ਹੈਦਰਾਬਾਦ: Motorola ਆਪਣੇ ਭਾਰਤੀ ਗ੍ਰਾਹਕਾਂ ਲਈ Moto G45 5G ਸਮਾਰਟਫੋਨ ਲਾਂਚ ਕਰਨ ਜਾ ਰਿਹਾ ਹੈ। ਹੁਣ ਇਸ ਫੋਨ ਦੀ ਲਾਂਚ ਡੇਟ ਬਾਰੇ ਜਾਣਕਾਰੀ ਸਾਹਮਣੇ ਆਈ ਗਈ ਹੈ। Moto G45 5G ਸਮਾਰਟਫੋਨ 21 ਅਗਸਤ ਨੂੰ ਲਾਂਚ ਹੋ ਰਿਹਾ ਹੈ। ਦੱਸ ਦਈਏ ਕਿ ਦੇਸ਼ 'ਚ 5G ਸਮਾਰਟਫੋਨ ਦੀ ਮੰਗ ਕਾਫ਼ੀ ਤੇਜ਼ੀ ਨਾਲ ਵੱਧ ਰਹੀ ਹੈ। ਅਜਿਹੇ 'ਚ ਕੰਪਨੀ Moto G45 5G ਸਮਾਰਟਫੋਨ ਲਾਂਚ ਕਰਨ ਵਾਲੀ ਹੈ।
Moto G45 5G ਸਮਾਰਟਫੋਨ ਦੀ ਲਾਂਚ ਡੇਟ ਆਈ ਸਾਹਮਣੇ, ਕੀਮਤ 15 ਹਜ਼ਾਰ ਤੋਂ ਵੀ ਘੱਟ - Moto G45 5G Launch Date - MOTO G45 5G LAUNCH DATE
Moto G45 5G Launch Date: Motorola ਆਪਣੇ ਗ੍ਰਾਹਕਾਂ ਲਈ Moto G45 5G ਸਮਾਰਟਫੋਨ ਲਾਂਚ ਕਰਨ ਦੀ ਤਿਆਰੀ ਵਿੱਚ ਹੈ। ਕੰਪਨੀ ਨੇ ਇਸ ਫੋਨ ਦੀ ਲਾਂਚ ਡੇਟ ਦਾ ਖੁਲਾਸਾ ਕਰ ਦਿੱਤਾ ਹੈ।
Published : Aug 16, 2024, 2:50 PM IST
Moto G45 5G ਸਮਾਰਟਫੋਨ ਦੇ ਫੀਚਰਸ: ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.5 ਇੰਚ ਦੀ ਡਿਸਪਲੇ ਮਿਲ ਸਕਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਇਹ ਡਿਸਪਲੇ ਕਾਰਨਿੰਗ ਗੋਰਿਲਾ ਗਲਾਸ 3 ਪ੍ਰੋਟੈਕਸ਼ਨ ਦੇ ਨਾਲ ਆਉਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਸਨੈਪਡ੍ਰੈਗਨ 6s ਜੇਨ 3 ਚਿਪਸੈੱਟ ਮਿਲ ਸਕਦੀ ਹੈ। ਫੋਟੋਗ੍ਰਾਫ਼ੀ ਲਈ ਇਸ ਫੋਨ 'ਚ 50MP ਦਾ ਕਵਾਡ ਕੈਮਰਾ ਅਤੇ ਸੈਲਫ਼ੀ ਲਈ ਫਰੰਟ ਕੈਮਰਾ ਮਿਲ ਸਕਦਾ ਹੈ। Moto G45 5G ਸਮਾਰਟਫੋਨ ਨੂੰ 8GB ਰੈਮ ਅਤੇ 128GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਇਸ ਫੋਨ 'ਚ 4,500mAh ਦੀ ਬੈਟਰੀ ਦਿੱਤੀ ਜਾ ਸਕਦੀ ਹੈ।
- ਗੂਗਲ ਨੇ ਲਾਂਚ ਕੀਤਾ Gemini Live AI, ਇਨਸਾਨਾਂ ਵਾਂਗ ਯੂਜ਼ਰਸ ਨਾਲ ਕਰੇਗਾ ਗੱਲਬਾਤ - Google Gemini Live AI launch
- Google Pixel 9 ਸੀਰੀਜ਼ ਲਾਂਚ, ਸ਼ਾਨਦਾਰ ਕੈਮਰਾ ਅਤੇ ਸਟੋਰੇਜ ਆਪਸ਼ਨਾਂ ਦੇ ਨਾਲ ਲੈਸ ਹੈ ਇਹ ਫੋਨ - Google Pixel 9 Launch
- ਰੱਖੜੀ ਮੌਕੇ ਗਿਫ਼ਟ ਦੇਣ ਲਈ 10 ਹਜ਼ਾਰ ਰੁਪਏ ਤੋਂ ਘੱਟ ਕੀਮਤ ਵਾਲੇ ਸ਼ਾਨਦਾਰ ਸਮਾਰਟਫੋਨਾਂ ਦੀ ਸੂਚੀ ਦੇਖੋ, ਭੈਣ ਹੋ ਜਾਵੇਗੀ ਖੁਸ਼ - Raksha Bandhan Special
Moto G45 5G ਦੀ ਕੀਮਤ: ਫਿਲਹਾਲ, ਕੰਪਨੀ ਨੇ Moto G45 5G ਸਮਾਰਟਫੋਨ ਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ ਹੈ, ਪਰ ਕਿਹਾ ਜਾ ਰਿਹਾ ਹੈ ਕਿ ਇਸ ਫੋਨ ਨੂੰ 15 ਹਜ਼ਾਰ 'ਚ ਪੇਸ਼ ਕੀਤਾ ਜਾ ਸਕਦਾ ਹੈ। ਇਸ ਫੋਨ ਨੂੰ ਲਾਲ, ਗ੍ਰੀਨ ਅਤੇ ਬਲੂ ਕਲਰ ਆਪਸ਼ਨਾਂ ਦੇ ਨਾਲ ਲਿਆਂਦਾ ਜਾ ਸਕਦਾ ਹੈ। Moto G45 5G ਸਮਾਰਟਫੋਨ ਨੂੰ ਤੁਸੀਂ ਫਲਿੱਪਕਾਰਟ ਰਾਹੀ ਖਰੀਦ ਸਕਦੇ ਹੋ।