਲਈ ਇੱਕ ਨਵੀਂ ਐਪ ਲਾਂਚ ਕੀਤੀ ਹੈ। ਇਸ ਐਪ ਰਾਹੀਂ 10-15 ਮਿੰਟਾਂ 'ਚ ਖਾਣਾ ਤੁਹਾਡੇ ਘਰ ਪਹੁੰਚ ਜਾਵੇਗਾ। ਦੱਸ ਦੇਈਏ ਕਿ ਹਾਲ ਹੀ ਵਿੱਚ Zomato ਨੇ ਵੀ 10 ਮਿੰਟ 'ਚ ਫੂਡ ਡਿਲੀਵਰੀ ਕਰਨ ਦੀ ਸ਼ੁਰੂਆਤ ਕੀਤੀ ਸੀ ਅਤੇ ਇਸ ਤੋਂ ਬਾਅਦ ਹੀ ਹੁਣ Swiggy ਨੇ ਵੀ ਆਪਣੇ ਗ੍ਰਾਹਕਾਂ ਲਈ ਇਹ ਸੁਵਿਧਾ ਸ਼ੁਰੂ ਕਰ ਦਿੱਤੀ ਹੈ। Swiggy ਨੇ SNACC ਐਪ ਲਾਂਚ ਕੀਤੀ ਹੈ, ਜੋ 10-15 ਮਿੰਟਾਂ 'ਚ ਖਾਣਾ ਡਿਲੀਵਰ ਕਰਨ ਦਾ ਦਾਅਵਾ ਕਰਦੀ ਹੈ।