ਹੈਦਰਾਬਾਦ: OnePlus ਆਪਣੇ ਭਾਰਤੀ ਗ੍ਰਾਹਕਾਂ ਲਈ OnePlus Nord CE 4 Lite ਸਮਾਰਟਫੋਨ ਨੂੰ ਪੇਸ਼ ਕਰਨ ਜਾ ਰਿਹਾ ਹੈ। ਕੰਪਨੀ ਬਿਨ੍ਹਾਂ ਨਾਮ ਦੱਸੇ ਇਸ ਫੋਨ ਨੂੰ ਕਾਫ਼ੀ ਸਮੇਂ ਤੋਂ ਟੀਜ਼ ਕਰ ਰਹੀ ਸੀ। ਹਾਲਾਂਕਿ, ਕੰਪਨੀ ਨੇ ਅਜੇ ਇਸ ਫੋਨ ਦੇ ਨਾਮ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਹੈ, ਪਰ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਫੋਨ OnePlus Nord CE 4 Lite ਹੋ ਸਕਦਾ ਹੈ। ਇਸਦੇ ਨਾਲ ਹੀ, ਕੰਪਨੀ ਨੇ ਅਜੇ ਇਸ ਫੋਨ ਨੂੰ ਦਿਖਾਇਆ ਵੀ ਨਹੀਂ ਹੈ, ਤਾਂ ਹੁਣ ਜਲਦ ਹੀ ਲੋਕਾਂ ਦਾ ਇੰਤਜ਼ਾਰ ਖਤਮ ਹੋ ਜਾਵੇਗਾ। ਅੱਜ ਇਸ ਸਮਾਰਟਫੋਨ ਦੇ ਨਾਮ ਦਾ ਖੁਲਾਸਾ ਕਰ ਦਿੱਤਾ ਜਾਵੇਗਾ। ਇਸਦੇ ਨਾਲ ਹੀ OnePlus Nord CE 4 Lite ਸਮਾਰਟਫੋਨ ਅੱਜ ਸ਼ਾਮ 7:00 ਵਜੇ ਭਾਰਤੀ ਗ੍ਰਾਹਕਾਂ ਦੇ ਸਾਹਮਣੇ ਆ ਜਾਵੇਗਾ।
OnePlus Nord CE 4 Lite ਸਮਾਰਟਫੋਨ ਅੱਜ ਆਵੇਗਾ ਸਾਹਮਣੇ: ਕੰਪਨੀ ਵੱਲੋ ਸ਼ੇਅਰ ਕੀਤੇ ਗਏ ਟੀਜ਼ਰ 'ਚ ਫੋਨ ਦਾ ਲੁੱਕ ਨਹੀਂ ਦਿਖਾਇਆ ਗਿਆ ਹੈ, ਪਰ ਅੱਜ ਸ਼ਾਮ 7:00 ਵਜੇ ਇਸ ਸਮਾਰਟਫੋਨ ਨੂੰ ਦਿਖਾ ਦਿੱਤਾ ਜਾਵੇਗਾ। ਇਸਦੇ ਨਾਲ ਹੀ ਫੋਨ ਦਾ ਨਾਮ ਵੀ ਸਾਹਮਣੇ ਆ ਜਾਵੇਗਾ ਅਤੇ ਅਗਲੇ ਕੁਝ ਹਫ਼ਤਿਆਂ 'ਚ ਇਸ ਫੋਨ ਦੀ ਲਾਂਚ ਡੇਟ ਦਾ ਖੁਲਾਸਾ ਕਰ ਦਿੱਤਾ ਜਾਵੇਗਾ। ਕੰਪਨੀ ਨੇ ਅਧਿਕਾਰਿਤ ਸਾਈਟ ਅਤੇ ਐਮਾਜ਼ਾਨ 'ਤੇ ਇਸਦੇ ਪੇਜ ਲਾਈਵ ਕਰ ਦਿੱਤੇ ਹਨ।