ਹੈਦਰਾਬਾਦ: ਏਅਰਟੈੱਲ ਤੋਂ ਬਾਅਦ ਹੁਣ ਜੀਓ ਨੇ ਵੀ ਆਪਣੇ ਰੀਚਾਰਜ ਪਲਾਨ ਵਿੱਚ ਬਦਲਾਅ ਕੀਤਾ ਹੈ ਅਤੇ ਤਿੰਨ ਸਭ ਤੋਂ ਸਸਤੇ ਰੀਚਾਰਜ ਪਲਾਨ ਨੂੰ ਆਪਣੀ ਸੂਚੀ ਵਿੱਚੋਂ ਹਟਾ ਦਿੱਤਾ ਹੈ। ਇਹ ਪਲਾਨ ਲੱਖਾਂ ਉਪਭੋਗਤਾਵਾਂ ਨੂੰ ਸਸਤੇ ਭਾਅ 'ਤੇ ਡੇਟਾ, ਕਾਲਿੰਗ ਅਤੇ ਐਸਐਮਐਸ ਪ੍ਰਦਾਨ ਕਰ ਰਹੇ ਸਨ। ਪਰ ਹੁਣ ਇਹ ਪਲਾਨ ਬੰਦ ਕਰ ਦਿੱਤੇ ਗਏ ਹਨ, ਜਿਸ ਕਾਰਨ ਕਈ ਯੂਜ਼ਰਸ ਨਾਖੁਸ਼ ਹਨ। ਹਾਲਾਂਕਿ, ਕੰਪਨੀ ਨੇ ਦੋ ਨਵੇਂ ਪਲਾਨ ਵੀ ਪੇਸ਼ ਕੀਤੇ ਹਨ, ਜਿਨ੍ਹਾਂ ਦੇ ਖਾਸ ਫਾਇਦੇ ਹਨ ਪਰ ਇਨ੍ਹਾਂ 'ਚ ਇੰਟਰਨੈੱਟ ਡਾਟਾ ਸ਼ਾਮਲ ਨਹੀਂ ਹੈ।
Jio ਨੇ ਇਹ 3 ਸਸਤੇ ਪਲਾਨ ਕੀਤੇ ਬੰਦ
- ਇਸ ਲਿਸਟ 'ਚ ਪਹਿਲਾ ਪਲਾਨ 189 ਰੁਪਏ ਦਾ ਸੀ, ਜੋ 28 ਦਿਨਾਂ ਦੀ ਵੈਧਤਾ ਦੇ ਨਾਲ ਆਇਆ ਸੀ। ਇਸ 'ਚ ਪੂਰੇ ਮਹੀਨੇ ਲਈ 2GB ਡਾਟਾ, ਅਨਲਿਮਟਿਡ ਕਾਲਿੰਗ ਅਤੇ 300 ਐੱਸ.ਐੱਮ.ਐੱਸ ਦਾ ਲਾਭ ਦਿੱਤਾ ਜਾ ਰਿਹਾ ਸੀ।
- ਦੂਜਾ ਪਲਾਨ 479 ਰੁਪਏ ਦਾ ਸੀ, ਜੋ 84 ਦਿਨਾਂ ਦੀ ਵੈਧਤਾ ਦੇ ਨਾਲ ਆਇਆ ਸੀ। ਇਸ 'ਚ ਪੂਰੇ ਮਹੀਨੇ ਲਈ 2GB ਡਾਟਾ, ਅਨਲਿਮਟਿਡ ਕਾਲਿੰਗ ਅਤੇ 300 ਐੱਸ.ਐੱਮ.ਐੱਸ ਦਾ ਫਾਇਦਾ ਮਿਲਦਾ ਸੀ।
- ਤੀਜੇ ਪਲਾਨ ਦੀ ਕੀਮਤ ਵੀ 479 ਰੁਪਏ ਸੀ, ਜੋ 84 ਦਿਨਾਂ ਦੀ ਵੈਧਤਾ ਦੇ ਨਾਲ ਆਇਆ ਸੀ। ਇਸ 'ਚ ਪੂਰੇ 84 ਦਿਨਾਂ ਲਈ 6GB ਡਾਟਾ, ਅਨਲਿਮਟਿਡ ਕਾਲਿੰਗ ਅਤੇ 1000 ਐੱਸ.ਐੱਮ.ਐੱਸ ਦਾ ਲਾਭ ਮਿਲ ਰਿਹਾ ਸੀ।
- ਇਸ ਸੂਚੀ ਵਿੱਚ ਆਖਰੀ ਪਲਾਨ 1899 ਰੁਪਏ ਦਾ ਸੀ, ਜੋ 336 ਦਿਨਾਂ ਦੀ ਵੈਧਤਾ ਦੇ ਨਾਲ ਆਇਆ ਸੀ। ਇਸ 'ਚ 336 ਦਿਨਾਂ ਲਈ 24GB ਡਾਟਾ, ਅਨਲਿਮਟਿਡ ਕਾਲਿੰਗ ਅਤੇ 3600 ਐੱਸ.ਐੱਮ.ਐੱਸ ਦੇ ਫਾਇਦੇ ਮਿਲਦੇ ਸੀ।
ਟਰਾਈ ਦੇ ਨਵੇਂ ਨਿਯਮ ਤੋਂ ਬਾਅਦ ਪੇਸ਼ ਕੀਤੇ ਗਏ ਦੋ ਨਵੇਂ ਪਲਾਨ