ਹੈਦਰਾਬਾਦ: Samsung ਨੇ ਆਪਣੇ ਗ੍ਰਾਹਕਾਂ ਲਈ Samsung Galaxy S24 ਸੀਰੀਜ਼ ਨੂੰ ਲਾਂਚ ਕੀਤਾ ਸੀ। ਅੱਜ ਇਸ ਸੀਰੀਜ਼ ਦੀ ਪਹਿਲੀ ਸੇਲ ਸ਼ੁਰੂ ਹੋਣ ਜਾ ਰਹੀ ਹੈ। Samsung Galaxy S24 ਸੀਰੀਜ਼ 'ਚ Samsung Galaxy S24, Samsung Galaxy S24 ਪਲੱਸ ਅਤੇ Samsung Galaxy S24 ਅਲਟ੍ਰਾ ਸਮਾਰਟਫੋਨ ਸ਼ਾਮਲ ਹਨ। ਇਨ੍ਹਾਂ ਡਿਵਾਈਸਾਂ 'ਚ ਕੰਪਨੀ ਨੇ AI ਫੀਚਰ ਵੀ ਦਿੱਤਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਕੰਪਨੀ ਨੇ 18 ਜਨਵਰੀ ਨੂੰ ਇਸ ਸੀਰੀਜ਼ ਦੀ ਪ੍ਰੀ-ਬੁੱਕਿੰਗ ਸ਼ੁਰੂ ਕਰ ਦਿੱਤੀ ਸੀ।
Samsung Galaxy S24 ਦੀ ਕੀਮਤ:Samsung Galaxy S24 ਸੀਰੀਜ਼ ਦੇ 8GB ਰੈਮ ਅਤੇ 256GB ਸਟੋਰੇਜ ਵਾਲੇ ਮਾਡਲ ਦੀ ਸ਼ੁਰੂਆਤੀ ਕੀਮਤ 79,999 ਰੁਪਏ ਹੈ, ਜਦਕਿ 8GB+512GB ਦੀ ਕੀਮਤ 89,999 ਰੁਪਏ ਹੈ। ਇਹ ਫੋਨ ਪੀਲੇ, ਵਾਇਲੇਟ ਅਤੇ ਬਲੈਕ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਗਿਆ ਹੈ।
Samsung Galaxy S24 'ਤੇ ਮਿਲ ਰਹੇ ਨੇ ਆਫ਼ਰਸ:ਇਸ ਸੀਰੀਜ਼ ਨੂੰ ਖਰੀਦਦੇ ਸਮੇਂ 10,000 ਰੁਪਏ ਦਾ ਅਪਗ੍ਰੇਡ ਬੋਨਸ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ, ਆਪਸ਼ਨ ਦੇ ਤੌਰ 'ਤੇ 5,000 ਰੁਪਏ ਦਾ ਅਪਗ੍ਰੇਡ ਬੋਨਸ ਅਤੇ 5,000 ਰੁਪਏ ਦਾ ਬੈਂਕ ਕੈਸ਼ਬੈਕ ਲਿਆ ਜਾ ਸਕਦਾ ਹੈ।
Samsung Galaxy S24 ਪਲੱਸ ਦੀ ਕੀਮਤ: Samsung Galaxy S24 ਪਲੱਸ ਦੇ 12GB ਰੈਮ+256GB ਸਟੋਰੇਜ ਵਾਲੇ ਮਾਡਲ ਦੀ ਕੀਮਤ 99,999 ਰੁਪਏ, ਜਦਕਿ 12GB ਰੈਮ+512GB ਸਟੋਰੇਜ ਦੀ ਕੀਮਤ 109,999 ਰੁਪਏ ਹੈ। ਇਸ ਸਮਾਰਟਫੋਨ ਨੂੰ ਵਾਇਲੇਟ ਅਤੇ ਬਲੈਕ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਗਿਆ ਹੈ।
