ਹੈਦਰਾਬਾਦ: Nothing ਆਪਣੇ ਭਾਰਤੀ ਗ੍ਰਾਹਕਾਂ ਲਈ Nothing Phone 2a Plus ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ ਵਿੱਚ ਹੈ। ਇਹ ਫੋਨ ਲਾਂਚ ਹੋਣ 'ਚ ਸਿਰਫ਼ ਤਿੰਨ ਦਿਨ ਬਾਕੀ ਰਹਿ ਗਏ ਹਨ। ਦੱਸ ਦਈਏ ਕਿ Nothing Phone 2a Plus ਸਮਾਰਟਫੋਨ 31 ਜੁਲਾਈ ਨੂੰ ਪੇਸ਼ ਕੀਤਾ ਜਾ ਰਿਹਾ ਹੈ। ਗ੍ਰਾਹਕ ਇਸ ਫੋਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ, ਜਿਸਦੇ ਚਲਦਿਆਂ ਕੰਪਨੀ Nothing Phone 2a Plus ਦੇ ਫੀਚਰਸ ਬਾਰੇ ਜਾਣਕਾਰੀਆਂ ਦੇ ਚੁੱਕੀ ਹੈ। ਇਸ ਫੋਨ ਨੂੰ ਲੈ ਕੇ ਇੱਕ ਰਿਪੋਰਟ ਵੀ ਸਾਹਮਣੇ ਆ ਰਹੀ ਹੈ।
Nothing Phone 2a Plus ਸਮਾਰਟਫੋਨ ਲਾਂਚ ਹੋਣ 'ਚ ਸਿਰਫ਼ ਤਿੰਨ ਦਿਨ ਬਾਕੀ, ਜਾਣੋ ਲਾਂਚਿੰਗ ਸਮੇਂ ਅਤੇ ਫੀਚਰਸ ਬਾਰੇ ਪੂਰੀ ਜਾਣਕਾਰੀ - Nothing Phone 2a Plus Launch Date
Nothing Phone 2a Plus Launch Date: Nothing ਆਪਣੇ ਗ੍ਰਾਹਕਾਂ ਲਈ Nothing Phone 2a Plus ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ ਵਿੱਚ ਹੈ। ਇਹ ਫੋਨ ਭਾਰਤ 'ਚ ਲਿਆਂਦਾ ਜਾ ਰਿਹਾ ਹੈ।
Published : Jul 28, 2024, 4:13 PM IST
Nothing Phone 2a Plus ਦੇ ਫੀਚਰਸ: ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.7 ਇੰਚ ਦੀ AMOLED ਸਕ੍ਰੀਨ ਅਤੇ ਅੰਡਰ ਡਿਸਪਲੇ ਫਿੰਗਰਪ੍ਰਿੰਟ ਸੈਂਸਰ ਦੇ ਨਾਲ-ਨਾਲ NFC ਕਨੈਕਟੀਵਿਟੀ ਵਰਗੇ ਫੀਚਰ ਨੂੰ ਸਪੋਰਟ ਦਿੱਤੇ ਜਾਣ ਦੀ ਉਮੀਦ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਮੀਡੀਆਟੇਕ Dimensity 7350 ਚਿਪਸੈੱਟ ਦਿੱਤੀ ਗਈ ਹੈ। ਇਸ ਫੋਨ ਨੂੰ 12GB+256GB ਸਟੋਰੇਜ ਅਤੇ 8GB+256GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਫੋਟੋਗ੍ਰਾਫ਼ੀ ਲਈ ਫੋਨ 'ਚ 50MP ਦਾ ਸੈਲਫ਼ੀ ਲਈ ਫਰੰਟ ਕੈਮਰਾ ਮਿਲ ਸਕਦਾ ਹੈ ਅਤੇ 50MP ਦਾ ਦੋਹਰਾ ਰਿਅਰ ਕੈਮਰਾ ਵੀ ਦਿੱਤਾ ਜਾ ਸਕਦਾ ਹੈ। ਇਸ ਫੋਨ 'ਚ 5,000mAh ਦੀ ਬੈਟਰੀ ਮਿਲੇਗੀ, ਜੋ ਕਿ ਤੇਜ਼ ਚਾਰਜਿੰਗ ਸਪੀਡ ਨੂੰ ਸਪੋਰਟ ਕਰੇਗੀ।
- ਆਈਫੋਨ ਖਰੀਦਣਾ ਹੋਇਆ ਸਸਤਾ, ਐਪਲ ਨੇ ਕੀਮਤਾਂ 'ਚ ਕੀਤੀ ਕਟੌਤੀ, ਇੱਥੇ ਪੜ੍ਹੋ ਨਵੀਆਂ ਕੀਮਤਾਂ - Apple Price Drop
- Motorola Edge 50 ਸਮਾਰਟਫੋਨ ਦੀ ਲਾਂਚ ਡੇਟ ਦਾ ਹੋਇਆ ਖੁਲਾਸਾ, ਅਗਸਤ ਮਹੀਨੇ ਹੋ ਰਿਹੈ ਲਾਂਚ - Motorola Edge 50 Launch Date
- ਸਮਾਰਟਫੋਨ ਪ੍ਰੇਮੀਆਂ ਲਈ ਖੁਸ਼ਖਬਰੀ! ਅਗਸਤ ਮਹੀਨੇ ਲਾਂਚ ਹੋਣਗੇ 4 ਸਸਤੇ ਸਮਾਰਟਫੋਨ, ਦੇਖੋ ਪੂਰੀ ਲਿਸਟ - Upcoming Smartphones In August
ਫਿਲਹਾਲ, ਕੰਪਨੀ ਨੇ ਇਸ ਫੋਨ ਦੇ ਜ਼ਿਆਦਾ ਫੀਚਰਸ ਅਤੇ ਕੀਮਤ ਬਾਰੇ ਅਜੇ ਖੁਲਾਸਾ ਨਹੀਂ ਕੀਤਾ ਹੈ। ਡਿਜ਼ਾਈਨ ਬਾਰੇ ਗੱਲ ਕਰੀਏ, ਤਾਂ ਇਸ ਫੋਨ ਨੂੰ ਟ੍ਰਾਂਸਪੈਰੇਂਟ ਡਿਜ਼ਾਈਨ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਇਹ ਫੋਨ ਗ੍ਰੇ ਅਤੇ ਬਲੈਕ ਕਲਰ ਆਪਸ਼ਨਾਂ ਦੇ ਨਾਲ ਲਿਆਂਦਾ ਜਾ ਸਕਦਾ ਹੈ।