ਪੰਜਾਬ

punjab

Jio ਦਾ ਨੈੱਟਵਰਕ ਹੋਇਆ ਡਾਊਨ, ਯੂਜ਼ਰਸ ਨੂੰ ਇਨ੍ਹਾਂ ਪਲੇਟਫਾਰਮਾਂ ਦੀ ਵਰਤੋ ਕਰਨ 'ਚ ਆ ਰਹੀ ਹੈ ਮੁਸ਼ਕਿਲ - Jio Network Down

By ETV Bharat Tech Team

Published : Jun 18, 2024, 4:49 PM IST

Jio Network Down: ਦੇਸ਼ ਭਰ 'ਚ ਜੀਓ ਯੂਜ਼ਰਸ ਇੰਟਰਨੈੱਟ ਦੀ ਸਮੱਸਿਆ ਨੂੰ ਲੈ ਕੇ ਸ਼ਿਕਾਇਤ ਕਰ ਰਹੇ ਹਨ। ਜੀਓ ਯੂਜ਼ਰਸ ਨੂੰ ਵਟਸਐਪ, ਇੰਸਟਾਗ੍ਰਾਮ ਅਤੇ ਟੈਲੀਗ੍ਰਾਮ ਆਦਿ ਐਪਾਂ ਦਾ ਇਸਤੇਮਾਲ ਕਰਨ 'ਚ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Jio Network Down
Jio Network Down (Getty Images)

ਹੈਦਰਾਬਾਦ:ਦੇਸ਼ ਭਰ ਦੇ ਜੀਓ ਯੂਜ਼ਰਸ ਇੰਟਰਨੈੱਟ ਨੂੰ ਲੈ ਕੇ ਸ਼ਿਕਾਇਤ ਕਰ ਰਹੇ ਹਨ। ਲੋਕਾਂ ਦੀ ਅੱਜ ਜੀਓ ਸੁਵਿਧਾ ਕੰਮ ਨਹੀਂ ਕਰ ਰਹੀ ਹੈ। ਯੂਜ਼ਰਸ ਵਟਸਐਪ, ਇੰਸਟਾਗ੍ਰਾਮ, X ਸਨੈਪਚੈਟ, Youtube ਅਤੇ ਗੂਗਲ ਸਮੇਤ ਕਈ ਪਲੇਟਫਾਰਮਾਂ ਦਾ ਇਸਤੇਮਾਲ ਕਰਨ 'ਚ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ, 54 ਫੀਸਦੀ ਤੋਂ ਜ਼ਿਆਦਾ ਯੂਜ਼ਰਸ ਨੂੰ ਮੋਬਾਈਲ ਇੰਟਰਨੈੱਟ ਦੀ ਸਮੱਸਿਆ, 38 ਫੀਸਦੀ ਨੂੰ ਜੀਓ ਫਾਈਬਰ ਅਤੇ 7 ਫੀਸਦੀ ਨੂੰ ਮੋਬਾਈਲ ਨੈੱਟਵਰਕ 'ਚ ਰੁਕਾਵਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਜੀਓ ਨੈੱਟਵਰਕ ਹੋਇਆ ਡਾਊਨ: ਪਹਿਲੀ ਵਾਰ ਜੀਓ ਯੂਜ਼ਰਸ ਨੂੰ ਇਸ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਿਆ, ਸਗੋ ਅਪ੍ਰੈਲ 'ਚ ਵੀ ਜੀਓ ਯੂਜ਼ਰਸ ਨੂੰ ਇਸ ਤਰ੍ਹਾਂ ਦੀ ਮੁਸ਼ਕਿਲ ਆਈ ਸੀ। ਅਪ੍ਰੈਲ 'ਚ ਵੀ ਯੂਜ਼ਰਸ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਪਲੇਟਫਾਰਮ ਦਾ ਇਸਤੇਮਾਲ ਨਹੀਂ ਕਰ ਪਾ ਰਹੇ ਸੀ। ਹੁਣ ਇੱਕ ਵਾਰ ਫਿਰ ਯੂਜ਼ਰਸ ਇਸ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ, ਜਿਸ ਤੋਂ ਬਾਅਦ ਲੋਕ ਲਗਾਤਾਰ ਇਸ ਸਮੱਸਿਆ ਨੂੰ ਲੈ ਕੇ ਰਿਪੋਰਟ ਕਰ ਰਹੇ ਹਨ।

ਯੂਜ਼ਰਸ ਕਰ ਰਹੇ ਨੇ ਸ਼ਿਕਾਇਤਾਂ:ਸੋਸ਼ਲ ਮੀਡੀਆ ਯੂਜ਼ਰਸ ਨੇ ਮੀਮਸ ਅਤੇ ਆਪਣੀ ਰਾਏ ਸ਼ੇਅਰ ਕਰਕੇ ਜੀਓ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ। ਜੀਓ ਡਾਊਨ ਹੋਣ ਦੇ ਨਾਲ-ਨਾਲ ਵਟਸਐਪ, ਇੰਸਟਾਗ੍ਰਾਮ, ਟੈਲੀਗ੍ਰਾਮ, ਸਨੈਪਚੈਟ ਵੀ ਡਾਊਨ ਹੋ ਗਿਆ ਹੈ, ਜਿਸਦੇ ਚਲਦਿਆਂ ਹੈਸ਼ਟੈਗ ਵੀ ਬਣ ਰਹੇ ਹਨ। ਰਿਪੋਰਟ ਅਨੁਸਾਰ, ਜੀਓ ਮੋਬਾਈਲ ਇੰਟਰਨੈੱਟ ਅਤੇ ਜੀਓ ਏਅਰਫਾਈਬਰ ਨੂੰ ਤਕਨੀਕੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਕਿ ਪੂਰੇ ਭਾਰਤ 'ਚ ਯੂਜ਼ਰਸ ਜੀਓ ਡਾਊਨ ਹੋਣ ਬਾਰੇ ਸ਼ਿਕਾਇਤਾਂ ਕਰ ਰਹੇ ਹਨ।

ABOUT THE AUTHOR

...view details