ਪਣਜੀ: ਭਾਰਤ ਦੇ ਜਨਤਕ ਪ੍ਰਸਾਰਕ ਪ੍ਰਸਾਰ ਭਾਰਤੀ ਨੇ ਬੁੱਧਵਾਰ ਨੂੰ ਆਪਣਾ OTT ਪਲੇਟਫਾਰਮ 'Waves' ਲਾਂਚ ਕਰ ਦਿੱਤਾ ਹੈ। ਇਹ ਐਪ ਐਂਡਰਾਇਡ ਅਤੇ ਆਈਓਐਸ ਦੋਨੋ ਯੂਜ਼ਰਸ ਲਈ ਉਪਲਬਧ ਹੈ। ਇਸ ਐਪ ਦਾ ਉਦੇਸ਼ "Waves-ਪਰਿਵਾਰਕ ਮਨੋਰੰਜਨ ਦੀ ਨਵੀਂ ਲਹਿਰ" ਟੈਗਲਾਈਨ ਦੇ ਤਹਿਤ ਵਿਭਿੰਨ ਕੰਟੈਟ ਪੇਸ਼ ਕਰਨਾ ਹੈ।
ਪਲੇਟਫਾਰਮ ਨੂੰ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ (IFFI) ਦੇ ਉਦਘਾਟਨ ਸਮਾਰੋਹ ਵਿੱਚ ਲਾਂਚ ਕੀਤਾ ਸੀ, ਜਿੱਥੇ ਉਨ੍ਹਾਂ ਨੇ ਇਸਨੂੰ ਭਾਰਤੀ ਮਨੋਰੰਜਨ ਉਦਯੋਗ ਲਈ ਇੱਕ ਮਹੱਤਵਪੂਰਨ ਪਲ ਦੱਸਿਆ।
ਮੁੱਖ ਮੰਤਰੀ ਨੇ ਲਾਂਚਿੰਗ ਦੌਰਾਨ ਕਿਹਾ, "ਮੈਂ ਪਲੇਟਫਾਰਮ 'ਤੇ ਵੱਖ-ਵੱਖ ਭਾਸ਼ਾਵਾਂ, ਖਾਸ ਤੌਰ 'ਤੇ ਕੋਂਕਣੀ ਵਿੱਚ ਫਿਲਮਾਂ ਅਤੇ ਸਮੱਗਰੀ ਸਮੇਤ ਕੰਟੈਟ ਦੀ ਵਿਭਿੰਨਤਾ ਦੇਖ ਕੇ ਬਹੁਤ ਖੁਸ਼ ਹਾਂ।"-ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ
Waves ਪਲੇਟਫਾਰਮ ਇਨ੍ਹਾਂ ਭਾਸ਼ਾਵਾਂ 'ਚ ਉਪਲਬਧ
'Waves' ਹਿੰਦੀ, ਅੰਗਰੇਜ਼ੀ, ਮਰਾਠੀ, ਤਾਮਿਲ ਅਤੇ ਅਸਾਮੀ ਸਮੇਤ 12 ਤੋਂ ਵੱਧ ਭਾਸ਼ਾਵਾਂ ਵਿੱਚ ਕੰਟੈਟ ਦੀ ਪੇਸ਼ਕਸ਼ ਕਰਦਾ ਹੈ, ਜਿਵੇਂ ਕਿ ਇਨਫੋਟੇਨਮੈਂਟ, ਗੇਮਿੰਗ, ਸਿੱਖਿਆ ਅਤੇ ਖਰੀਦਦਾਰੀ ਵਰਗੀਆਂ ਸ਼ੈਲੀਆਂ। ਇਸ ਵਿੱਚ ONDC ਦੇ ਸਹਿਯੋਗ ਨਾਲ 65 ਲਾਈਵ ਟੀਵੀ ਚੈਨਲ, ਵੀਡੀਓ-ਆਨ-ਡਿਮਾਂਡ, ਮੁਫਤ-ਟੂ-ਪਲੇ ਗੇਮਾਂ ਅਤੇ ਇੱਥੋਂ ਤੱਕ ਕਿ ਔਨਲਾਈਨ ਖਰੀਦਦਾਰੀ ਵੀ ਸ਼ਾਮਲ ਹੈ।
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਸੰਜੇ ਜਾਜੂ ਨੇ ਉਦਘਾਟਨ ਮੌਕੇ ਕਿਹਾ, "Waves ਓਟੀਟੀ ਸਰਕਾਰ ਦੇ ਡਿਜੀਟਲ ਇੰਡੀਆ ਵਿਜ਼ਨ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਇਹ ਭਾਰਤਨੈੱਟ ਰਾਹੀਂ ਗ੍ਰਾਮੀਣ ਦਰਸ਼ਕਾਂ ਨੂੰ ਕੰਟੈਟ ਤੱਕ ਪਹੁੰਚ ਪ੍ਰਦਾਨ ਕਰਕੇ ਡਿਜੀਟਲ ਮੀਡੀਆ ਅਤੇ ਮਨੋਰੰਜਨ ਵਿਚਕਾਰ ਪਾੜੇ ਨੂੰ ਪੂਰਾ ਕਰੇਗਾ।"- ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਸੰਜੇ ਜਾਜੂ