ਹੈਦਰਾਬਾਦ: Vivo ਆਪਣੇ ਭਾਰਤੀ ਗ੍ਰਾਹਕਾਂ ਲਈ Vivo X200 ਸੀਰੀਜ਼ ਲਾਂਚ ਕਰਨ ਦੀ ਤਿਆਰੀ ਵਿੱਚ ਹੈ। ਹੁਣ ਕੰਪਨੀ ਨੇ ਇਸ ਸੀਰੀਜ਼ ਦੀ ਜਾਣਕਾਰੀ ਸ਼ੇਅਰ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਸੀਰੀਜ਼ 'ਚ Vivo X200 ਅਤੇ Vivo X200 Pro ਸਮਾਰਟਫੋਨ ਸ਼ਾਮਲ ਹੋਣਗੇ। ਦੱਸ ਦੇਈਏ ਕਿ ਇਸ ਸੀਰੀਜ਼ ਨੂੰ ਕੁਝ ਦਿਨ ਪਹਿਲਾ ਹੀ ਮਲੇਸ਼ੀਆਂ ਅਤੇ ਚੀਨ 'ਚ ਲਾਂਚ ਕੀਤਾ ਕੀਤਾ ਗਿਆ ਸੀ ਅਤੇ ਹੁਣ ਇਸ ਸੀਰੀਜ਼ ਨੂੰ ਭਾਰਤ 'ਚ ਲਾਂਚ ਕੀਤਾ ਜਾ ਰਿਹਾ ਹੈ। ਕੰਪਨੀ ਨੇ ਇਸ ਸੀਰੀਜ਼ ਨੂੰ ਟੀਜ਼ ਕਰਨਾ ਸ਼ੁਰੂ ਕਰ ਦਿੱਤਾ ਹੈ।
Vivo X200 ਸੀਰੀਜ਼ ਜਲਦ ਹੋਵੇਗੀ ਲਾਂਚ
Vivo ਨੇ ਆਪਣੇ X ਅਕਾਊਂਟ 'ਤੇ ਇੱਕ ਟੀਜ਼ਰ ਸ਼ੇਅਰ ਕੀਤਾ ਹੈ, ਜਿਸ 'ਚ 'Coming Soon' ਦੀ ਟੈਗਲਾਈਨ ਦੇ ਨਾਲ ਸੀਰੀਜ਼ ਦੇ ਭਾਰਤ ਲਾਂਚ ਦੀ ਪੁਸ਼ਟੀ ਕੀਤੀ ਗਈ ਹੈ। ਕੰਪਨੀ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਭਾਰਤ 'ਚ ਮਿਨੀ ਮਾਡਲ ਲਾਂਚ ਨਹੀਂ ਕੀਤਾ ਜਾਵੇਗਾ। ਇਸ ਸੀਰੀਜ਼ ਦੇ ਫੀਚਰਸ ਬਾਰੇ ਵੀ ਜਾਣਕਾਰੀ ਆਉਣੀ ਸ਼ੁਰੂ ਹੋ ਗਈ ਹੈ। ਫਿਲਹਾਲ, ਕੰਪਨੀ ਨੇ ਇਸ ਸੀਰੀਜ਼ ਦੀ ਲਾਂਚ ਡੇਟ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਹੈ ਪਰ ਕਿਹਾ ਜਾ ਰਿਹਾ ਹੈ ਕਿ Vivo X200 ਸੀਰੀਜ਼ ਨੂੰ ਨਵੰਬਰ ਦੇ ਅੰਤ ਜਾਂ ਦਸੰਬਰ ਦੀ ਸ਼ੁਰੂਆਤ 'ਚ ਲਾਂਚ ਕੀਤਾ ਜਾ ਸਕਦਾ ਹੈ।
What you thought was far... just got closer.
— vivo India (@Vivo_India) November 22, 2024
See the world not as it is, but as it could be.
