ਹੈਦਰਾਬਾਦ: Samsung ਆਪਣੇ ਗ੍ਰਾਹਕਾਂ ਲਈ Samsung Galaxy F55 5G ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਸਮਾਰਟਫੋਨ ਨੂੰ ਭਾਰਤ 'ਚ ਲਾਂਚ ਕੀਤਾ ਜਾਵੇਗਾ। ਕੰਪਨੀ ਵੱਲੋ ਅਜੇ ਇਸ ਫੋਨ ਨੂੰ ਲੈ ਕੇ ਅਧਿਕਾਰਿਤ ਤੌਰ 'ਤੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ, ਪਰ ਹੁਣ ਇਸਨੂੰ BTS ਇੰਡੀਆਂ Certification 'ਤੇ ਲਿਸਟ ਕੀਤਾ ਗਿਆ ਹੈ, ਜਿਸ ਰਾਹੀ ਇਸ ਸਮਾਰਟਫੋਨ ਦੇ ਕੁਝ ਫੀਚਰਸ ਬਾਰੇ ਜਾਣਕਾਰੀ ਸਾਹਮਣੇ ਆ ਗਈ ਹੈ। ਇਹ ਫੋਨ SM-E556B ਕੋਡ ਦੇ ਨਾਲ ਲਿਸਟ ਕੀਤਾ ਗਿਆ ਹੈ।
Samsung Galaxy F55 5G ਨੂੰ ਕੀਤਾ ਜਾਵੇਗਾ ਲਾਂਚ:ਕੁਝ ਰਿਪੋਰਟਾਂ 'ਚ ਇਸ ਸਮਾਰਟਫੋਨ ਦੀ ਕੀਮਤ ਬਾਰੇ ਵੀ ਖੁਲਾਸਾ ਕੀਤਾ ਗਿਆ ਹੈ। ਕਿਹਾ ਜਾ ਰਿਹਾ ਹੈ ਕਿ Samsung Galaxy F55 5G ਸਮਾਰਟਫੋਨ ਨੂੰ ਘਟ ਕੀਮਤ 'ਚ ਪੇਸ਼ ਕੀਤਾ ਜਾਵੇਗਾ। ਰਿਪੋਰਟਸ ਦੀ ਮੰਨੀਏ, ਤਾਂ ਇਸ ਸਮਾਰਟਫੋਨ ਨੰ ਅਗਲੇ ਹਫ਼ਤੇ ਦੇ ਅੰਦਰ ਭਾਰਤ 'ਚ ਲਾਂਚ ਕੀਤਾ ਜਾ ਸਕਦਾ ਹੈ।
Samsung Galaxy F55 5G ਦੇ ਫੀਚਰਸ: ਲਾਂਚ ਤੋਂ ਪਹਿਲਾ Samsung Galaxy F55 5G ਸਮਾਰਟਫੋਨ ਦੇ ਫੀਚਰਸ ਬਾਰੇ ਜਾਣਕਾਰੀ ਸਾਹਮਣੇ ਆ ਗਈ ਹੈ। ਇਸ ਸਮਾਰਟਫੋਨ 'ਚ 6.7 ਇੰਚ ਦੀ ਸੂਪਰ AMOLED ਡਿਸਪਲੇ ਮਿਲ ਸਕਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਮਿਲੀ ਜਾਣਕਾਰੀ ਅਨੁਸਾਰ, ਇਸ 'ਚ Adreno 644 ਗ੍ਰਾਫਿਕਸ ਕਾਰਡ ਦਿੱਤਾ ਜਾਵੇਗਾ। ਪ੍ਰੋਸੈਸਰ ਲਈ ਇਸ ਸਮਾਰਟਫੋਨ 'ਚ ਸਨੈਪਡ੍ਰੈਗਨ 7 ਜੇਨ 1 SoC ਚਿਪਸੈੱਟ ਦਿੱਤੀ ਜਾਵੇਗੀ। ਇਸ ਸਮਾਰਟਫੋਨ ਨੂੰ 256GB ਸਟੋਰੇਜ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ ਅਤੇ ਪਾਵਰ ਲਈ ਵੱਡੀ ਬੈਟਰੀ ਮਿਲ ਸਕਦੀ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 108MP ਦਾ ਕੈਮਰਾ, 8MP ਅਤੇ 2MP ਦੇ ਸੈਂਸਰ ਮਿਲ ਸਕਦੇ ਹਨ। ਸੈਲਫ਼ੀ ਲਈ ਫੋਨ 'ਚ 32MP ਦਾ ਕੈਮਰਾ ਦਿੱਤਾ ਜਾ ਸਕਦਾ ਹੈ।
Google Pixel 8 ਸੀਰੀਜ਼ ਨਵੇਂ ਕਲਰ 'ਚ ਹੋਵੇਗੀ ਪੇਸ਼:ਇਸ ਤੋਂ ਇਲਾਵਾ, ਗੂਗਲ ਨੇ ਪਿਛਲੇ ਸਾਲ ਅਕਤੂਬਰ ਮਹੀਨੇ 'ਚ Google Pixel 8 ਸੀਰੀਜ਼ ਨੂੰ ਲਾਂਚ ਕੀਤਾ ਸੀ। Google Pixel 8 ਸੀਰੀਜ਼ 'ਚ Google Pixel 8 ਅਤੇ Google Pixel 8 ਪ੍ਰੋ ਸਮਾਰਟਫੋਨ ਸ਼ਾਮਲ ਹਨ। ਇਸ ਸੀਰੀਜ਼ ਨੂੰ ਉਸ ਸਮੇਂ Obsidian, Hazel ਅਤੇ Rose ਕਲਰ ਆਪਸ਼ਨ 'ਚ ਪੇਸ਼ ਕੀਤਾ ਗਿਆ ਸੀ ਅਤੇ ਪ੍ਰੋ ਮਾਡਲ ਨੂੰ Obsidian, porcelain ਅਤੇ bay ਕਲਰ 'ਚ ਲਿਆਂਦਾ ਗਿਆ ਸੀ। ਹੁਣ ਗੂਗਲ ਨੇ ਇਸ ਸੀਰੀਜ਼ 'ਚ ਇੱਕ ਹੋਰ ਨਵਾਂ ਕਲਰ ਜੋੜਨ ਦੀ ਜਾਣਕਾਰੀ ਦਿੱਤੀ ਹੈ। Google Pixel 8 ਸੀਰੀਜ਼ ਨੂੰ Mint Green ਕਲਰ 'ਚ ਪੇਸ਼ ਕੀਤਾ ਜਾਵੇਗਾ।