ਹੈਦਰਾਬਾਦ:ਸੰਚਾਰ ਖੇਤਰ 'ਚ ਪਛੜੀ ਮੰਨੀ ਜਾਣ ਵਾਲੀ ਸਰਕਾਰੀ ਟੈਲੀਕਾਮ ਕੰਪਨੀ BSNL ਹੁਣ ਤੇਜ਼ੀ ਨਾਲ ਆਪਣੇ ਆਪ ਨੂੰ ਅਪਗ੍ਰੇਡ ਕਰ ਰਹੀ ਹੈ। ਕੰਪਨੀ 4ਜੀ ਅਤੇ 5ਜੀ ਨੈਟਵਰਕਸ 'ਤੇ ਕੰਮ ਕਰ ਰਹੀ ਹੈ ਅਤੇ ਅਗਲੇ ਸਾਲ ਦੇ ਸ਼ੁਰੂ ਵਿੱਚ ਇਸਨੂੰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਹੁਣ ਬੀਐਸਐਨਐਲ ਨੇ ਦੇਸ਼ ਦੇ ਚੋਣਵੇਂ ਖੇਤਰਾਂ ਵਿੱਚ ਪਹਿਲੀ ਫਾਈਬਰ-ਅਧਾਰਿਤ ਇੰਟਰਾਨੈੱਟ ਟੀਵੀ ਸੇਵਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।
BSNL ਸ਼ੂਰੂ ਕਰ ਰਿਹਾ ਹੈ IFTV ਸੇਵਾ
ਕੰਪਨੀ ਨੇ ਇਹ ਸੇਵਾ IFTV ਨਾਂ ਨਾਲ ਸ਼ੁਰੂ ਕੀਤੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਇਸ ਨੂੰ ਪਹਿਲੀ ਵਾਰ ਪਿਛਲੇ ਮਹੀਨੇ BSNL ਦੇ ਨਵੇਂ ਲੋਗੋ ਅਤੇ ਛੇ ਹੋਰ ਨਵੀਆਂ ਸੇਵਾਵਾਂ ਦੇ ਨਾਲ ਲਾਂਚ ਕੀਤਾ ਸੀ। ਇਹ BSNL ਦੇ ਫਾਈਬਰ-ਟੂ-ਦੀ-ਹੋਮ (FTTH) ਨੈੱਟਵਰਕ ਦੀ ਵਰਤੋਂ ਕਰਨ ਵਾਲੇ ਉਪਭੋਗਤਾਵਾਂ ਨੂੰ ਲਾਈਵ ਟੀਵੀ ਸੇਵਾ ਅਤੇ ਪੇ ਟੀਵੀ ਦੀ ਸਹੂਲਤ ਪ੍ਰਦਾਨ ਕਰਦਾ ਹੈ।
ਜ਼ਿਕਰਯੋਗ ਹੈ ਕਿ ਇਹ ਵਿਕਾਸ ਉਦੋਂ ਹੋਇਆ ਹੈ ਜਦੋਂ ਬੀਐਸਐਨਐਲ ਨੇ ਨੈਸ਼ਨਲ ਵਾਈ-ਫਾਈ ਰੋਮਿੰਗ ਸੇਵਾ ਸ਼ੁਰੂ ਕੀਤੀ ਹੈ, ਜੋ ਕਿ ਕੰਪਨੀ ਦੇ ਗ੍ਰਾਹਕਾਂ ਨੂੰ ਦੇਸ਼ ਭਰ ਦੇ ਬੀਐਸਐਨਐਲ ਹੌਟਸਪੌਟਸ 'ਤੇ ਹਾਈ-ਸਪੀਡ ਇੰਟਰਨੈਟ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੰਦੀ ਹੈ, ਜਿਸ ਨਾਲ ਉਨ੍ਹਾਂ ਦੀ ਡਾਟਾ ਲਾਗਤ ਘੱਟ ਜਾਂਦੀ ਹੈ।
BSNL ਨੇ ਪੋਸਟ ਸ਼ੇਅਰ ਕਰਕੇ ਦਿੱਤੀ ਜਾਣਕਾਰੀ
BSNL ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਇੱਕ ਪੋਸਟ ਵਿੱਚ ਜਾਣਕਾਰੀ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਨਵੀਂ IFTV ਸੇਵਾ ਮੱਧ ਪ੍ਰਦੇਸ਼ ਅਤੇ ਤਾਮਿਲਨਾਡੂ ਦੇ ਗ੍ਰਾਹਕਾਂ ਨੂੰ ਹਾਈ ਸਟ੍ਰੀਮਿੰਗ ਗੁਣਵੱਤਾ ਵਿੱਚ 100 ਤੋਂ ਜ਼ਿਆਦਾ ਲਾਈਵ ਟੀਵੀ ਚੈਨਲਾਂ ਦਾ ਆਨੰਦ ਲੈਣ ਦੇ ਯੋਗ ਬਣਾਏਗੀ। ਇਸ ਤੋਂ ਇਲਾਵਾ, ਇਹ Pay TV ਕੰਟੈਟ ਵੀ ਪ੍ਰਦਾਨ ਕਰੇਗਾ। Jio ਅਤੇ Airtel ਦੁਆਰਾ ਦਿੱਤੇ ਜਾਣ ਵਾਲੀਆਂ ਹੋਰ ਲਾਈਵ ਟੀਵੀ ਸੇਵਾਵਾਂ ਦੇ ਉਲਟ, ਜਿੱਥੇ ਸਟ੍ਰੀਮਿੰਗ ਦੁਆਰਾ ਖਪਤ ਕੀਤੇ ਗਏ ਡਾਟਾ ਨੂੰ ਮਾਸਿਕ ਕੋਟਾ ਨਾਲ ਕੱਟ ਲਿਆ ਜਾਂਦਾ ਹੈ, BSNL IFTV ਦੇ ਨਾਲ ਅਜਿਹਾ ਨਹੀਂ ਹੋਵੇਗਾ।