ਪੰਜਾਬ

punjab

ETV Bharat / technology

Redmi Note 13 Pro 5G ਸਮਾਰਟਫੋਨ ਨਵੇਂ ਕਲਰ ਆਪਸ਼ਨ ਦੇ ਨਾਲ ਹੋਇਆ ਲਾਂਚ, ਜਾਣੋ ਕੀਮਤ - Redmi Note 13 Pro 5G New Color - REDMI NOTE 13 PRO 5G NEW COLOR

Redmi Note 13 Pro 5G New Color: Redmi ਨੇ ਆਪਣੇ ਗ੍ਰਾਹਕਾਂ ਲਈ Redmi Note 13 Pro 5G ਸਮਾਰਟਫੋਨ ਨੂੰ ਨਵੇਂ ਕਲਰ ਆਪਸ਼ਨ ਦੇ ਨਾਲ ਲਾਂਚ ਕਰ ਦਿੱਤਾ ਹੈ। ਇਸ ਫੋਨ ਨੂੰ Olive Green ਕਲਰ ਦੇ ਨਾਲ ਗਲੋਬਲੀ ਪੇਸ਼ ਕੀਤਾ ਗਿਆ ਹੈ।

Redmi Note 13 Pro 5G New Color
Redmi Note 13 Pro 5G New Color (Twitter)

By ETV Bharat Tech Team

Published : Jun 23, 2024, 10:09 AM IST

ਹੈਦਰਾਬਾਦ: Redmi ਨੇ ਆਪਣੇ ਗ੍ਰਾਹਕਾਂ ਲਈ Redmi Note 13 Pro 5G ਸਮਾਰਟਫੋਨ ਨੂੰ ਨਵੇਂ ਕਲਰ ਆਪਸ਼ਨ ਦੇ ਨਾਲ ਲਾਂਚ ਕਰ ਦਿੱਤਾ ਹੈ। ਦੱਸ ਦਈਏ ਕਿ ਇਸ ਫੋਨ ਨੂੰ Arctic White, Coral Purple ਅਤੇ Midnight Black ਕਲਰ ਆਪਸ਼ਨਾਂ ਦੇ ਨਾਲ ਪਹਿਲਾ ਹੀ ਲਾਂਚ ਕੀਤਾ ਜਾ ਚੁੱਕਾ ਹੈ ਅਤੇ ਹੁਣ ਇਸ ਫੋਨ 'ਚ ਨਵਾਂ ਕਲਰ ਜੋੜਿਆ ਗਿਆ ਹੈ। ਹੁਣ ਤੁਸੀਂ Redmi Note 13 Pro 5G ਸਮਾਰਟਫੋਨ ਨੂੰ Olive Green ਕਲਰ ਦੇ ਨਾਲ ਵੀ ਖਰੀਦ ਸਕੋਗੇ।

Redmi Note 13 Pro 5G ਦਾ ਨਵਾਂ ਕਲਰ ਲਾਂਚ: Xiaomi ਨੇ ਆਪਣੇ ਅਧਿਕਾਰਿਤ X ਅਕਾਊਂਟ ਰਾਹੀ Redmi Note 13 Pro 5G ਸਮਾਰਟਫੋਨ ਦੇ ਨਵੇਂ ਕਲਰ ਦਾ ਪੋਸਟ ਸ਼ੇਅਰ ਕੀਤਾ ਹੈ। ਇਸਦੇ ਨਾਲ ਹੀ, ਕੰਪਨੀ ਨੇ Redmi Pad Pro ਨੂੰ ਵੀ Olive Green ਕਲਰ 'ਚ ਪੇਸ਼ ਕੀਤਾ ਹੈ। ਦੱਸ ਦਈਏ ਕਿ ਇਸ ਕਲਰ ਨੂੰ ਗਲੋਬਲੀ ਲਾਂਚ ਕੀਤਾ ਗਿਆ ਹੈ। Olive Green ਕਲਰ ਨੂੰ ਭਾਰਤ 'ਚ ਲਾਂਚ ਕੀਤੇ ਜਾਣ ਬਾਰੇ ਅਜੇ ਕੰਪਨੀ ਨੇ ਕੋਈ ਪੁਸ਼ਟੀ ਨਹੀਂ ਕੀਤੀ ਹੈ। ਕੰਪਨੀ ਦੀ ਅਧਿਕਾਰਿਤ ਵੈੱਬਸਾਈਟ 'ਤੇ ਅਜੇ ਇਸ ਫੋਨ ਨੂੰ ਪੁਰਾਣੇ ਤਿੰਨ ਕਲਰ ਆਪਸ਼ਨਾਂ 'ਚ ਹੀ ਖਰੀਦਣ ਦਾ ਆਪਸ਼ਨ ਦਿੱਤਾ ਜਾ ਰਿਹਾ ਹੈ।

Redmi Note 13 Pro 5G ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੇ 8GB+128GB ਸਟੋਰੇਜ ਵਾਲੇ ਮਾਡਲ ਦੀ ਕੀਮਤ 24,999 ਰੁਪਏ, 8GB+256GB ਦੀ ਕੀਮਤ 26,999 ਰੁਪਏ ਅਤੇ 12GB+256GB ਦੀ ਕੀਮਤ 28,999 ਰੁਪਏ ਰੱਖੀ ਗਈ ਹੈ।

Redmi Note 13 Pro 5G ਦੇ ਫੀਚਰਸ: ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.67 ਇੰਚ ਦੀ AMOLED ਡਿਸਪਲੇ ਦਿੱਤੀ ਗਈ ਹੈ, ਜੋ ਕਿ 1.5K, 2712x1220 Resolution, 120Hz ਦੇ ਰਿਫ੍ਰੈਸ਼ ਦਰ ਅਤੇ 1800nits ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਸਨੈਪਡ੍ਰੈਗਨ 7s ਜੇਨ 2 ਚਿਪਸੈੱਟ ਮਿਲਦੀ ਹੈ। ਇਸ ਫੋਨ ਨੂੰ 8GB+128GB, 8GB+256GB ਅਤੇ 12GB+256GB ਸਟੋਰੇਜ ਆਪਸ਼ਨਾਂ ਦੇ ਨਾਲ ਲਿਆਂਦਾ ਗਿਆ ਹੈ। ਫੋਟੋਗ੍ਰਾਫ਼ੀ ਲਈ ਫੋਨ 'ਚ 200MP Ultra-High Res Camera, 8MP ਅਲਟ੍ਰਾਵਾਈਡ ਐਂਗਲ ਅਤੇ 2MP ਦਾ ਮੈਕਰੋ ਕੈਮਰਾ ਦਿੱਤਾ ਹੈ। ਸੈਲਫ਼ੀ ਲਈ 16MP ਦਾ ਫਰੰਟ ਕੈਮਰਾ ਮਿਲਦਾ ਹੈ। ਇਸ ਫੋਨ 'ਚ 5,100mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 67ਵਾਟ ਦੀ Turbo ਚਾਰਜਿੰਗ ਨੂੰ ਸਪੋਰਟ ਕਰਦੀ ਹੈ।

ABOUT THE AUTHOR

...view details