ਹੈਦਰਾਬਾਦ: Realme ਨੇ ਆਪਣੇ ਭਾਰਤੀ ਗ੍ਰਾਹਕਾਂ ਲਈ Realme Watch S2 ਅਤੇ Realme Buds T310 ਡਿਵਾਈਸਾਂ ਨੂੰ ਲਾਂਚ ਕਰ ਦਿੱਤਾ ਹੈ। ਇਨ੍ਹਾਂ ਦੋਨੋਂ ਡਿਵਾਈਸਾਂ ਨੂੰ ਘੱਟ ਕੀਮਤ 'ਤੇ ਪ੍ਰੀਮੀਅਮ ਫੀਚਰਸ ਦੇ ਨਾਲ ਪੇਸ਼ ਕੀਤਾ ਗਿਆ ਹੈ। Realme Watch S2 ਅਤੇ Realme Buds T310 ਨੂੰ ਤੁਸੀਂ ਕੰਪਨੀ ਦੀ ਵੈੱਬਸਾਈਟ ਤੋਂ ਇਲਾਵਾ, ਔਨਲਾਈਨ ਸ਼ਾਪਿੰਗ ਪਲੇਟਫਾਰਮ ਫਲਿੱਪਕਾਰਟ ਰਾਹੀ ਖਰੀਦ ਸਕਦੇ ਹੋ।
Realme Watch S2 ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਵਾਚ 'ਚ Super AI Engine ਦਾ ਸਪੋਰਟ ਦਿੱਤਾ ਗਿਆ ਹੈ। Realme Watch S2 'ਚ AI ਪਰਸਨਲ ਅਸਿਸਟੈਂਟ ਅਤੇ ਸਮਾਰਟ ਡਾਇਲ ਇੰਜਨ ਵਰਗੇ ਫੀਚਰਸ ਯੂਜ਼ਰਸ ਨੂੰ ਬਿਹਤਰ ਅਨੁਭਵ ਦੇਣ ਲਈ ਪੇਸ਼ ਕੀਤੇ ਗਏ ਹਨ। ਇਸ ਸਮਾਰਟਵਾਚ 'ਚ 1.43 ਇੰਚ ਦੀ AMOLED ਡਿਸਪਲੇ ਦਿੱਤੀ ਗਈ ਹੈ। ਇਸ 'ਚ ਕਈ ਸਾਰੇ ਹੈਲਥ ਮਾਨਟਰਿੰਗ ਫੀਚਰਸ ਤੋਂ ਇਲਾਵਾ IP68 ਰੇਟਿੰਗ ਦਿੱਤੀ ਗਈ ਹੈ। ਫੁੱਲ ਚਾਰਜ਼ 'ਤੇ ਇਸਦੇ ਨਾਲ 20 ਦਿਨਾਂ ਤੱਕ ਦੀ ਬੈਟਰੀ ਲਾਈਫ਼ ਮਿਲਦੀ ਹੈ।
Realme Watch S2 ਸਮਾਰਟਵਾਚ ਦੀ ਕੀਮਤ: ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਵਾਚ ਨੂੰ ਖਾਸ ਆਫ਼ਰਸ ਦੇ ਨਾਲ 4,499 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਪੇਸ਼ ਕੀਤਾ ਗਿਆ ਹੈ। ਇਹ ਵਾਚ Metallic Grey, Midnight Black ਅਤੇ Ocean Silver ਕਲਰ ਆਪਸ਼ਨਾਂ ਦੇ ਨਾਲ ਉਪਲਬਧ ਹੈ। Realme Watch S2 ਸਮਾਰਟਵਾਚ ਦੀ ਪਹਿਲੀ ਸੇਲ 5 ਅਗਸਤ ਨੂੰ ਸ਼ੁਰੂ ਹੋ ਰਹੀ ਹੈ। ਇਸ ਵਾਚ ਨੂੰ ਤੁਸੀਂ ਕੰਪਨੀ ਦੀ ਵੈੱਬਸਾਈਟ ਅਤੇ ਫਲਿੱਪਕਾਰਟ ਰਾਹੀ ਖਰੀਦ ਸਕਦੇ ਹੋ।
Realme Buds T310 ਦੇ ਫੀਚਰਸ: ਇਨ੍ਹਾਂ ਏਅਰਬਡਸ 'ਚ 46dB HNC ਦਾ ਸਪੋਰਟ ਦਿੱਤਾ ਗਿਆ ਹੈ ਅਤੇ ਥ੍ਰੀ-ਲੈਵਲ ਨਾਈਸ ਰਿਡਕਸ਼ਨ ਦਾ ਫਾਇਦਾ ਵੀ ਮਿਲਦਾ ਹੈ। Realme Buds T310 'ਚ 12.4mm ਬਾਸ ਡਰਾਈਵਰ ਮਿਲਦੇ ਹਨ ਅਤੇ 360 ਡਿਗਰੀ ਸਪੈਸ਼ਲ ਆਡੀਓ ਇਫੈਕਟ ਦਾ ਫਾਇਦਾ ਵੀ ਦਿੱਤਾ ਜਾ ਰਿਹਾ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਨ੍ਹਾਂ ਏਅਰਬਡਸ 'ਤੇ 40 ਘੰਟੇ ਤੱਕ ਦਾ ਪਲੇਬੈਕ ਟਾਈਮ ਮਿਲਦਾ ਹੈ।
Realme Buds T310 ਦੀ ਕੀਮਤ: Realme Buds T310 ਨੂੰ 2,499 ਰੁਪਏ ਦੀ ਕੀਮਤ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਨ੍ਹਾਂ ਏਅਰਬਡਸ 'ਤੇ ਆਫ਼ਰਸ ਵੀ ਮਿਲਣਗੇ। ਆਫ਼ਰਸ ਤੋਂ ਬਾਅਦ ਤੁਸੀਂ Realme Buds T310 ਨੂੰ 2,199 ਰੁਪਏ 'ਚ ਖਰੀਦ ਸਕੋਗੇ। Realme Buds T310 ਨੂੰ Monet Purple, Vibrant Black ਅਤੇ Agile White ਕਲਰ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਨ੍ਹਾਂ ਬਡਸ ਨੂੰ ਗ੍ਰਾਹਕ ਕੰਪਨੀ ਦੀ ਵੈੱਬਸਾਈਟ ਅਤੇ ਫਲਿੱਪਕਾਰਟ ਰਾਹੀ ਖਰੀਦ ਸਕਦੇ ਹਨ। Realme Buds T310 ਦੀ ਪਹਿਲੀ ਸੇਲ Realme Watch S2 ਸਮਾਰਟਵਾਚ ਦੇ ਨਾਲ ਹੀ 5 ਅਗਸਤ ਨੂੰ ਸ਼ੁਰੂ ਹੋ ਰਹੀ ਹੈ।