ETV Bharat / technology

Flipkart ਅਤੇ Amazon ਦੀ ਸੇਲ ਸ਼ੁਰੂ, ਆਈਫੋਨਾਂ ਤੋਂ ਲੈ ਕੇ ਹੋਰ ਵੀ ਕਈ ਡਿਵਾਈਸਾਂ 'ਤੇ ਮਿਲ ਰਹੀ ਹੈ ਭਾਰੀ ਛੋਟ - REPUBLIC DAY SALE 2025

ਫਲਿੱਪਕਾਰਟ ਅਤੇ ਐਮਾਜ਼ਾਨ ਦੀ ਸੇਲ ਸ਼ੁਰੂ ਹੋ ਗਈ ਹੈ। ਇਸ ਸੇਲ 'ਚ ਆਈਫੋਨ 16 ਸੀਰੀਜ਼ ਅਤੇ ਹੋਰ ਕਈ ਚੀਜ਼ਾਂ 'ਤੇ ਛੋਟ ਦਿੱਤੀ ਜਾ ਰਹੀ ਹੈ।

REPUBLIC DAY SALE 2025
REPUBLIC DAY SALE 2025 (Amazon/Flipkart)
author img

By ETV Bharat Tech Team

Published : Jan 13, 2025, 9:58 AM IST

ਫਲਿੱਪਕਾਰਟ ਅਤੇ ਐਮਾਜ਼ਾਨ ਆਪਣੇ ਗ੍ਰਾਹਕਾਂ ਨੂੰ ਖੁਸ਼ ਕਰਨ ਲਈ ਸੇਲ ਦਾ ਆਯੋਜਨ ਕਰਦੇ ਰਹਿੰਦੇ ਹਨ। ਹੁਣ ਇੱਕ ਵਾਰ ਫਿਰ ਫਲਿੱਪਕਾਰਟ ਅਤੇ ਐਮਾਜ਼ਾਨ ਦੀ ਸੇਲ ਸ਼ੁਰੂ ਹੋ ਗਈ ਹੈ। ਫਲਿੱਪਕਾਰਟ ਪਲੱਸ ਅਤੇ ਐਮਾਜ਼ਾਨ ਪ੍ਰਾਈਮ ਮੈਬਰਾਂ ਲਈ ਸੇਲ 13 ਜਨਵਰੀ ਦੀ ਅੱਧੀ ਰਾਤ ਨੂੰ ਸ਼ੁਰੂ ਹੋ ਗਈ ਸੀ ਅਤੇ ਬਾਕੀ ਗ੍ਰਾਹਕਾਂ ਲਈ 13 ਜਨਵਰੀ ਯਾਨੀ ਕੀ ਅੱਜ ਦੁਪਹਿਰ 12 ਵਜੇ ਸੇਲ ਸ਼ੁਰੂ ਹੋਵੇਗੀ। ਦੋਨੋ ਹੀ ਕੰਪਨੀਆਂ ਐਪਲ ਸਮੇਤ ਕਈ ਵੱਡੇ ਪ੍ਰੋਡਕਟਸ 'ਤੇ ਭਾਰੀ ਡਿਸਕਾਊਂਟ ਦੇ ਰਹੀਆਂ ਹਨ।

