ਹੈਦਰਾਬਾਦ: ਰਿਲਾਇੰਸ ਜੀਓ ਨੇ ਪੋਸਟਪੇਡ ਯੂਜ਼ਰਸ ਨੂੰ ਝਟਕਾ ਦਿੱਤਾ ਹੈ। ਦੇਸ਼ ਦੀ ਮਸ਼ਹੂਰ ਟੈਲੀਕਾਮ ਕੰਪਨੀ Jio ਨੇ 199 ਰੁਪਏ ਦੇ ਪੋਸਟਪੇਡ ਪਲਾਨ ਨੂੰ ਅਪਗ੍ਰੇਡ ਕੀਤਾ ਹੈ। ਹੁਣ ਇਸ ਪਲਾਨ ਨੂੰ 299 ਰੁਪਏ ਦੇ ਪਲਾਨ ਵਿੱਚ ਅਪਗ੍ਰੇਡ ਕਰ ਦਿੱਤਾ ਗਿਆ ਹੈ। 199 ਰੁਪਏ ਦੇ ਪੋਸਟਪੇਡ ਪਲਾਨ ਦੀ ਵਰਤੋਂ ਕਰਨ ਵਾਲੇ ਗ੍ਰਾਹਕ ਹੁਣ ਆਪਣੇ ਆਪ 299 ਰੁਪਏ ਵਾਲੇ ਪਲਾਨ 'ਤੇ ਸ਼ਿਫਟ ਹੋ ਜਾਣਗੇ।
299 ਰੁਪਏ ਵਾਲੇ ਪਲਾਨ ਦੇ ਲਾਭ
299 ਰੁਪਏ ਦੇ ਪੋਸਟਪੇਡ ਪਲਾਨ 'ਚ ਗ੍ਰਾਹਕਾਂ ਨੂੰ ਅਨਲਿਮਟਿਡ ਵੌਇਸ ਕਾਲ, 100 ਮੈਸੇਜ ਪ੍ਰਤੀ ਦਿਨ ਅਤੇ ਹਰ ਮਹੀਨੇ 25GB ਡਾਟਾ ਮਿਲਦਾ ਹੈ। ਡਾਟਾ ਖਤਮ ਹੋਣ ਤੋਂ ਬਾਅਦ ਵਾਧੂ ਡਾਟਾ ਵਰਤਣ ਲਈ 10 ਰੁਪਏ ਪ੍ਰਤੀ ਜੀਬੀ ਚਾਰਜ ਕੀਤੇ ਜਾਣਗੇ ਯਾਨੀ ਕਿ ਗ੍ਰਾਹਕਾਂ ਨੂੰ ਪਹਿਲਾਂ ਵਾਂਗ ਹੀ ਲਾਭ ਮਿਲੇਗਾ।
299 ਰੁਪਏ ਦਾ ਪਲਾਨ ਨਵੇਂ ਗ੍ਰਾਹਕਾਂ ਲਈ ਨਹੀਂ ਉਪਲਬਧ
ਹਾਲਾਂਕਿ, ਜੀਓ ਦਾ 299 ਰੁਪਏ ਦਾ ਪੋਸਟਪੇਡ ਪਲਾਨ ਨਵੇਂ ਗ੍ਰਾਹਕਾਂ ਲਈ ਉਪਲਬਧ ਨਹੀਂ ਹੈ। ਇਸ ਦੀ ਬਜਾਏ ਨਵੇਂ ਗ੍ਰਾਹਕਾਂ ਲਈ ਸ਼ੁਰੂਆਤੀ ਪੋਸਟਪੇਡ ਪਲਾਨ ਹੁਣ 349 ਰੁਪਏ ਤੋਂ ਸ਼ੁਰੂ ਹੁੰਦਾ ਹੈ। ਇਸ ਪਲਾਨ ਦੇ ਤਹਿਤ ਅਨਲਿਮਟਿਡ ਵੌਇਸ ਕਾਲ ਦੇ ਨਾਲ 30GB ਡਾਟਾ ਮਿਲਦਾ ਹੈ। ਬੇਅੰਤ 5G ਡੇਟਾ ਤੱਕ ਪਹੁੰਚ ਵੀ ਸ਼ਾਮਲ ਹੈ।