ਹੈਦਰਾਬਾਦ: X ਦਾ ਇਸਤੇਮਾਲ ਕਈ ਯੂਜ਼ਰਸ ਕਰਦੇ ਹਨ। ਪਰ ਇਸ ਐਪ ਨੂੰ ਲਗਾਤਾਰ ਤਕਨੀਕੀ ਖਰਾਬੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਕਰਕੇ ਯੂਜ਼ਰਸ ਪਰੇਸ਼ਾਨ ਰਹਿੰਦੇ ਹਨ। ਇਸ ਲਈ ਮਸਕ ਇਸ ਐਪ 'ਚ ਨਵੇਂ ਅਪਡੇਟ ਪੇਸ਼ ਕਰਦੇ ਰਹਿੰਦੇ ਹਨ। ਹੁਣ X ਨੇ ਐਲਾਨ ਕੀਤਾ ਹੈ ਕਿ ਲਾਈਵਸਟ੍ਰੀਮਿੰਗ ਸੁਵਿਧਾ ਜਲਦ ਹੀ ਸਿਰਫ਼ ਪ੍ਰੀਮੀਅਮ ਸਬਸਕ੍ਰਾਈਬਰਸ ਲਈ ਉਪਲਬਧ ਹੋਵੇਗੀ। ਇਸ ਤੋਂ ਬਾਅਦ ਬਾਕੀ ਯੂਜ਼ਰਸ X 'ਤੇ ਲਾਈਵਸਟ੍ਰੀਮਿੰਗ ਨਹੀਂ ਕਰ ਸਕਣਗੇ। ਹਾਲਾਂਕਿ, ਅਜੇ ਇਹ ਸਪੱਸ਼ਟ ਨਹੀਂ ਕੀਤਾ ਗਿਆ ਹੈ ਕਿ ਇਹ ਬਦਲਾਅ ਕਦੋ ਹੋਵੇਗਾ।
X ਨੇ ਲਾਈਵਸਟ੍ਰੀਮਿੰਗ ਕਰਨ ਵਾਲੇ ਯੂਜ਼ਰਸ ਲਈ ਕੀਤਾ ਐਲਾਨ: X ਦੇ ਅਧਿਕਾਰਿਤ ਲਾਈਵ ਪ੍ਰੋਫਾਈਲ ਨੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਲਿਖਿਆ ਹੈ ਕਿ," ਜਲਦ ਹੀ ਸਿਰਫ਼ ਪ੍ਰੀਮੀਅਮ ਸਬਸਕ੍ਰਾਈਬਰਸ ਹੀ X 'ਤੇ ਲਾਈਵਸਟ੍ਰੀਮ ਕਰ ਸਕਣਗੇ। ਇਸ 'ਚ X ਏਕੀਕਰਣ ਵਾਲੇ ਏਨਕੋਡਰ ਤੋਂ ਲਾਈਵ ਜਾਣਾ ਵੀ ਸ਼ਾਮਲ ਹੈ। ਲਾਈਵਸਟ੍ਰੀਮਿੰਗ ਕਰਦੇ ਰਹਿਣ ਲਈ ਯੂਜ਼ਰਸ ਨੂੰ ਪ੍ਰੀਮੀਅਮ 'ਚ ਅਪਗ੍ਰੇਡ ਕਰਨਾ ਹੋਵੇਗਾ।"
X ਦੇ ਪ੍ਰੀਮੀਅਮ ਸਬਸਕ੍ਰਿਪਸ਼ਨ ਦੀ ਕੀਮਤ: X ਦੇ ਪ੍ਰੀਮੀਅਮ ਸਬਸਕ੍ਰਿਪਸ਼ਨ ਦੀ ਵੈੱਬ 'ਤੇ ਕੀਮਤ 215 ਰੁਪਏ ਤੋਂ ਸ਼ੁਰੂ ਹੁੰਦੀ ਹੈ ਅਤੇ ਪ੍ਰੀਮੀਅਮ+ਟਿਅਰ ਲਈ 1,133 ਰੁਪਏ ਹੈ।
ਇਨ੍ਹਾਂ ਪਲੇਟਫਾਰਮਾਂ 'ਤੇ ਲਾਈਵਸਟ੍ਰੀਮਿੰਗ ਦੀ ਸੁਵਿਧਾ ਫ੍ਰੀ: ਦੱਸ ਦਈਏ ਕਿ ਇੰਸਟਾਗ੍ਰਾਮ, ਫੇਸਬੁੱਕ, Youtube ਅਤੇ TikTok ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਲਾਈਵਸਟ੍ਰੀਮਿੰਗ ਲਈ ਕਿਸੇ ਪ੍ਰੀਮੀਅਮ ਸਬਸਕ੍ਰਿਪਸ਼ਨ ਦੀ ਲੋੜ ਨਹੀਂ ਹੁੰਦੀ ਹੈ। ਇਨ੍ਹਾਂ ਪਲੇਟਫਾਰਮਾਂ 'ਤੇ ਇਹ ਸੁਵਿਧਾ ਫ੍ਰੀ ਹੈ। ਅਜਿਹੇ 'ਚ X ਅਜਿਹਾ ਪਲੇਟਫਾਰਮ ਬਣ ਜਾਵੇਗਾ, ਜੋ ਲਾਈਵਸਟ੍ਰੀਮਿੰਗ ਲਈ ਪ੍ਰੀਮੀਅਮ ਸਬਸਕ੍ਰਿਪਸ਼ਨ ਦੀ ਮੰਗ ਕਰਦਾ ਹੈ।
X 'ਚ ਹੋ ਚੁੱਕੇ ਨੇ ਕਈ ਬਦਲਾਅ: ਐਲੋਨ ਮਸਕ ਨੇ ਸਾਲ 2022 'ਚ X ਨੂੰ ਖਰੀਦਿਆਂ ਸੀ, ਜਿਸ ਤੋਂ ਬਾਅਦ ਉਹ ਇਸ ਪਲੇਟਫਾਰਮ 'ਚ ਕਈ ਬਦਲਾਅ ਕਰ ਚੁੱਕੇ ਹਨ। ਇਨ੍ਹਾਂ ਬਦਲਾਵਾਂ 'ਚ ਪੁਰਾਣੇ ਵੈਰੀਫਾਈਡ ਪ੍ਰੋਗਰਾਮ ਨੂੰ ਖਤਮ ਕਰਨਾ, ਕੰਪਨੀ ਦਾ ਨਾਮ ਟਵਿੱਟਰ ਤੋਂ ਬਦਲ ਕੇ X ਰੱਖਣਾ ਅਤੇ ਅਕਾਊਂਟਸ ਨੂੰ ਬਲੌਕ ਕਰਨ ਦੀ ਸੁਵਿਧਾ ਨੂੰ ਹਟਾਉਣਾ ਆਦਿ ਸ਼ਾਮਲ ਹੈ।