ਆਈਫੋਨ 'ਤੇ ਮਿਲ ਰਹੀ ਛੋਟ

ਫਲਿੱਪਕਾਰਟ ਸੇਲ ਦੌਰਾਨ ਆਈਫੋਨ 'ਤੇ ਭਾਰੀ ਛੋਟ ਦਿੱਤੀ ਜਾ ਰਹੀ ਹੈ। ਤੁਸੀਂ ਇਸ ਸੇਲ 'ਚ ਆਈਫੋਨ 16 ਨੂੰ ਸਿਰਫ਼ 63,999 ਰੁਪਏ 'ਚ ਖਰੀਦ ਸਕਦੇ ਹੋ ਜਦਕਿ ਇਸਦੀ ਲਾਂਚਿੰਗ ਕੀਮਤ 79,900 ਰੁਪਏ ਸੀ। ਆਈਫੋਨ 16 ਪਲੱਸ 73,999 ਰੁਪਏ 'ਚ ਮਿਲ ਰਿਹਾ ਹੈ ਅਤੇ ਪ੍ਰੋ ਮਾਡਲ 1,02,900 ਰੁਪਏ ਅਤੇ ਆਈਫੋਨ 16 ਪ੍ਰੋ ਮੈਕਸ 1,27,900 ਰੁਪਏ 'ਚ ਖਰੀਦਣ ਲਈ ਉਪਲਬਧ ਹੈ। ਇਸ ਤੋਂ ਇਲਾਵਾ Pixel, Motorola ਅਤੇ Samsung ਦੀਆਂ ਡਿਵਾਈਸਾਂ 'ਤੇ ਵੀ ਛੋਟ ਦਿੱਤੀ ਜਾ ਰਹੀ ਹੈ।

ਐਮਾਜ਼ਾਨ 'ਤੇ ਵੀ ਕਈ ਡਿਵਾਈਸਾਂ 'ਤੇ ਮਿਲ ਰਹੀ ਛੋਟ

ਫਲਿੱਪਕਾਰਟ ਦੀ ਤਰ੍ਹਾਂ ਐਮਾਜ਼ਾਨ 'ਤੇ ਵੀ ਕਈ ਡਿਵਾਈਸਾਂ ਨੂੰ ਛੋਟ ਦੇ ਨਾਲ ਵੇਚਿਆ ਜਾ ਰਿਹਾ ਹੈ। ਇਸ ਸੇਲ 'ਚ ਸਮਾਰਟ ਟੀਵੀ, ਪ੍ਰੋਜੈਕਟਰ ਅਤੇ ਘਰ ਦੇ ਸਾਮਾਨ 'ਤੇ 65 ਫੀਸਦੀ ਤੱਕ ਦੀ ਛੋਟ ਮਿਲ ਰਹੀ ਹੈ। ਏਅਰਫੋਨ ਅਤੇ ਮਾਈਕ ਵਰਗੀਆਂ ਚੀਜ਼ਾਂ ਦੀ ਕੀਮਤ ਸਿਰਫ਼ 199 ਰੁਪਏ ਤੋਂ ਸ਼ੁਰੂ ਹੋ ਰਹੀ ਹੈ। ਇਸ ਸੇਲ 'ਚ ਵਾਸ਼ਿੰਗ ਮਸ਼ੀਨ 'ਤੇ ਵੀ ਛੋਟ ਦਿੱਤੀ ਜਾ ਰਹੀ ਹੈ। ਇਸ ਲਈ ਤੁਸੀਂ ਐਮਾਜ਼ਾਨ ਅਤੇ ਫਲਿੱਪਕਾਰਟ ਦੀ ਸੇਲ ਦਾ ਪੂਰਾ ਲਾਭ ਲੈ ਸਕਦੇ ਹੋ।

ਫੋਨਾਂ 'ਤੇ ਡਿਸਕਾਊਂਟ

ਐਮਾਜ਼ਾਨ ਦੀ ਸੇਲ 'ਚ ਗ੍ਰਾਹਕਾਂ ਨੂੰ ਨਵੇਂ ਲਾਂਚ ਹੋਏ ਫੋਨਾਂ 'ਤੇ ਵੀ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸ ਲਿਸਟ 'ਚ OnePlus 13, OnePlus 13R, iPhone 15, Galaxy M35, Galaxy S23, Honor 200 ਅਤੇ Realme Narzo N61 ਆਦਿ ਫੋਨ ਸ਼ਾਮਲ ਹਨ, ਜਿਨ੍ਹਾਂ ਨੂੰ ਤੁਸੀਂ ਘੱਟ ਕੀਮਤ ਦੇ ਨਾਲ ਖਰੀਦਣ ਦਾ ਮੌਕਾ ਪਾ ਸਕਦੇ ਹੋ।

ਇਹ ਵੀ ਪੜ੍ਹੋ:-

ETV Bharat Logo

Copyright © 2025 Ushodaya Enterprises Pvt. Ltd., All Rights Reserved.