Samsung Galaxy S24 ਪਲੱਸ 'ਤੇ ਮਿਲ ਰਹੇ ਨੇ ਆਫ਼ਰਸ: Samsung Galaxy S24 ਪਲੱਸ ਸਮਾਰਟਫੋਨ 'ਤੇ 12,000 ਰੁਪਏ ਦਾ ਅਪਗ੍ਰੇਡ ਬੋਨਸ ਦਿੱਤਾ ਜਾ ਰਿਹਾ ਹੈ। ਇਸਦੀ ਆਪਸ਼ਨ ਦੇ ਤੌਰ 'ਤੇ 6,000 ਰੁਪਏ ਦਾ ਅਪਗ੍ਰੇਡ ਬੋਨਸ ਅਤੇ 6,000 ਰੁਪਏ ਦਾ ਬੈਂਕ ਕੈਸ਼ਬੈਕ ਲਿਆ ਜਾ ਸਕਦਾ ਹੈ।
Samsung Galaxy S24 ਅਲਟ੍ਰਾ ਦੀ ਕੀਮਤ: Samsung Galaxy S24 ਅਲਟ੍ਰਾ ਸਮਾਰਟਫੋਨ ਦੇ 12GB ਰੈਮ+256GB ਸਟੋਰੇਜ ਵਾਲੇ ਮਾਡਲ ਦੀ ਕੀਮਤ 129,999 ਰੁਪਏ, 12GB ਰੈਮ ਅਤੇ 512GB ਸਟੋਰੇਜ ਵਾਲੇ ਮਾਡਲ ਦੀ ਕੀਮਤ 139,999 ਰੁਪਏ ਅਤੇ 12GB ਰੈਮ+1TB ਸਟੋਰੇਜ ਦੀ ਕੀਮਤ 159,999 ਰੁਪਏ ਹੈ। ਇਸ ਸਮਾਰਟਫੋਨ ਨੂੰ ਗ੍ਰੇ, ਵਾਇਲੇਟ ਅਤੇ ਬਲੈਕ ਕਲਰ 'ਚ ਪੇਸ਼ ਕੀਤਾ ਗਿਆ ਹੈ।
Samsung Galaxy S24 ਅਲਟ੍ਰਾ 'ਤੇ ਮਿਲ ਰਹੇ ਨੇ ਆਫ਼ਰਸ: Samsung Galaxy S24 ਅਲਟ੍ਰਾ ਸਮਾਰਟਫੋਨ 'ਤੇ 12,000 ਰੁਪਏ ਦਾ ਅਪਗ੍ਰੇਡ ਬੋਨਸ ਦਿੱਤਾ ਜਾ ਰਿਹਾ ਹੈ। ਇਸਦੇ ਆਪਸ਼ਨ ਦੇ ਤੌਰ 'ਤੇ 6,000 ਰੁਪਏ ਦਾ ਅਪਗ੍ਰੇਡ ਬੋਨਸ ਅਤੇ 6,000 ਰੁਪਏ ਦਾ ਬੈਂਕ ਕੈਸ਼ਬੈਕ ਲਿਆ ਜਾ ਸਕਦਾ ਹੈ। ਇਸਦੇ ਨਾਲ ਹੀ 24 ਮਹੀਨੇ ਤੱਕ ਦੀ No-Cost EMI 'ਤੇ ਵੀ ਇਸ ਸਮਾਰਟਫੋਨ ਨੂੰ ਖਰੀਦਣ ਦਾ ਮੌਕਾ ਮਿਲ ਰਿਹਾ ਹੈ। ਇਸ ਸੀਰੀਜ਼ ਨੂੰ ਤੁਸੀਂ ਆਨਲਾਈਨ ਸ਼ਾਪਿੰਗ ਪਲੇਟਫਾਰਮ ਤੋਂ ਇਲਾਵਾ, ਕੰਪਨੀ ਦੀ ਵੈੱਬਸਾਈਟ ਅਤੇ ਆਫਲਾਈਨ ਸਟੋਰਾਂ ਤੋਂ ਖਰੀਦ ਸਕਦੇ ਹੋ।