ਹੈਦਰਾਬਾਦ:ਸੈਮਸੰਗ ਅੱਜ ਆਪਣੇ ਭਾਰਤੀ ਗ੍ਰਾਹਕਾਂ ਲਈ Samsung Galaxy M55 5G ਅਤੇ Samsung Galaxy M15 5G ਸਮਾਰਟਫੋਨ ਨੂੰ ਲਾਂਚ ਕਰਨ ਜਾ ਰਿਹਾ ਹੈ। Samsung Galaxy M15 5G ਸਮਾਰਟਫੋਨ ਪਹਿਲਾ ਤੋਂ ਹੀ ਪ੍ਰੀ-ਬੁੱਕਿੰਗ ਲਈ ਪੇਸ਼ ਕਰ ਦਿੱਤਾ ਗਿਆ ਹੈ। ਪ੍ਰੀ-ਬੁੱਕਿੰਗ ਕਰਨ ਨਾਲ ਤੁਸੀਂ 299 ਰੁਪਏ 'ਚ ਸੈਮਸੰਗ ਚਾਰਜ ਪਾ ਸਕਦੇ ਹੋ।
Samsung ਦੇ ਦੋ ਸਮਾਰਟਫੋਨ ਅੱਜ ਹੋਣਗੇ ਲਾਂਚ: ਇਹ ਦੋਨੋ ਫੋਨ ਅੱਜ ਦੁਪਹਿਰ 12 ਵਜੇ ਭਾਰਤ 'ਚ ਲਾਂਚ ਕਰ ਦਿੱਤੇ ਜਾਣਗੇ। ਇਸ ਫੋਨ ਨੂੰ ਕੰਪਨੀ ਨੇ ਐਮਾਜ਼ਾਨ 'ਤੇ ਲਿਸਟ ਕੀਤਾ ਹੈ।
Samsung Galaxy M55 5G ਸਮਾਰਟਫੋਨ ਦੇ ਫੀਚਰਸ:ਇਹ ਫੋਨ ਮਲਟੀਟਾਸਕਿੰਗ ਮਾਨਸਟਰ ਹੋਵੇਗਾ। ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 16.95cm ਫੁੱਲ HD+ਡਿਸਪਲੇ ਮਿਲ ਸਕਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਇਸ ਫੋਨ ਨੂੰ 1000nits ਬ੍ਰਾਈਟਨੈੱਸ ਦੇ ਨਾਲ ਲਿਆਂਦਾ ਜਾ ਰਿਹਾ ਹੈ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ ਸਨੈਪਡ੍ਰੈਗਨ 7 ਜੇਨ 1 ਚਿਪਸੈੱਟ ਮਿਲ ਸਕਦੀ ਹੈ। ਫੋਟੋਗ੍ਰਾਫ਼ੀ ਲਈ ਇਸ ਫੋਨ 'ਚ OIS ਦੇ ਨਾਲ 50MP ਵਾਈਡ ਐਂਗਲ ਕੈਮਰਾ, 8MP ਅਲਟ੍ਰਾ ਵਾਈਡ ਕੈਮਰਾ, 2MP ਦਾ ਮੈਕਰੋ ਕੈਮਰਾ ਮਿਲ ਸਕਦਾ ਹੈ। ਸੈਲਫ਼ੀ ਲਈ ਫੋਨ 'ਚ 50MP ਦਾ ਫਰੰਟ ਕੈਮਰਾ ਦਿੱਤਾ ਜਾ ਸਕਦਾ ਹੈ। ਇਸ ਫੋਨ 'ਚ 5,000mAh ਦੀ ਬੈਟਰੀ ਮਿਲੇਗੀ, ਜੋ ਕਿ 45 ਵਾਟ ਦੀ ਸੂਪਰ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।
Samsung Galaxy M15 5G ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.5 ਇੰਚ ਦੀ ਸੂਪਰ AMOLED ਡਿਸਪਲੇ ਮਿਲ ਸਕਦੀ ਹੈ। ਇਹ ਡਿਸਪਲੇ ਫੁੱਲ HD+Resolution 1080x2340 ਪਿਕਸਲ ਅਤੇ 90Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ ਮੀਡੀਆਟੇਕ Dimensity 6100+ ਚਿਪਸੈੱਟ ਮਿਲ ਸਕਦੀ ਹੈ। ਇਸ ਫੋਨ ਨੂੰ 4GB+6GB ਰੈਮ ਅਤੇ 128GB ਸਟੋਰੇਜ ਆਪਸ਼ਨਾਂ ਦੇ ਨਾਲ ਲਿਆਂਦਾ ਜਾ ਸਕਦਾ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 50MP ਮੇਨ ਵਾਈਡ ਐਂਗਲ ਕੈਮਰਾ, 5MP ਅਲਟ੍ਰਾ ਵਾਈਡ ਐਂਗਲ ਕੈਮਰਾ ਅਤੇ 2MP ਮੈਕਰੋ ਕੈਮਰਾ ਮਿਲ ਸਕਦਾ ਹੈ। ਸੈਲਫ਼ੀ ਲਈ ਫੋਨ 'ਚ 13MP ਦਾ ਫਰੰਟ ਕੈਮਰਾ ਦਿੱਤਾ ਜਾ ਸਕਦਾ ਹੈ। ਇਸ ਫੋਨ 'ਚ 6,000mAh ਦੀ ਬੈਟਰੀ ਮਿਲੇਗੀ, ਜੋ ਕਿ 25 ਵਾਟ ਦੀ ਚਾਰਜਿੰਗ ਨੂੰ ਸਪੋਰਟ ਕਰੇਗੀ। ਇਸ ਫੋਨ ਨੂੰ Blue Topaz, Celestial Blue ਅਤੇ Stone Grey ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਜਾ ਸਕਦਾ ਹੈ।