ਹੈਦਰਾਬਾਦ: Xiaomi ਨੇ ਕੱਲ੍ਹ ਆਪਣੇ ਇਵੈਂਟ 'ਚ Redmi Buds 5A ਨੂੰ ਲਾਂਚ ਕਰ ਦਿੱਤਾ ਹੈ। ਇਨ੍ਹਾਂ ਏਅਰਬਡਸ ਨੂੰ ਭਾਰਤੀ ਗ੍ਰਾਹਕਾਂ ਲਈ ਪੇਸ਼ ਕੀਤਾ ਗਿਆ ਹੈ। Redmi Buds 5A ਨੂੰ ਤੁਸੀਂ ਔਨਲਾਈਨ ਖਰੀਦ ਸਕੋਗੇ। ਕੰਪਨੀ ਇਨ੍ਹਾਂ ਏਅਰਬਡਸ ਨੂੰ ਕਾਫ਼ੀ ਸਮੇਂ ਤੋਂ ਟੀਜ਼ ਕਰ ਰਹੀ ਸੀ। Redmi Buds 5A 'ਚ ਕਈ ਸ਼ਾਨਦਾਰ ਫੀਚਰਸ ਦਿੱਤੇ ਗਏ ਹਨ।
Redmi Buds 5A ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਹ ਏਅਰਬਡਸ ਬਲੂਟੁੱਥ 5.3, SBC codec, Google Fast Pair ਦੇ ਨਾਲ ਆਉਦੇ ਹਨ। Redmi Buds 5A ਨੂੰ 12mm ਡਰਾਈਵਰਸ ਅਤੇ ਪਾਲਿਸ਼ਡ ਪੈਬਲ ਡਿਜ਼ਾਈਨ ਦੇ ਨਾਲ ਪੇਸ਼ ਕੀਤਾ ਗਿਆ ਹੈ। ਕਾਲਿੰਗ ਲਈ ਇਸ 'ਚ AI ENC ਫੀਚਰ ਮਿਲਦਾ ਹੈ। ਇਨ੍ਹਾਂ ਏਅਰਬਡਸ 'ਚ 2KHz 'ਤੇ 25dB ਤੱਕ ਆਵਾਜ਼ ਨੂੰ ਘੱਟ ਕਰਨ ਦੇ ਨਾਲ Active Noise Cancellation ਵਰਗੀ ਸੁਵਿਧਾ ਵੀ ਦਿੱਤੀ ਗਈ ਹੈ। ਇਸ ਬਡਸ 'ਚ 60ms ਤੱਕ Low Latency Mode ਆਫ਼ਰ ਕੀਤਾ ਗਿਆ ਹੈ। Redmi Buds 5A 'ਚ 3.5 ਘੰਟੇ ਦੀ ਬੈਟਰੀ ਲਾਈਫ਼ ਆਫ਼ਰ ਕੀਤੀ ਗਈ ਹੈ। 10 ਮਿੰਟ ਦੀ ਚਾਰਜਿੰਗ ਦੇ ਨਾਲ ਤੁਸੀਂ ਇਨ੍ਹਾਂ ਏਅਰਬਡਸ ਨੂੰ 90 ਮਿੰਟ ਤੱਕ ਮਿਊਜ਼ਿਕ ਸੁਣਨ ਲਈ ਇਸਤੇਮਾਲ ਕਰ ਸਕਦੇ ਹੋ।