ਹੈਦਰਾਬਾਦ:ਪੈਰਿਸ ਓਲੰਪਿਕ 2024 ਖਤਮ ਹੋ ਗਿਆ ਹੈ। ਇਸ ਮੌਕੇ ਗੂਗਲ ਨੇ ਡੂਡਲ ਬਣਾ ਕੇ ਐਥਲੀਟਾਂ ਨੂੰ ਵਧਾਈ ਦਿੱਤੀ ਹੈ। ਦੱਸ ਦਈਏ ਕਿ ਗੂਗਲ ਨੇ ਪੈਰਿਸ ਓਲੰਪਿਕ 2024 ਦੀ ਸ਼ੁਰੂਆਤ 'ਤੇ ਵੀ ਪਹਿਲਾ ਡੂਡਲ 26 ਜੁਲਾਈ ਨੂੰ ਬਣਾਇਆ ਸੀ ਅਤੇ ਅੱਜ ਪੈਰਿਸ ਓਲੰਪਿਕ 2024 ਨੂੰ ਲੈ ਕੇ ਆਖਰੀ ਡੂਡਲ ਬਣਾਇਆ ਹੈ। ਗੂਗਲ ਪਿਛਲੇ ਕੁਝ ਦਿਨਾਂ ਤੋਂ ਓਲੰਪਿਕ ਖੇਡਾਂ ਲਈ ਰੋਜ਼ਾਨਾਂ ਇੱਕ ਨਵਾਂ ਡੂਡਲ ਜਾਰੀ ਕਰ ਰਿਹਾ ਹੈ, ਜਿਸਦੇ ਚਲਦਿਆਂ ਅੱਜ ਪੈਰਿਸ ਓਲੰਪਿਕ 2024 ਖਤਮ ਹੋਣ 'ਤੇ ਕੰਪਨੀ ਨੇ Paris Games Conclude ਨੂੰ ਲੈ ਕੇ ਡੂਡਲ ਬਣਾਇਆ ਹੈ।
ਗੂਗਲ ਨੇ ਦਿੱਤੀ ਐਥਲੀਟਾਂ ਨੂੰ ਵਧਾਈ:ਪੈਰਿਸ ਓਲੰਪਿਕ ਲਈ ਤਿਆਰ ਕੀਤੇ ਗਏ ਇਸ ਡੂਡਲ ਬਾਰੇ ਜਾਣਕਾਰੀ ਦਿੰਦੇ ਹੋਏ ਕੰਪਨੀ ਨੇ ਕਿਹਾ ਹੈ ਕਿ 2024 ਪੈਰਿਸ ਗੇਮਸ, ਵਿਦਾਇਗੀ - ਇਹ ਡੂਡਲ ਦੇਸ਼ ਦੇ ਰਾਸ਼ਟਰੀ ਸਟੇਡੀਅਮ, ਸਟੈਡ ਡੀ ਫਰਾਂਸ ਵਿਖੇ ਫਾਈਨਲ ਦਾ ਜਸ਼ਨ ਮਨਾਉਂਦਾ ਹੈ।