ਹੈਦਰਾਬਾਦ: iQOO ਆਪਣੇ ਭਾਰਤੀ ਗ੍ਰਾਹਕਾਂ ਲਈ iQOO 13 ਸਮਾਰਟਫੋਨ ਲਾਂਚ ਕਰਨ ਦੀ ਤਿਆਰੀ ਵਿੱਚ ਹੈ। ਦੱਸ ਦੇਈਏ ਕਿ ਇਸ ਫੋਨ ਨੂੰ ਚੀਨ ਵਿੱਚ ਲਾਂਚ ਕੀਤਾ ਜਾ ਚੁੱਕਾ ਹੈ ਅਤੇ ਹਾਲ ਹੀ ਵਿੱਚ ਕੰਪਨੀ ਨੇ ਖੁਲਾਸਾ ਕੀਤਾ ਸੀ ਕਿ ਇਸ ਫੋਨ ਨੇ ਨਵਾਂ ਫਸਟ ਡੇ ਸੇਲ ਰਿਕਾਰਡ ਬਣਾ ਲਿਆ ਹੈ ਅਤੇ ਹੋਰ ਸਮਾਰਟਫੋਨਾਂ ਨੂੰ ਪਿੱਛੇ ਛੱਡ ਦਿੱਤਾ ਹੈ। ਹੁਣ ਇਸ ਫੋਨ ਨੂੰ ਭਾਰਤ 'ਚ ਪੇਸ਼ ਕੀਤਾ ਜਾ ਰਿਹਾ ਹੈ। ਲਾਂਚ ਤੋਂ ਪਹਿਲਾ ਹੀ ਫੋਨ ਐਮਾਜ਼ਾਨ 'ਤੇ ਆ ਗਿਆ ਹੈ।
ਐਮਾਜ਼ਾਨ 'ਤੇ ਆਇਆ iQOO 13 ਸਮਾਰਟਫੋਨ
ਕਿਹਾ ਜਾ ਰਿਹਾ ਹੈ ਕਿ ਭਾਰਤ 'ਚ iQOO 13 ਸਮਾਰਟਫੋਨ 5 ਦਸੰਬਰ ਨੂੰ ਲਾਂਚ ਕੀਤਾ ਜਾ ਸਕਦਾ ਹੈ। ਹਾਲਾਂਕਿ, ਅਧਿਕਾਰਿਤ ਲਾਂਚ ਡੇਟ ਬਾਰੇ ਅਜੇ ਕੋਈ ਖੁਲਾਸਾ ਨਹੀਂ ਹੋਇਆ ਹੈ। ਦੱਸ ਦੇਈਏ ਕਿ iQOO 13 ਸਮਾਰਟਫੋਨ ਨੂੰ ਐਮਾਜ਼ਾਨ 'ਤੇ ਦੇਖਿਆ ਗਿਆ ਹੈ। iQOO ਨੇ ਹਾਲ ਹੀ ਵਿੱਚ ਇੱਕ ਟੀਜ਼ਰ ਸ਼ੇਅਰ ਕੀਤਾ ਸੀ ਅਤੇ ਪੋਸਟ 'ਚ ਕੰਪਨੀ ਨੇ ਐਮਾਜ਼ਾਨ ਦਾ ਲਿੰਕ ਵੀ ਸ਼ੇਅਰ ਕੀਤਾ ਹੈ। ਟੀਜ਼ ਵਿੱਚ iQOO 13 Legendary Edition ਨੂੰ ਦਿਖਾਇਆ ਗਿਆ ਹੈ। ਇਸ ਟੀਜ਼ਰ 'ਚ ਸਿਰਫ਼ ਭਾਰਤ 'ਚ Coming Soon ਲਿਖਿਆ ਹੈ। ਇਸ ਫੋਨ ਨੂੰ ਐਮਾਜ਼ਾਨ ਰਾਹੀ ਵੇਚਿਆ ਜਾ ਸਕਦਾ ਹੈ।
iQOO 13 ਦੀ ਚੀਨ ਵਿੱਚ ਕੀਮਤ
ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਚੀਨ ਵਿੱਚ ਇਸ ਫੋਨ ਦੇ 12GB+256GB ਸਟੋਰੇਜ ਦੀ ਕੀਮਤ 47,200 ਰੁਪਏ, 16GB+256GB ਦੀ ਕੀਮਤ 50,800 ਰੁਪਏ, 12GB+512GB ਦੀ ਕੀਮਤ 53,100 ਰੁਪਏ, 16GB+512GB ਦੀ ਕੀਮਤ 55,500 ਰੁਪਏ ਅਤੇ 16GB+1TB ਦੀ ਕੀਮਤ 61,400 ਰੁਪਏ ਹੈ। ਇਹ ਫੋਨ ਬਲੈਕ, ਗ੍ਰੀਨ, ਗ੍ਰੇ ਅਤੇ ਸਫੈਦ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਗਿਆ ਹੈ।
iQOO 13 ਦੇ ਫੀਚਰਸ
ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.82 ਇੰਚ ਦੀ 2K BOE Q10 FHD+8T LTPO 2.0 OLED Q10 ਡਿਸਪਲੇ ਮਿਲ ਸਕਦੀ ਹੈ, ਜੋ ਕਿ 1800nits ਪੀਕ ਬ੍ਰਾਈਟਨੈੱਸ ਅਤੇ 144Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਸਨੈਪਡ੍ਰੈਗਨ 8 LET ਚਿਪਸੈੱਟ ਦਿੱਤੀ ਜਾ ਸਕਦੀ ਹੈ। ਫੋਟੋਗ੍ਰਾਫ਼ੀ ਲਈ ਫੋਨ 'ਚ 50MP ਦੇ ਤਿੰਨ ਕੈਮਰੇ ਮਿਲ ਸਕਦੇ ਹਨ, ਜਿਸ 'ਚ OIS ਦੇ ਨਾਲ 50MP ਦਾ ਸੋਨੀ ਮੇਨ ਸੈਂਸਰ, 50MP ਸੈਮਸੰਗ ਅਲਟ੍ਰਾ ਵਾਈਡ ਐਂਗਲ ਲੈਂਸ ਅਤੇ OIS ਦੇ ਨਾਲ 50MP ਦਾ ਟੈਲੀਫੋਟੋ ਲੈਂਸ ਦਿੱਤਾ ਜਾ ਸਕਦਾ ਹੈ। ਸੈਲਫ਼ੀ ਲਈ ਫੋਨ 'ਚ 32MP ਦਾ ਕੈਮਰਾ ਮਿਲ ਸਕਦਾ ਹੈ। ਇਸ ਫੋਨ 'ਚ 6150mAh ਦੀ ਬੈਟਰੀ ਮਿਲ ਸਕਦੀ ਹੈ, ਜੋ ਕਿ 120ਵਾਟ ਦੀ ਵਾਈਰਡ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।
ਇਹ ਵੀ ਪੜ੍ਹੋ:-