ਹੈਦਾਰਬਾਦ: ਗ੍ਰਾਹਕ iPhone 16 ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹੁਣ ਖਬਰ ਸਾਹਮਣੇ ਆਈ ਹੈ ਕਿ ਐਪਲ ਇਸ ਸਾਲ ਸਤੰਬਰ ਮਹੀਨੇ ਆਪਣਾ ਇੱਕ ਇਵੈਂਟ ਆਯੋਜਿਤ ਕਰਨ ਜਾ ਰਿਹਾ ਹੈ। ਇਸ ਇਵੈਂਟ ਦੌਰਾਨ iPhone 16 ਲਾਂਚ ਕੀਤਾ ਜਾ ਸਕਦਾ ਹੈ। iPhone 16 ਦੇ ਨਾਲ Apple Watch Series 10, AirPods ਅਤੇ ਹੋਰ ਵੀ ਬਹੁਤ ਸਾਰੇ ਪ੍ਰੋਡਕਟਸ ਪੇਸ਼ ਕੀਤੇ ਜਾ ਸਕਦੇ ਹਨ।
ਕਦੋ ਹੋਵੇਗਾ ਐਪਲ ਦਾ ਇਵੈਂਟ?: ਐਪਲ ਜ਼ਿਆਦਾਤਰ ਸਤੰਬਰ ਮਹੀਨੇ ਦੀ ਸ਼ੁਰੂਆਤ ਵਿੱਚ ਆਪਣੇ ਆਈਫੋਨ ਲਾਂਚ ਕਰਦਾ ਹੈ। ਪਿਛਲੇ ਇਵੈਂਟ ਦੇ ਆਧਾਰ 'ਤੇ ਦੇਖਿਆ ਜਾਵੇ, ਤਾਂ ਇਸ ਸਾਲ iPhone 16 ਦਾ ਲਾਂਚ ਇਵੈਂਟ 10 ਸਤੰਬਰ ਨੂੰ ਆਯੋਜਿਤ ਕੀਤਾ ਜਾ ਸਕਦਾ ਹੈ। ਫਿਲਹਾਲ, ਕੰਪਨੀ ਨੇ ਇਸਦੇ ਲਾਂਚ ਇਵੈਂਟ ਬਾਰੇ ਅਧਿਕਾਰਿਤ ਤੌਰ 'ਤੇ ਕੋਈ ਜਾਣਕਾਰੀ ਸ਼ੇਅਰ ਨਹੀਂ ਕੀਤੀ ਹੈ। ਇਸ ਤੋਂ ਇਲਾਵਾ, ਪ੍ਰੀ-ਆਰਡਰ 13 ਸਤੰਬਰ ਤੋਂ ਸ਼ੁਰੂ ਹੋ ਸਕਦਾ ਹੈ ਅਤੇ ਆਈਫੋਨ 20 ਸਤੰਬਰ ਨੂੰ ਖਰੀਦਣ ਲਈ ਉਪਲਬਧ ਹੋ ਸਕਦਾ ਹੈ।
iPhone 16 ਸੀਰੀਜ਼ 'ਚ ਕੀ ਹੋਵੇਗਾ ਖਾਸ?: ਡਿਜ਼ਾਈਨ ਬਾਰੇ ਗੱਲ ਕੀਤੀ ਜਾਵੇ, ਤਾਂ ਲੀਕ ਅਨੁਸਾਰ ਐਪਲ ਟਾਈਟੇਨੀਅਮ ਨੂੰ ਫਿਨਿਸ਼ ਕਰਨ ਅਤੇ ਰੰਗਨ ਲਈ ਇੱਕ ਬਿਹਤਰ ਪ੍ਰਕੀਰਿਆਂ ਦਾ ਇਸਤੇਮਾਲ ਕਰ ਰਿਹਾ ਹੈ। ਇਸ 'ਚ ਇੱਕ ਚਮਕਦਾਰ ਡਿਜ਼ਾਈਨ ਮਿਲ ਸਕਦਾ ਹੈ। ਆਈਫੋਨ ਦੇ ਕਲਰ ਬਾਰੇ ਵੀ ਅਜੇ ਕੰਪਨੀ ਵੱਲੋ ਕੋਈ ਜਾਣਕਾਰੀ ਸ਼ੇਅਰ ਨਹੀਂ ਕੀਤੀ ਗਈ ਹੈ।
iPhone 16 ਸੀਰੀਜ਼ 'ਚ ਚਾਰ ਸਮਾਰਟਫੋਨ: ਦੱਸ ਦਈਏ ਕਿ iPhone 16 ਸੀਰੀਜ਼ 'ਚ ਚਾਰ ਸਮਾਰਟਫੋਨ ਪੇਸ਼ ਕੀਤੇ ਜਾ ਸਕਦੇ ਹਨ। ਇਨ੍ਹਾਂ ਸਮਾਰਟਫੋਨਾਂ 'ਚ iPhone 16, iPhone 16 Plus, iPhone 16 Pro ਅਤੇ iPhone 16 Pro Max ਸ਼ਾਮਲ ਹਨ।
ਹੋਰ ਵੀ ਕਈ ਪ੍ਰੋਡਕਟ ਹੋ ਸਕਦੇ ਨੇ ਲਾਂਚ: iPhone 16 ਤੋਂ ਇਲਾਵਾ, ਇਵੈਂਟ ਦੌਰਾਨ ਹੋਰ ਵੀ ਕਈ ਪ੍ਰੋਡਕਟ ਲਾਂਚ ਹੋ ਸਕਦੇ ਹਨ। ਇਨ੍ਹਾਂ ਪ੍ਰੋਡਕਟਾਂ 'ਚ Watch Series 10 ਅਤੇ Apple Watch Ultra 3 ਸ਼ਾਮਲ ਹੈ। ਇਸ ਤੋਂ ਇਲਾਵਾ, ਕਿਹਾ ਜਾ ਰਿਹਾ ਹੈ ਕਿ ਇਵੈਂਟ ਦੌਰਾਨ Apple Watch SE ਵੀ ਪੇਸ਼ ਕੀਤੀ ਜਾ ਸਕਦੀ ਹੈ। Apple AirPods 4 ਵੀ ਲਿਆਂਦੇ ਜਾਣ ਦੀ ਉਮੀਦ ਹੈ।