ਹੈਦਰਾਬਾਦ: Oneplus ਜਲਦ ਹੀ ਆਪਣੇ ਗ੍ਰਾਹਕਾਂ ਲਈ Oneplus 12 ਸਮਾਰਟਫੋਨ ਨੂੰ ਨਵੇਂ ਕਲਰ ਆਪਸ਼ਨ ਦੇ ਨਾਲ ਪੇਸ਼ ਕਰਨ ਦੀ ਤਿਆਰੀ 'ਚ ਹੈ। ਇਸ ਫੋਨ ਨੂੰ ਨਵੇਂ ਕਲਰ ਦੇ ਨਾਲ ਭਾਰਤ 'ਚ ਪੇਸ਼ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ Oneplus 12 ਨੂੰ ਜਨਵਰੀ ਮਹੀਨੇ ਦੋ ਕਲਰ ਆਪਸ਼ਨ Flowy Emerald ਅਤੇ Silky Black ਕਲਰ ਆਪਸ਼ਨਾਂ ਨਾਲ ਲਾਂਚ ਕੀਤਾ ਗਿਆ ਸੀ। ਹੁਣ ਕੰਪਨੀ ਨੇ ਮੰਗਲਵਾਰ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਪੋਸਟ ਸ਼ੇਅਰ ਕਰਕੇ ਇਸ ਫੋਨ ਦੇ ਨਵੇਂ ਕਲਰ ਆਪਸ਼ਨ ਨਾਲ ਆਉਣ ਬਾਰੇ ਜਾਣਕਾਰੀ ਦਿੱਤੀ ਹੈ।
Oneplus 12 ਭਾਰਤ 'ਚ ਨਵੇਂ ਕਲਰ ਆਪਸ਼ਨ ਦੇ ਨਾਲ ਜਲਦ ਹੋ ਸਕਦੈ ਲਾਂਚ, ਕੰਪਨੀ ਨੇ ਸ਼ੇਅਰ ਕੀਤੀ ਜਾਣਕਾਰੀ - Oneplus 12 New Color - ONEPLUS 12 NEW COLOR
Oneplus 12 New Color: Oneplus ਆਪਣੇ ਭਾਰਤੀ ਗ੍ਰਾਹਕਾਂ ਲਈ Oneplus 12 ਸਮਾਰਟਫੋਨ ਨੂੰ ਨਵੇਂ ਕਲਰ ਆਪਸ਼ਨ ਦੇ ਨਾਲ ਲਿਆਉਣ ਦੀ ਤਿਆਰੀ 'ਚ ਹੈ। ਦੱਸ ਦਈਏ ਕਿ ਇਹ Oneplus 12 ਦਾ ਤੀਜਾ ਕਲਰ ਹੋਵੇਗਾ।
Published : May 29, 2024, 1:12 PM IST
Oneplus 12 ਨਵੇਂ ਕਲਰ ਆਪਸ਼ਨ ਨਾਲ ਹੋਵੇਗਾ ਲਾਂਚ:Oneplus 12 ਨਵੇਂ ਕਲਰ ਆਪਸ਼ਨ ਦੇ ਨਾਲ ਜਲਦ ਹੀ ਭਾਰਤ 'ਚ ਲਾਂਚ ਹੋ ਸਕਦਾ ਹੈ। ਇਹ Oneplus 12 ਦਾ ਤੀਜਾ ਕਲਰ ਹੋਵੇਗਾ। ਫਿਲਹਾਲ, ਕੰਪਨੀ ਨੇ ਇਸਦੀ ਲਾਂਚ ਡੇਟ ਬਾਰੇ ਕੋਈ ਜਾਣਕਾਰੀ ਸ਼ੇਅਰ ਨਹੀਂ ਕੀਤੀ ਹੈ। X 'ਤੇ ਪੋਸਟ ਸ਼ੇਅਰ ਕਰਕੇ Oneplus India ਨੇ ਦੱਸਿਆ ਹੈ ਕਿ Oneplus 12 ਨਵੇਂ ਕਲਰ ਆਪਸ਼ਨ ਦੇ ਨਾਲ ਪੇਸ਼ ਕੀਤਾ ਜਾ ਰਿਹਾ ਹੈ। Oneplus 12 ਦੇ ਨਵੇਂ ਕਲਰ ਦੀ ਤਸਵੀਰ ਵੀ ਸ਼ੇਅਰ ਕੀਤੀ ਗਈ ਹੈ ਅਤੇ ਲੋਕਾਂ ਨੂੰ ਰੰਗ ਦਾ ਅੰਦਾਜ਼ਾ ਲਗਾਉਣ ਲਈ ਕਿਹਾ ਗਿਆ ਹੈ। ਕਈ ਲੋਕ ਇਸ ਪੋਸਟ ਥੱਲੇ ਕੰਮੈਟ ਕਰ ਰਹੇ ਹਨ ਅਤੇ ਇਸ ਫੋਨ ਦੇ ਰੰਗ ਨੂੰ Glacial White ਦੱਸ ਰਹੇ ਹਨ।
- WWDC 2024 ਇਵੈਂਟ ਜੂਨ ਦੀ ਇਸ ਤਰੀਕ ਨੂੰ ਹੋਵੇਗਾ, ਹੋਣਗੇ ਕਈ ਵੱਡੇ ਐਲਾਨ - WWDC 2024 Event
- Nothing Phone 2a ਅੱਜ ਹੋਵੇਗਾ ਦੋ ਨਵੇਂ ਕਲਰ ਆਪਸ਼ਨਾਂ ਦੇ ਨਾਲ ਲਾਂਚ, ਜਾਣੋ ਪੂਰੀ ਡਿਟੇਲ - Nothing Phone 2a in Red and Yellow
- Realme GT 6T ਦੀ ਅੱਜ ਪਹਿਲੀ ਸੇਲ, ਡਿਸਕਾਊਂਟ ਦੇ ਨਾਲ ਘੱਟ ਕੀਮਤ 'ਤੇ ਖਰੀਦ ਸਕੋਗੇ ਸ਼ਾਨਦਾਰ ਸਮਾਰਟਫੋਨ - Realme GT 6T First Sale
Oneplus 12 ਸਮਾਰਟਫੋਨ ਦੇ ਫੀਚਰਸ:ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.82 ਇੰਚ ਦੀ HD+LTPO 4.0 AMOLED ਸਕ੍ਰੀਨ ਮਿਲ ਸਕਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ ਸਨੈਪਡ੍ਰੈਗਨ 8 ਜੇਨ 3 ਚਿਪਸੈੱਟ ਮਿਲ ਸਕਦੀ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ ਟ੍ਰਿਪਲ ਕੈਮਰਾ ਸੈਟਅੱਪ ਮਿਲ ਸਕਦਾ ਹੈ, ਜਿਸ 'ਚ 50MP Sony LYT-808 ਦਾ ਪ੍ਰਾਈਮਰੀ ਕੈਮਰਾ, 48MP ਦਾ ਅਲਟ੍ਰਾ ਵਾਈਡ ਐਂਗਲ ਅਤੇ 64MP ਦਾ ਪੈਰੀਸਕੋਪ ਟੈਲੀਫੋਟੋ ਲੈਂਸ ਸ਼ਾਮਲ ਹੋ ਸਕਦਾ ਹੈ। ਸੈਲਫ਼ੀ ਲਈ ਇਸ ਫੋਨ 'ਚ 32MP ਦਾ ਫਰੰਟ ਕੈਮਰਾ ਮਿਲਦਾ ਹੈ। ਇਸ ਫੋਨ 'ਚ 5,400mAh ਦੀ ਬੈਟਰੀ ਮਿਲੇਗੀ, ਜੋ ਕਿ 100ਵਾਟ ਦੀ SUPERVOOC ਵਾਈਰਡ ਚਾਰਜਿੰਗ ਨੂੰ ਸਪੋਰਟ ਕਰੇਗੀ।