ਹੈਦਰਾਬਾਦ: Redmi ਜਲਦ ਹੀ ਆਪਣੇ ਗ੍ਰਾਹਕਾਂ ਲਈ Redmi Note 13 Turbo ਸਮਾਰਟਫੋਨ ਨੂੰ ਲਾਂਚ ਕਰੇਗਾ। ਫਿਲਹਾਲ, ਕੰਪਨੀ ਵੱਲੋ ਇਸ ਫੋਨ ਦੀ ਲਾਂਚ ਡੇਟ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਫੋਨ ਅਗਲੇ ਮਹੀਨੇ ਲਾਂਚ ਕੀਤਾ ਜਾ ਸਕਦਾ ਹੈ। ਇਸ ਸਮਾਰਟਫੋਨ ਦੇ ਲਾਂਚ ਤੋਂ ਪਹਿਲਾ ਹੀ ਕੰਪਨੀ ਨੇ ਇਸਦੇ ਫੀਚਰਸ ਬਾਰੇ ਖੁਲਾਸਾ ਕਰ ਦਿੱਤਾ ਹੈ।
Redmi Note 13 Turbo ਸਮਾਰਟਫੋਨ ਜਲਦ ਹੋ ਸਕਦੈ ਲਾਂਚ, ਫੀਚਰਸ ਹੋਏ ਲੀਕ - Redmi Note 13 Turbo Features - REDMI NOTE 13 TURBO FEATURES
Redmi Note 13 Turbo Features: Redmi ਆਪਣੇ ਗ੍ਰਾਹਕਾਂ ਲਈ Redmi Note 13 Turbo ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਕਿਹਾ ਜਾ ਰਿਹਾ ਹੈ ਕਿ ਇਹ ਫੋਨ ਅਗਲੇ ਮਹੀਨੇ ਗਲੋਬਲੀ ਲਾਂਚ ਕੀਤਾ ਜਾ ਸਕਦਾ ਹੈ।
Published : Mar 31, 2024, 9:34 AM IST
Redmi Note 13 Turbo ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.78 ਇੰਚ ਦੀ 1.5K OLED ਸਕ੍ਰੀਨ ਦਿੱਤੀ ਜਾਵੇਗੀ, ਜੋ ਕਿ 144Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ ਸਨੈਪਡ੍ਰੈਗਨ 8s ਜੇਨ 3 ਚਿਪਸੈੱਟ ਮਿਲ ਸਕਦੀ ਹੈ। ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲੇਗੀ, ਜੋ ਕਿ 90 ਵਾਟ ਦੀ ਵਾਈਰਡ ਚਾਰਜਿੰਗ ਨੂੰ ਸਪੋਰਟ ਕਰੇਗੀ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 50MP ਦਾ Sony IMX882 ਸੈਂਸਰ ਮਿਲ ਸਕਦਾ ਹੈ। ਇਸਦੇ ਦੂਜੇ ਸੈਂਸਰ ਬਾਰੇ ਅਜੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਸੈਲਫ਼ੀ ਲਈ ਫੋਨ 'ਚ 20MP ਦਾ ਕੈਮਰਾ ਮਿਲ ਸਕਦਾ ਹੈ। ਹਾਲ ਹੀ ਵਿੱਚ ਇਸ ਫੋਨ ਦੇ ਡਿਜ਼ਾਈਨ ਦੀ ਝਲਕ ਵੀ ਦੇਖਣ ਨੂੰ ਮਿਲੀ ਹੈ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਇਸ ਫੋਨ ਦੇ ਸੱਜੇ ਪਾਸੇ ਵਾਲਿਊਮ ਰੌਕਰ ਅਤੇ ਪਾਵਰ ਬਟਨ ਦਿੱਤਾ ਜਾਵੇਗਾ।
- Tecno Pova 6 Pro 5G ਸਮਾਰਟਫੋਨ ਹੋਇਆ ਲਾਂਚ, ਇਸ ਦਿਨ ਸ਼ੁਰੂ ਹੋਵੇਗੀ ਪਹਿਲੀ ਸੇਲ - Tecno Pova 6 Pro 5G Launch
- iQOO ਨੂੰ ਭਾਰਤ 'ਚ ਪੂਰੇ ਹੋਏ ਚਾਰ ਸਾਲ, ਇਸ ਖੁਸ਼ੀ 'ਚ ਕੰਪਨੀ ਜਲਦ ਲਾਂਚ ਕਰ ਸਕਦੀ ਹੈ iQOO 12 Anniversary Edition ਸਮਾਰਟਫੋਨ - iQOO 12 Anniversary Edition
- ਭਾਰਤੀ ਯੂਜ਼ਰਸ ਹੁਣ UAE 'ਚ ਵੀ ਕਰ ਸਕਣਗੇ PhonePe ਐਪ ਦਾ ਇਸਤੇਮਾਲ, ਭੁਗਤਾਨ ਕਰਨਾ ਹੋਵੇਗਾ ਆਸਾਨ - PhonePe In UAE
Redmi Note 13 Turbo ਜਲਦ ਹੋਵੇਗਾ ਲਾਂਚ: ਇਸ ਫੋਨ ਦੇ ਲਾਂਚ ਨੂੰ ਲੈ ਕੇ ਕੰਪਨੀ ਨੇ ਅਜੇ ਅਧਿਕਾਰਿਤ ਤੌਰ 'ਤੇ ਕੋਈ ਐਲਾਨ ਨਹੀਂ ਕੀਤਾ ਹੈ, ਪਰ ਕਿਹਾ ਜਾ ਰਿਹਾ ਹੈ ਕਿ ਇਹ ਫੋਨ ਅਗਲੇ ਮਹੀਨੇ ਗਲੋਬਲ ਬਾਜ਼ਾਰ ਦੇ ਨਾਲ-ਨਾਲ ਭਾਰਤ 'ਚ ਵੀ ਲਾਂਚ ਕੀਤਾ ਜਾ ਸਕਦਾ ਹੈ।