Coming soon.#vivoX200Series pic.twitter.com/4BDe6qbWml
Vivo X200 ਸੀਰੀਜ਼ ਦੇ ਫੀਚਰਸ
ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ Vivo X200 'ਚ 6.67 ਇੰਚ ਦੀ ਕਰਵ ਡਿਸਪਲੇ ਜਦਕਿ Vivo X200 ਪ੍ਰੋ 'ਚ 6.78 ਇੰਚ ਦੀ ਡਿਸਪਲੇ ਮਿਲ ਸਕਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਦੋਨੋ ਹੀ ਫੋਨਾਂ 'ਚ 9400 ਚਿਪਸੈੱਟ ਮਿਲ ਸਕਦੀ ਹੈ ਅਤੇ ਐਡਵਾਂਸ 'ਚ Vivo V3+ ਚਿਪ ਲਗਾਈ ਗਈ ਹੈ। ਕੈਮਰੇ ਦੀ ਗੱਲ ਕਰੀਏ ਤਾਂ Vivo X200 'ਚ 50MP ਮੇਨ ਕੈਮਰਾ, 50MP ਅਲਟ੍ਰਾਵਾਈਡ, 50MP Zeiss ਟੈਲੀਫੋਟੋ ਲੈਂਸ ਦਿੱਤਾ ਜਾ ਸਕਦਾ ਹੈ ਅਤੇ Vivo X200 ਪ੍ਰੋ 'ਚ ਮੇਨ ਅਤੇ ਅਲਟ੍ਰਾਵਾਈਡ ਕੈਮਰਾ ਅਤੇ ਟੈਲੀਫੋਟੋ ਲੈਂਸ 'ਚ 200MP Zeiss APO ਦਿੱਤਾ ਜਾ ਸਕਦਾ ਹੈ। ਸੈਲਫ਼ੀ ਲਈ ਦੋਨੋ ਫੋਨਾਂ 'ਚ 32MP ਦਾ ਕੈਮਰਾ ਮਿਲ ਸਕਦਾ ਹੈ। Vivo X200 'ਚ 5,800mAh ਦੀ ਬੈਟਰੀ ਮਿਲ ਸਕਦੀ ਹੈ ਅਤੇ ਪ੍ਰੋ ਮਾਡਲ 'ਚ 6,000mAh ਦੀ ਬੈਟਰੀ ਦਿੱਤੀ ਜਾ ਸਕਦੀ ਹੈ, ਜੋ ਕਿ 90ਵਾਟ ਦੀ ਵਾਈਰਡ ਚਾਰਜਿੰਗ ਨੂੰ ਸਪੋਰਟ ਕਰੇਗੀ।
Vivo X200 ਦੀ ਚੀਨ 'ਚ ਕੀਮਤ
ਕੀਮਤ ਬਾਰੇ ਗੱਲ ਕੀਤੀ ਜਾਵੇ ਤਾਂ ਭਾਰਤੀ ਕੀਮਤ ਬਾਰੇ ਅਜੇ ਖੁਲਾਸਾ ਨਹੀਂ ਹੋਇਆ ਹੈ ਪਰ ਦੱਸ ਦੇਈਏ ਕਿ ਇਸ ਸੀਰੀਜ਼ ਨੂੰ ਚੀਨ ਅਤੇ ਮਲੇਸ਼ੀਆਂ 'ਚ ਲਾਂਚ ਕੀਤਾ ਜਾ ਚੁੱਕਾ ਹੈ। ਚੀਨ 'ਚ ਲਾਂਚ ਕੀਤੀ ਇਸ ਸੀਰੀਜ਼ ਦੀ ਸ਼ੁਰੂਆਤੀ ਕੀਮਤ 50,000 ਰੁਪਏ ਅਤੇ ਮਲੇਸ਼ੀਆਂ 'ਚ 73,502 ਰੁਪਏ ਹੈ।
ਇਹ ਵੀ ਪੜ੍ਹੋ:-