ਹੈਦਰਾਬਾਦ: Lava ਆਪਣੇ ਗ੍ਰਾਹਕਾਂ ਲਈ Lava Yuva 4 Pro 5G ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਟਿਪਸਟਰ ਪਾਰਸ ਗੁਗਲਾਨੀ ਨੇ ਇਸ ਸਮਾਰਟਫੋਨ ਦੇ ਫੀਚਰਸ ਅਤੇ ਲਾਈਵ ਇਮੇਜ਼ ਦਿਖਾਉਣ ਲਈ 91ਮੋਬਾਈਲਸ ਹਿੰਦੀ ਦੇ ਨਾਲ ਸਾਝੇਦਾਰੀ ਕੀਤੀ ਹੈ। ਫਿਲਹਾਲ, ਕੰਪਨੀ ਵੱਲੋ ਇਸ ਸਮਾਰਟਫੋਨ ਨੂੰ ਲੈ ਕੇ ਕੋਈ ਅਧਿਕਾਰਿਤ ਤੌਰ 'ਤੇ ਜਾਣਕਾਰੀ ਨਹੀਂ ਦਿੱਤੀ ਗਈ ਹੈ।
Lava Yuva 4 Pro 5G ਸਮਾਰਟਫੋਨ ਜਲਦ ਹੋ ਸਕਦੈ ਲਾਂਚ, ਫੀਚਰਸ ਹੋਏ ਲੀਕ
Lava Yuva 4 Pro 5G Features Leak: Lava ਆਪਣੇ ਗ੍ਰਾਹਕਾਂ ਲਈ Lava Yuva 4 Pro 5G ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਟਿਪਸਟਰ ਪਾਰਸ ਗੁਗਲਾਨੀ ਨੇ ਇਸ ਫੋਨ ਦੀ ਤਸਵੀਰ ਸ਼ੇਅਰ ਕਰਕੇ ਜਾਣਕਾਰੀ ਦਿੱਤੀ ਹੈ।
Published : Jan 25, 2024, 12:43 PM IST
|Updated : Jan 25, 2024, 12:55 PM IST
Lava Yuva 4 Pro 5G ਦੇ ਫੀਚਰਸ: ਸ਼ੇਅਰ ਕੀਤੀਆਂ ਗਈਆ ਤਸਵੀਰਾਂ ਤੋਂ ਇਸ ਗੱਲ੍ਹ ਦੀ ਪੁਸ਼ਟੀ ਹੋਈ ਹੈ ਕਿ ਇਸ ਸਮਾਰਟਫੋਨ ਦੇ ਕੈਮਰਾ ਮੋਡਿਊਲ 'ਚ ਡਿਊਲ ਕੈਮਰਾ ਅਤੇ LED ਫਲੈਸ਼ ਹੋਣਗੇ। ਤਸਵੀਰਾਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਲਾਵਾ ਸਮਾਰਟਫੋਨ 'ਚ 50-ਮੈਗਾਪਿਕਸਲ ਪ੍ਰਾਇਮਰੀ ਸੈਂਸਰ ਮਿਲੇਗਾ। ਕਿਹਾ ਜਾ ਰਿਹਾ ਹੈ ਕਿ 50-ਮੈਗਾਪਿਕਸਲ ਦੇ ਪ੍ਰਾਇਮਰੀ ਰੀਅਰ ਕੈਮਰੇ ਨੂੰ 2-ਮੈਗਾਪਿਕਸਲ ਦੇ ਸੈਕੰਡਰੀ ਲੈਂਸ ਨਾਲ ਜੋੜਿਆ ਜਾਵੇਗਾ। ਸੈਲਫੀ ਲਈ ਫੋਨ 'ਚ 16-ਮੈਗਾਪਿਕਸਲ ਦਾ ਕੈਮਰਾ ਮਿਲ ਸਕਦਾ ਹੈ। ਤਸਵੀਰਾਂ 'ਚ ਇਸ ਸਮਾਰਟਫੋਨ ਦੇ ਖੱਬੇ ਪਾਸੇ ਲਾਵਾ ਬ੍ਰਾਡਿੰਗ ਅਤੇ 5G ਟੈਗ ਦੇਖਿਆ ਜਾ ਸਕਦਾ ਹੈ। ਇੰਟਰਨੈੱਟ 'ਤੇ ਲੀਕ ਹੋਇਆ ਤਸਵੀਰਾਂ ਤੋਂ ਪੁਸ਼ਟੀ ਹੋਈ ਹੈ ਕਿ ਇਸ ਸਮਾਰਟਫੋਨ ਨੂੰ ਬਲੂ ਕਲਰ 'ਚ ਪੇਸ਼ ਕੀਤਾ ਜਾ ਸਕਦਾ ਹੈ। Lava Yuva 4 Pro 5G ਸਮਾਰਟਫੋਨ ਹੋਰ ਕਲਰ ਆਪਸ਼ਨਾਂ 'ਚ ਵੀ ਲਾਂਚ ਕੀਤੇ ਜਾਣ ਦੀ ਉਮੀਦ ਹੈ। ਟਿਪਸਟਰ ਨੇ ਦਾਅਵਾ ਕੀਤਾ ਹੈ ਕਿ Lava Yuva 4 Pro 5G ਸਮਾਰਟਫੋਨ 'ਚ ਪ੍ਰੋਸੈਸਰ ਦੇ ਤੌਰ 'ਤੇ ਮੀਡੀਆਟੇਕ Dimensity 6080 ਚਿਪਸੈੱਟ ਮਿਲ ਸਕਦੀ ਹੈ। ਇਹ ਚਿਪਸੈੱਟ 6nm 'ਤੇ ਬਣਿਆ ਹੈ ਅਤੇ ਇਸ 'ਚ 2.4GHz 'ਤੇ ਦੋ ਕਾਰਟੈਕਸ A76 ਕੋਰ, 2.0GHz 'ਤੇ ਛੇ ਕਾਰਟੈਕਸ A55 ਕੋਰ ਅਤੇ ਇੱਕ ਮਾਲੀ G57 MP2 GPU ਹੈ। ਲੀਕ ਤੋਂ ਪਤਾ ਲੱਗਦਾ ਹੈ ਕਿ ਇਸ ਚਿਪਸੈੱਟ ਨੂੰ 6GB ਤੱਕ ਦੀ ਰੈਮ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲ ਸਕਦੀ ਹੈ।
Lava Yuva 4 Pro 5G ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ Lava Yuva 4 Pro 5G ਸਮਾਰਟਫੋਨ ਨੂੰ 10,000 ਰੁਪਏ ਤੋਂ ਘਟ ਕੀਮਤ 'ਚ ਲਾਂਚ ਕੀਤਾ ਜਾ ਸਕਦਾ ਹੈ। ਫਿਲਹਾਲ, ਕੰਪਨੀ ਨੇ ਅਜੇ ਇਸ ਸਮਾਰਟਫੋਨ ਦੀ ਕੀਮਤ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਹੈ।